ਲਵ ਮੈਰਿਜ ਕਰਾਉਣ ਤੋਂ ਬਾਅਦ ਪੰਜਾਬ ਚ ਇਥੇ ਪੈ ਗਿਆ ਇਹ ਖਿਲਾਰਾ ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ 

ਅੱਜ ਦੇ ਸਮੇਂ ਵਿਚ ਜਿਥੇ ਬਹੁਤ ਜ਼ਿਆਦਾ ਤਬਦੀਲੀ ਆ ਗਈ ਹੈ ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿੱਥੇ ਬਹੁਤ ਸਾਰੇ ਮਾਪਿਆਂ ਵੱਲੋਂ ਪ੍ਰੇਮ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਉੱਥੇ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਮਾਪਿਆਂ ਵੱਲੋਂ ਇਸ ਪ੍ਰੇਮ ਵਿਆਹ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਜਿਸ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ ਅਤੇ ਵਧੇ ਹੋਏ ਇਨ੍ਹਾਂ ਵਿਵਾਦਾਂ ਦੇ ਕਾਰਣ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਪੰਜਾਬ ਵਿੱਚ ਲਵ ਮੈਰਿਜ ਕਰਾਉਣ ਤੋਂ ਬਾਅਦ ਇੱਥੇ ਇਹ ਹੜਕੰਪ ਮਚਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਦੇ ਅਧੀਨ ਆਉਂਦੇ ਥਾਣਾ ਲਾਡੋਵਾਲ ਤੋ ਸਾਹਮਣੇ ਆਇਆ ਹੈ। ਜਿੱਥੇ ਪਿੰਡ ਮਾਜਰਾ ਖੁਰਦ ਦੇ ਰਹਿਣ ਵਾਲੇ ਨੌਜਵਾਨ ਦੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਆਪਣੇ ਘਰ ਜ਼ਬਰਦਸਤੀ ਬੰਨ੍ਹ ਕੇ ਕੁੱਟਮਾਰ ਕੀਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਵਰਿੰਦਰ ਕੁਮਾਰ ਦੀ ਪਤਨੀ ਲੜਿਦਰ ਕੌਰ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਬੌਂਕੜ ਡੋਗਰਾ ਨੇ ਦੱਸਿਆ ਗਿਆ ਹੈ ਕਿ ਉਸ ਵੱਲੋਂ ਅਕਤੂਬਰ 2021 ਨੂੰ ਆਪਣੇ ਪਰਵਾਰ ਦੇ ਖਿਲਾਫ ਜਾ ਕੇ ਪ੍ਰੇਮ ਵਿਆਹ ਕਰਵਾਇਆ ਸੀ। ਜਿਸ ਤੋਂ ਖਫਾ ਹੋ ਕੇ ਉਸ ਦੇ ਪੇਕਿਆਂ ਵੱਲੋਂ ਉਸਨੂੰ ਅਤੇ ਉਸਦੇ ਪਤੀ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ । ਬੀਤੇ ਕੱਲ੍ਹ ਜਦ ਉਸ ਦਾ ਪਤੀ ਆਪਣੇ ਪਿਤਾ ਨੂੰ ਦੂਸਰੇ ਪਿੰਡ ਕੰਮ ਤੇ ਛੱਡ ਕੇ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਉਸਦੇ ਦੋ ਭਰਾਵਾਂ ਅਤੇ ਉਨ੍ਹਾਂ ਦੇ ਦੋ ਦੋਸਤਾ ਵੱਲੋਂ ਉਸ ਦੇ ਪਤੀ ਨੂੰ ਰੋਕ ਲਿਆ ਗਿਆ, ਅਤੇ ਜ਼ਬਰਦਸਤੀ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਘਰ ਲੈ ਗਏ ਅਤੇ ਰੱਸੀ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਗਈ।

ਗੁਆਂਢੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੀੜਤ ਦੇ ਚਾਚਾ ਚਾਚੀ ਵੱਲੋਂ ਪੁਲਿਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ। ਅਤੇ ਪੁਲਿਸ ਦੀ ਮੌਜੂਦਗੀ ਵਿੱਚ ਉਸ ਨੂੰ ਛੁਡਾ ਕੇ ਘਰ ਲਿਆਦਾ ਗਿਆ ਅਤੇ ਪੁਲਿਸ ਵੱਲੋਂ ਇਸ ਘਟਨਾ ਦੇ ਕਾਰਨ ਲੜਕੀ ਦੇ ਭਰਾ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਅੱਧੇ ਘੰਟੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ।

ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ, ਕਿਉਂਕਿ ਉਸ ਪਰਿਵਾਰ ਦੀ ਸਿਆਸੀ ਪਹੁੰਚ ਹੋਣ ਕਾਰਨ ਪੁਲੀਸ ਵੱਲੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ ਅਤੇ ਘਟਨਾ ਸਥਾਨ ਤੇ ਸੀ ਸੀ ਟੀ ਵੀ ਕੈਮਰੇ ਵੀ ਚੈੱਕ ਨਹੀਂ ਕੀਤੇ ਗਏ ਹਨ।

error: Content is protected !!