ਲੂਣ ਖਾਣ ਵਾਲੇ ਹੋ ਜਾਵੋ ਸਾਵਧਾਨ – ਹੋ ਗਿਆ ਵੱਡਾ ਖੁਲਾਸਾ ਪਲਾਸਟਿਕ ਮਿਲਾਵਟ ਬਾਰੇ ਆਈ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਬਹੁਤ ਸਾਰੇ ਲੋਕਾਂ ਦੇ ਬੀਮਾਰ ਹੋਣ ਦਾ ਕਾਰਨ ਕਈ ਤਰ੍ਹਾਂ ਦੀਆਂ ਮਿਲਾਵਟ ਦੀਆਂ ਚੀਜ਼ਾਂ ਖਾਣ ਨਾਲ ਹੁੰਦਾ ਹੈ। ਅੱਜ ਦੇ ਦੌਰ ਵਿੱਚ ਲੋਕਾਂ ਵੱਲੋਂ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅੱਜ ਦੇ ਦੌਰ ਵਿੱਚ ਹਰ ਚੀਜ਼ ਵਿਚ ਮਿਲਾਵਟ ਵੇਖੀ ਜਾ ਰਹੀ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਬਿਮਾਰੀਆਂ ਦੀ ਚਪੇਟ ਵਿਚ ਆ ਜਾਂਦੇ ਹਨ। ਮਿਲਾਵਟ ਵਾਲੀਆਂ ਚੀਜਾਂ ਜਿੱਥੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹਨ, ਉਥੇ ਹੀ ਲੋਕਾਂ ਵੱਲੋਂ ਮਹਿੰਗਾਈ ਦੇ ਦੌਰ ਵਿੱਚ ਮਹਿੰਗੇ ਭਾਅ ਦੀਆਂ ਖਰੀਦੀਆਂ ਹੋਈਆਂ ਚੀਜ਼ਾਂ ਉਨ੍ਹਾਂ ਦੀ ਜ਼ਿੰਦਗੀ ਲਈ ਜ਼ਹਿਰ ਸਾਬਤ ਹੋ ਰਹੀਆਂ ਹਨ।

ਅੱਜਕਲ ਵੱਡੀ ਚੀਜ਼ ਤੋਂ ਲੈ ਕੇ ਛੋਟੀ ਚੀਜ਼ ਤੱਕ ਮਿਲਾਵਟ ਸਾਹਮਣੇ ਆ ਰਹੀ ਹੈ। ਹੁਣ ਲੂਣ ਖਾਣ ਵਾਲਿਆਂ ਲਈ ਵੀ ਵੱਡਾ ਖੁਲਾਸਾ ਹੋਇਆ ਹੈ ਜਿੱਥੇ ਪਲਾਸਟਿਕ ਦੀ ਮਿਲਾਵਟ ਵਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਾਣ ਵਾਲੇ ਲੂਣ ਵਿਚ ਮਿਲਾਵਟ ਹੋਣ ਦੀ ਖਬਰ ਮਿਲਦੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਕਿਉ ਕੇ ਤਾਮਿਲਨਾਡੂ ਅਤੇ ਗੁਜਰਾਤ ਵਿੱਚ ਦੋ ਜਗ੍ਹਾ ਤੇ ਕੀਤੇ ਗਏ ਨਮਕ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਨਮਕ ਦੇ ਵਿੱਚ ਭਾਰੀ ਮਾਤਰਾ ਵਿੱਚ ਪਲਾਸਟਿਕ ਦੀ ਮੌਜੂਦਗੀ ਪਾਈ ਗਈ ਹੈ ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਅਤੇ ਇਸ ਕਾਰਨ ਲੋਕਾਂ ਨੂੰ ਗੰਭੀਰ ਬੀਮਾਰੀਆਂ ਵੀ ਹੋ ਸਕਦੀਆਂ ਹਨ ।

ਉਥੇ ਹੀ ਦੋਹਾਂ ਰਾਜਾਂ ਤੋਂ ਲਏ ਗਏ ਨਮੂਨਿਆਂ ਵਿੱਚ ਪਾਇਆ ਗਿਆ ਹੈ ਕਿ ਬਹੁਤ ਹੀ ਛੋਟੇ ਛੋਟੇ ਟੁਕੜੇ ਨਮਕ ਵਿੱਚ ਪਾਏ ਗਏ ਹਨ ਜਿਨ੍ਹਾਂ ਨੂੰ ਮਾਇਕਰੋਪਲਾਸਟਿਕ ਆਖਿਆ ਜਾਂਦਾ ਹੈ। ਇਹ ਕਣ ਹਵਾ ਵਿੱਚ ਪ੍ਰਦੂਸ਼ਣ ਦੇ ਕਾਰਨ ਪਾਏ ਜਾਂਦੇ ਹਨ। ਜਿਨ੍ਹਾਂ ਦਾ ਆਕਾਰ ਬਹੁਤ ਹੀ ਛੋਟਾ ਹੁੰਦਾ ਹੈ ਅਤੇ 5ਮਿਲੀਮੀਟਰ ਤੋਂ ਵੀ ਘੱਟ ਹੁੰਦਾ ਹੈ।

ਇਸ ਦੀ ਰਿਸਰਚ ਕਰਨ ਵਾਲੇ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਰਿਸਰਚ ਦੀ ਸਹਾਇਕ ਪ੍ਰੋਫੈਸਰ ਵਿਦਿਆ ਸਾਕਰ ਨੇ ਦੱਸਿਆ ਹੈ ਕਿ ਨਮਕ ਇਨਸਾਨ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ, ਇਹ ਕਣ ਇਨਸਾਨੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਕਣ ਤਾਮਿਲਨਾਡੂ ਤੋਂ ਪ੍ਰਾਪਤ ਕੀਤੇ ਗਏ ਨਮਕ ਵਿੱਚ 200 ਗਰਾਮ ਵਿੱਚ 23 ਤੋਂ 110 ਕਣ ਪਾਏ ਗਏ ਹਨ ਇਸੇ ਤਰ੍ਹਾਂ ਹੀ ਗੁਜਰਾਤ ਤੋਂ ਪ੍ਰਾਪਤ ਕੀਤੇ ਗਏ 200 ਗ੍ਰਾਮ ਨਮਕ ਵਿੱਚ 46 ਤੋਂ 115 ਮਾਇਕਰੋਪਲਾਸਟਿਕ ਦੇ ਕਣ ਪਾਏ ਗਏ ਹਨ।

error: Content is protected !!