ਲੁਟੇਰੇ ਬਾਬੇ ਨੇ ਕੀਤੀ ਇਸ ਤਰਾਂ ਲੁੱਟ ਸਭ ਰਹਿ ਗਏ ਹੈਰਾਨ ਹੋ ਜਾਵੋ ਸਾਵਧਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਲੁਟੇਰਿਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਲੁਟੇਰੇ ਆਪਣੀ ਸ਼ਾਤਰ ਸੋਚ ਸਦਕਾ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲਾ ਮੋਗਾ ਤੋਂ ਸਾਹਮਣੇ ਆਇਆ । ਜਿੱਥੇ ਕਿ ਇੱਕ ਸ਼ਾਤਰ ਲੁਟੇਰਿਆਂ ਨੇ ਇਕ ਬਾਬੇ ਦਾ ਭੇਸ ਧਾਰ ਕੇ ਆਪਣੀ ਮਹਿਲਾ ਸਾਥੀ ਦੇ ਨਾਲ ਮਿਲ ਕੇ ਗਲੀਆਂ ਅਤੇ ਮੁਹੱਲਿਆਂ ਵਿੱਚ ਬੈਠੀਆਂ ਔਰਤਾਂ ਦੇ ਨਾਲ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਔਰਤਾਂ ਦੇ ਪਾਏ ਹੋਏ ਸੋਨੇ ਦੇ ਗਹਿਣੇ ਇਹ ਲੁਟੇਰੇ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ । ਜ਼ਿਕਰਯੋਗ ਹੈ ਕਿ ਇਸ ਲੁਟੇਰਿਆਂ ਦੀ ਜੋੜੀ ਵੱਲੋਂ ਹੁਣ ਤੱਕ ਕਈ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਨਾਲ ਸੋਨੇ ਦੇ ਗਹਿਣਿਆਂ ਦੀ ਠੱਗੀ ਕੀਤੀ ਗਈ ।

ਇਸੇ ਤਰ੍ਹਾਂ ਉਨ੍ਹਾਂ ਦੇ ਵੱਲੋਂ ਸਥਾਨਕ ਝੁੱਗੀ ਨੰਬਰ ਤਿੰਨ ਤੇ ਬੈਠੀ ਇਕ ਔਰਤ ਨੂੰ ਪਹਿਲਾਂ ਗੱਲਾਂ ਵਿਚ ਭਰਮਾ ਲਿਆ ਤੇ ਫਿਰ ਗੱਲਾਂ ਗੱਲਾਂ ਵਿੱਚ ਉਸ ਦੀ ਉਂਗਲ ਵਿੱਚ ਪਾਈ ਸੋਨੇ ਦੀ ਮੁੰਦਰੀ ਬਾਬੇ ਜੋ ਲੁਟੇਰੇ ਦਾ ਇਹ ਰੂਪ ਧਾਰ ਕੇ ਆਏ ਸਨ ਉਹ ਮੌਕੇ ਤੋਂ ਰਫੂਚੱਕਰ ਹੋ ਗਏ ।ਬਾਬੇ ਵੱਲੋਂ ਕੀਤੀ ਗਈ ਲੁੱਟ ਖੋਹ ਦੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਜਿਸ ‘ਚ ਇਸ ਲੁਟੇਰੇ ਬਾਬੇ ਦੀ ਸ਼ਕਲ ਸਾਫ਼ ਦਿਖਾਈ ਦੇ ਰਹੀ ਹੈ । ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

ਉੱਥੇ ਹੀ ਇਨ੍ਹਾਂ ਲੁਟੇਰਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਉਸ ਬਾਬੇ ਨੇ ਇੱਕ ਮਾਤਾ ਨੂੰ ਝਾਂਸੇ ਵਿਚ ਲੈ ਕੇ ਉਸ ਕੋਲੋ ਉਂਗਲ ਵਿਚ ਪਾਈ ਸੋਨੇ ਦੀ ਮੁੰਦਰੀ ਮਾਤਾ ਤੋਂ ਲੁਹਾ ਕੇ ਮੌਕੇ ਤੋਂ ਫ਼ਰਾਰ ਹੋ ਗਏ ।

ਇਸ ਤੋਂ ਇਲਾਵਾ ਹੋਰਾ ਔਰਤਾਂ ਨੇ ਦੱਸਿਆ ਕਿ ਇਹ ਬਾਬਾ ਵੱਖੋ ਵੱਖਰੇ ਮੰਤਰਾਂ ਦਾ ਜਾਪ ਕਰਦਾ ਸੀ ਤੇ ਵੱਖੋ ਵੱਖਰੇ ਤਰੀਕਿਆਂ ਨਾਲ ਲੋਕਾਂ ਨੂੰ ਭਰਮਾ ਕੇ ਉਨ੍ਹਾਂ ਦੇ ਕੋਲੋਂ ਸੋਨੇ ਦੇ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਸਨ । ਜ਼ਿਕਰਯੋਗ ਹੈ ਕਿ ਇਹ ਲੁਟੇਰਿਆਂ ਦਾ ਗਰੁੱਪ ਵੱਖ ਵੱਖ ਥਾਵਾਂ ਤੇ ਇਕੱਲੀਆਂ ਬੈਠੀਆਂ ਔਰਤਾਂ ਨੂੰ ਆਪਣੀਆਂ ਗੱਲਾਂ ਵਿਚ ਫਸਾ ਕੇ ਉਨ੍ਹਾਂ ਤੇ ਕੋਲੋਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ।

error: Content is protected !!