ਲਾੜੀ ਨੇ ਵਿਆਹ ਚ ਇਸ ਕਾਰਨ ਅਚਾਨਕ ਕਰਤਾ ਵਿਆਹ ਕਰਾਉਣ ਤੋਂ ਇਨਕਾਰ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਵਿਆਹ ਵਰਗੇ ਰਿਸ਼ਤੇ ਨੂੰ ਲੈ ਕੇ ਜਿੱਥੇ ਲੜਕੀ ਵੱਲੋਂ ਬਹੁਤ ਸਾਰੇ ਸੁਪਨੇ ਸਜਾਏ ਜਾਂਦੇ ਹਨ ਅਤੇ ਮਾਪਿਆਂ ਵੱਲੋਂ ਵੀ ਆਪਣੀ ਬੇਟੀ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਹੌਲ ਵੇਖਿਆ ਜਾਂਦਾ ਹੈ ਅਤੇ ਵਿਆਹ ਵਾਲੇ ਦਿਨ ਲੜਕੇ ਪਰਿਵਾਰ ਦੀ ਸੇਵਾ ਵਾਸਤੇ ਵੀ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਸਾਰੇ ਰਿਸ਼ਤੇਦਾਰ ਖੁਸ਼ ਹੋ ਸਕਣ, ਪਰ ਕਈ ਵਾਰ ਲੜਕੇ ਪਰਿਵਾਰ ਵੱਲੋਂ ਅਜਿਹੀਆਂ ਗ਼ਲਤੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਦਾ ਖਮਿਆਜਾ ਵੀ ਸਾਰੇ ਪ੍ਰਵਾਰ ਨੂੰ ਭੁਗਤਨਾ ਪੈ ਜਾਂਦਾ ਹੈ। ਹੁਣ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਅਚਾਨਕ ਇਸ ਕਾਰਣ ਇਨਕਾਰ ਕੀਤਾ ਗਿਆ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ ਅਤੇ ਸਾਰੇ ਪਾਸੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੂਬੇ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਟਾਵਾ ਜ਼ਿਲੇ ਦੀ ਫਰੈਂਡਜ਼ ਕਲੋਨੀ ਵਿੱਚ ਇਕ ਵਿਆਹ ਸਮਾਗਮ ਚੱਲ ਰਿਹਾ ਸੀ। ਜਿੱਥੇ ਲਾੜੇ ਦਾ ਪਰਿਵਾਰ ਨਾਲ ਦੇ ਜਿਲ੍ਹੇ ਫਿਰੋਜ਼ਾਬਾਦ ਦੇ ਪਿੰਡ ਖੇਰਗੜ ਤੋਂ ਆਇਆ ਸੀ। ਉਥੇ ਹੀ ਲੜਕੀ ਪਰਿਵਾਰ ਵੱਲੋਂ ਬਰਾਤ ਦੇ ਠਹਿਰਣ ਵਾਸਤੇ ਰਾਤ ਨੂੰ ਗੈਸਟ ਹਾਊਸ ਵਿਚ ਇੰਤਜ਼ਾਮ ਕੀਤਾ ਗਿਆ ਸੀ। ਲੜਕੀ ਪਰਿਵਾਰ ਵੱਲੋਂ ਜਿਥੇ ਵਿਆਹ ਨੂੰ ਲੈ ਕੇ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ। ਬਰਾਤ ਦੀ ਆਉਣ ਉਪਰੰਤ ਜਿੱਥੇ ਮਹਿਮਾਨਨਵਾਜ਼ੀ ਕੀਤੀ ਗਈ, ਉਥੇ ਹੀ ਜੈਮਾਲਾ ਤੋਂ ਬਾਅਦ ਅਚਾਨਕ ਅਜਿਹਾ ਵਿਵਾਦ ਪੈਦਾ ਹੋ ਗਿਆ ਕਿ ਲੜਕੀ ਵੱਲੋਂ ਇਸ ਵਿਆਹ ਤੋਂ ਇਨਕਾਰ ਕੀਤਾ ਗਿਆ।

ਕਿਉਂ ਕੇ ਲੜਕੇ ਦੇ ਭਰਾਵਾਂ ਵੱਲੋਂ ਸ਼ਰਾਬੀ ਹਾਲਤ ਵਿੱਚ ਜਿੱਥੇ ਡੀਜੇ ਤੇ ਡਾਂਸ ਕਰਨ ਨੂੰ ਲੈ ਕੇ ਵਿਵਾਦ ਪੈਦਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋ ਲਾੜੀ ਪਰਿਵਾਰ ਨਾਲ ਕੁੱਟਮਾਰ ਵੀ ਕੀਤੀ ਗਈ। ਜਿੱਥੇ ਲਾੜੇ ਅਤੇ ਲਾੜੀ ਦੇ ਪਰਵਾਰ ਦੇ ਵਿਚਕਾਰ ਲਾਠੀਆਂ ਡੰਡੇ ਚੱਲਣ ਕਾਰਨ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਉੱਥੇ ਹੀ ਜੈਮਾਲਾ ਦੀ ਰਸਮ ਪੂਰੀ ਹੋਣ ਤੋਂ ਬਾਅਦ ਲੜਕੀ ਵੱਲੋਂ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ। ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਸਥਿਤੀ ਨੂੰ ਕਾਬੂ ਕੀਤਾ ਗਿਆ।

error: Content is protected !!