ਲੋਹੜੀ ਦੀ ਵਧਾਈ ਲੈਣ ਗਈ ਨਾਲ ਇਸ ਕਾਰਨ ਕੀਤੀ ਗਈ ਕੁੱਟਮਾਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜ ਲੋਕਾਂ ਵੱਲੋਂ ਖੁਸ਼ੀ ਖੁਸ਼ੀ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਇਸ ਤਿਉਹਾਰ ਦੇ ਮੌਕੇ ਉਪਰ ਵੀ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਖੁਸ਼ੀ ਦੇ ਮੌਕੇ ਤੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਅਤੇ ਇਸ ਤਰਾਂ ਦੀਆਂ ਵਾਪਰਨ ਵਾਲੀਆਂ ਘਟਨਾਵਾਂ ਦੇ ਕਾਰਨ ਲੋਕਾਂ ਦੀਆਂ ਇਸ ਤਿਉਹਾਰ ਦੀਆਂ ਖੁਸ਼ੀਆਂ ਵੀ ਇਸੇ ਕਾਰਨ ਅਧੂਰੀਆਂ ਰਹਿ ਜਾਂਦੀਆਂ ਹਨ। ਲੋਹੜੀ ਦੀ ਵਧਾਈ ਲੈਣ ਗਏ ਹੋਏ ਇਸ ਕਾਰਨ ਕੁੱਟਮਾਰ ਕੀਤੀ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਸਦਰ ਅਧੀਨ ਪੈਂਦੇ ਪਿੰਡ ਮਾਨ ਤੋਂ ਸਾਹਮਣੇ ਆਈ ਹੈ।

ਜਿੱਥੇ ਇਸ ਪਿੰਡ ਵਿਚ ਰਹਿਣ ਵਾਲੇ ਮਹੰਤ ਬਾਬੇ ਦੀਪੀ ਵੱਲੋਂ ਆਰੋਪ ਲਗਾਏ ਗਏ ਹਨ ਕਿ ਜਿਸ ਸਮੇਂ ਉਸ ਵੱਲੋਂ ਪਿੰਡ ਵਿੱਚ ਲੋਹੜੀ ਦੇ ਮੌਕੇ ਤੇ ਵਧਾਈ ਲੈਣ ਗਏ ਹੋਏ ਸੀ। ਉਸ ਸਮੇਂ ਉਨ੍ਹਾਂ ਨੂੰ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਮਹੰਤ ਬਾਬੇ ਅਮਨ ਵੱਲੋਂ ਪਿੰਡ ਘਰਿਆਲਾ ਦੇ ਕੁਝ ਵਿਅਕਤੀਆਂ ਨਾਲ ਮਿਲ ਕੇ ਰਸਤੇ ਵਿੱਚ ਰੋਕਿਆ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸ ਉੱਪਰ ਹਵਾਈ ਫਾਇਰਿੰਗ ਵੀ ਕੀਤੀ ਗਈ।

ਆਪਸੀ ਦੁਸ਼ਮਣੀ ਬਾਰੇ ਜਾਣਕਾਰੀ ਦਿੰਦੇ ਹੋਏ ਮਹੰਤ ਦੀਪੀ ਨੇ ਆਖਿਆ ਹੈ ਕਿ ਮਹੰਤ ਅਮਨ ਵੀ ਉਨ੍ਹਾਂ ਦੇ ਨਾਲ ਹੀ ਡੇਰੇ ਵਿੱਚ ਰਹਿੰਦਾ ਸੀ। ਪਰ ਉਸ ਨੂੰ ਕੁਝ ਗਲਤ ਹਰਕਤਾਂ ਦੇ ਕਾਰਨ ਉਸ ਨੂੰ ਡੇਰੇ ਵਿਚੋਂ ਬੇਦਖਲ ਕਰ ਦਿੱਤਾ ਗਿਆ। ਉਨ੍ਹਾਂ ਦੇ ਆਪਸੀ ਵਿਵਾਦ ਦੇ ਕਾਰਨ ਉਨ੍ਹਾਂ ਦਾ ਇਹ ਝਗੜਾ ਚੌਂਕੀ ਵਿੱਚ ਹੈ ਜਿੱਥੇ ਇਸਦਾ ਫੈਸਲਾ ਕੀਤਾ ਗਿਆ ਸੀ। ਪਰ ਉਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।

ਦੂਜੇ ਪਾਸੇ ਮਹੰਤ ਨੇ ਆਖਿਆ ਹੈ ਕਿ ਮਹੰਤ ਦੀਪੀ ਵੱਲੋਂ ਉਸ ਉਪਰ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਹੈ। ਉਸ ਨੇ ਆਖਿਆ ਕਿ ਅਸੀਂ ਨਾ ਤਾਂ ਕੋਈ ਗੋਲੀ ਚਲਾਈ ਹੈ ਅਤੇ ਨਾ ਹੀ ਕਿਸੇ ਨਾਲ ਕੁੱਟਮਾਰ ਕੀਤੀ ਹੈ, ਇਹ ਸਭ ਝੂਠੇ ਆਰੋਪ ਲਗਾਏ ਗਏ ਹਨ। ਇਸ ਸਮੇਂ ਜਿਥੇ ਦੋਨੋ ਹਸਪਤਾਲ ਵਿਚ ਜੇਰੇ ਇਲਾਜ ਹਨ। ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!