ਲਾੜੀ ਵਿਦਾਈ ਦੇ 1 ਘੰਟੇ ਬਾਅਦ ਹੀ ਵਾਪਿਸ ਪੇਕੇ ਘਰ ਪਰਤੀ – ਸਾਰੇ ਰਹਿ ਗਏ ਹੈਰਾਨ ਕਾਰਨ ਸੁਣ ਕੇ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਜਾਂਦੇ ਹਨ। ਜੋ ਲੋਕਾਂ ਦੀ ਕਲਪਨਾ ਤੋਂ ਪਰ੍ਹੇ ਹੁੰਦੇ ਹਨ। ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਖੁਸ਼ੀਆ ਦੇ ਨਾਲ ਸੰਪੰਨ ਕੀਤਾ ਜਾਂਦਾ ਹੈ। ਜਿਸ ਨਾਲ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਜੁੜੀਆਂ ਹੁੰਦੀਆਂ ਹਨ। ਉਥੇ ਹੀ ਦੋਹਾਂ ਪਰਿਵਾਰਾਂ ਵੱਲੋਂ ਪੂਰੇ ਰੀਤੀ-ਰਿਵਾਜ਼ਾਂ ਦੇ ਨਾਲ ਵਿਆਹ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਲਈ ਦੇਖੇ ਗਏ ਸੁਪਨੇ ਪੁਰੇ ਕੀਤੇ ਜਾਂਦੇ ਹਨ। ਅਤੇ ਆਪਣੇ ਬੱਚਿਆਂ ਦੀ ਖੁਸ਼ਹਾਲ ਜ਼ਿੰਦਗੀ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਅਸੀਸਾਂ ਵੀ ਦਿੱਤੀਆਂ ਜਾਂਦੀਆਂ ਹਨ। ਪਰ ਕਦੇ-ਕਦੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ , ਕਿ ਮਾਪੇ ਵੀ ਹੈਰਾਨ ਰਹਿ ਜਾਂਦੇ ਹਨ।

ਹੁਣ ਲਾੜੀ ਦੀ ਵਿਦਾਈ ਦੇ ਇੱਕ ਘੰਟੇ ਬਾਅਦ ਹੀ ਲੜਕੀ ਵਾਪਸ ਆਪਣੇ ਪੇਕੇ ਘਰ ਆ ਗਈ ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਮੰਡੀ ਜ਼ਿਲ੍ਹੇ ਵਿਚ ਇਕ ਵਿਆਹ ਸਮਾਗਮ ਦੌਰਾਨ ਲੜਕੀ ਪਰਿਵਾਰ ਵੱਲੋਂ ਆਪਣੀ ਧੀ ਨੂੰ ਪੂਰੀਆਂ ਰਸਮਾਂ ਰਿਵਾਜ਼ਾਂ ਕਰਨ ਤੋਂ ਬਾਅਦ ਖੁਸ਼ੀ-ਖੁਸ਼ੀ ਧੀ ਦੀ ਡੋਲੀ ਨੂੰ ਵਿਦਾ ਕੀਤਾ ਗਿਆ ਸੀ। ਡੋਲੀ ਵਿਦਾ ਕਰਨ ਦੇ ਇੱਕ ਘੰਟੇ ਬਾਅਦ ਵਾਪਸ ਧੀ ਨੂੰ ਦਰਵਾਜੇ ਤੇ ਦੇਖਕੇ ਸਾਰਾ ਪਰਿਵਾਰ ਹੈਰਾਨ ਰਹਿ ਗਿਆ।

ਪੇਕੇ ਪਰਿਵਾਰ ਦੇ ਲੋਕ ਉਸ ਸਮੇਂ ਡੋਲੀ ਤੋਰਨ ਤੋਂ ਬਾਅਦ ਸਾਰਾ ਸਮਾਨ ਸਮੇਟ ਰਹੇ ਸਨ, ਲੜਕੀ ਨੂੰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ, ਕਿ ਲੜਕੀ 1 ਘੰਟੇ ਬਾਅਦ ਹੀ ਵਾਪਸ ਕਿਉਂ ਆ ਗਈ ਹੈ। ਸਥਿਤੀ ਨੂੰ ਸੰਭਾਲਦੇ ਹੋਏ ਬਰਾਤੀਆਂ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਰਸਤੇ ਵਿਚ ਜ਼ਮੀਨ ਖਿਸਕਣ ਕਾਰਨ ਰਸਤਾ ਬੰਦ ਹੋਣ ਅਤੇ ਬਰਸਾਤ ਸ਼ੁਰੂ ਹੋਣ ਕਾਰਨ ਸਾਰੇ ਬਰਾਤੀ ਆਪਣੇ ਘਰ ਨਹੀਂ ਜਾ ਸਕੇ। ਕਿਉਂਕਿ ਰਾਤ ਹੋਣ ਤੇ ਰਸਤੇ ਨੂੰ ਖੋਲਿਆ ਨਹੀਂ ਜਾ ਸਕਦਾ ਸੀ।

ਇਸ ਘਟਨਾ ਦਾ ਸੱਚ ਸਾਹਮਣੇ ਆਉਣ ਤੇ ਸਹੁਰੇ ਪਰਿਵਾਰ ਵੱਲੋਂ ਲੜਕੇ ਦੇ ਸਾਰੇ ਪਰਿਵਾਰ ਦੀ ਸੇਵਾ ਕੀਤੀ ਗਈ ਅਤੇ ਉਨ੍ਹਾਂ ਦੇ ਰਹਿਣ ਵਾਸਤੇ ਪੂਰਾ ਇੰਤਜ਼ਾਮ ਕੀਤਾ ਗਿਆ। ਦੂਸਰੇ ਦਿਨ ਰਸਤਾ ਖੁੱਲ੍ਹ ਜਾਣ ਤੇ ਲੜਕੀ ਨੂੰ ਬਰਾਤ ਦੇ ਨਾਲ ਉਸਦੇ ਸਹੁਰਾ-ਘਰ ਵਿਦਾ ਕਰ ਦਿੱਤਾ ਗਿਆ। ਉਥੇ ਹੀ ਸਾਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ ਕਿ ਸਹੁਰੇ ਪੱਖ ਦੇ ਲੋਕਾਂ ਨੂੰ ਵੀ ਦੋ ਵਾਰ ਬਰਾਤ ਦਾ ਸਵਾਗਤ ਕਰਨਾ ਪਿਆ ਹੈ । ਕਿਉਂ ਕੇ ਰਸਤਾ ਖਰਾਬ ਹੋਣ ਕਾਰਨ ਮਜ਼ਬੂਰੀ ਵਿੱਚ ਦੁਬਾਰਾ ਲੜਕੇ ਨੂੰ ਸਾਰੀ ਬਰਾਤ ਸਮੇਤ ਆਪਣੇ ਸਹੁਰੇ ਘਰ ਵਾਪਸ ਜਾਣ ਦਾ ਫੈਸਲਾ ਕਰਨਾ ਪਿਆ ਸੀ।

error: Content is protected !!