ਵਟਸਐਪ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ – ਕੰਪਨੀ ਵਲੋਂ ਹੋ ਗਿਆ ਹੁਣ ਇਹ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਥੇ ਹਰ ਇਕ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ ਅਤੇ ਤੁਸੀਂ ਹਰ ਵਿਅਕਤੀ ਨੂੰ ਇਸ ਉਪਰ ਅਸਾਨੀ ਨਾਲ ਮਿਲ ਸਕਦੇ ਹੋ। ਜਿੱਥੇ ਸੋਸ਼ਲ ਮੀਡੀਆ ਦੇ ਜਰੀਏ ਦੇਸ਼ ਵਿਦੇਸ਼ ਵਿੱਚ ਬੈਠੇ ਪਰਿਵਾਰਕ ਮੈਂਬਰਾਂ, ਦੋਸਤਾਂ ,ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਗਲਬਾਤ ਕੀਤੀ ਜਾ ਸਕਦੀ ਹੈ। ਉੱਥੇ ਹੀ ਇਸ ਸੋਸ਼ਲ ਮੀਡੀਆ ਉਪਰ ਤੁਹਾਨੂੰ ਹਰ ਇਕ ਤਰ੍ਹਾਂ ਦੀ ਜਾਣਕਾਰੀ ਵੀ ਉਪਲੱਬਧ ਕਰਵਾਈ ਜਾਂਦੀ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਕੁਝ ਗ਼ਲਤ ਅਨਸਰਾਂ ਵੱਲੋਂ ਇਸ ਦੀ ਗਲਤ ਵਰਤੋਂ ਵੀ ਕੀਤੀ ਜਾਂਦੀ ਹੈ ਜਿਸ ਨਾਲ ਇਹ ਸੋਸ਼ਲ ਮੀਡੀਆ ਕਈ ਵਾਰ ਵਿਵਾਦਾਂ ਚ ਵੀ ਫਸ ਜਾਂਦਾ ਹੈ।

ਪਰ ਇਸ ਸੋਸ਼ਲ ਮੀਡੀਆ ਵੱਲੋਂ ਹਮੇਸ਼ਾਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੂੰ ਸਹੂਲਤਾਂ ਮੁਹਈਆ ਕਰਵਾਈਆ ਜਾਂਦੀਆ ਹਨ। ਹੁਣ ਵਟਸਐਪ ਵਰਤਣ ਵਾਲਿਆਂ ਲਈ ਇਕ ਵੱਡੀ ਖ਼ਬਰ ਦਾ ਐਲਾਨ ਕੰਪਨੀ ਵੱਲੋਂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਵੱਲੋਂ ਵਟਸਐਪ ਦੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਲੋਕਾਂ ਲਈ ਹੀ ਹੁਣ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਇਕ ਨਵੀਂ ਸੁਵਿਧਾ ਦਿੱਤੇ ਜਾਣ ਦੀ ਸ਼ੁਰੂਆਤ ਕੀਤੀ ਹੈ।

ਜਿਸ ਵਿੱਚ ਇਸ ਐਪ ਤੋਂ ਹੀ ਇੱਕ ਦੂਜੇ ਨੂੰ ਕ੍ਰਿਪਟੋਕਰੰਸੀ ਭੇਜਣ ਦੀ ਸੁਵਿਧਾ ਮਿਲ ਜਾਵੇਗੀ। ਉਥੇ ਹੀ ਕੰਪਨੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਹ ਸੁਵਿਧਾ ਫੀਚਰ ਪਾਇਲਟ ਦੇ ਤੌਰ ਤੇ ਕੁਝ ਗਿਣਤੀ ਦੇ ਯੂਜ਼ਰਸ ਨੂੰ ਵੀ ਦਿੱਤੀ ਜਾਵੇਗੀ। ਜਿੱਥੇ ਇਹ ਐਪ ਵਟਸਐਪ ਮੇਟਾ ਦੀ ਮਲਕੀਅਤ ਹੈ। ਉੱਥੇ ਹੀ ਡਿਜਿਟਲ ਵਾਲਟ ਨੋਵੀ ਤੇ ਇਹ ਫੀਚਰ ਮੇਟਾ ਅਧਾਰਿਤ ਹੈ। ਐਂਡਰਾਇਡ ਅਤੇ ਆਈ ਓ ਐਸ ਦੋਵਾਂ ਤੇ ਹੀ ਇਹ ਫੀਚਰ ਇਸਤੇਮਾਲ ਹੋਵੇਗਾ। ਇਸ ਨੂੰ ਵੀ ਇਸੇ ਤਰਾਂ ਅਸਾਨੀ ਨਾਲ ਵਰਤਿਆ ਜਾਂਦਾ ਹੈ ਜਿਵੇਂ ਕਿ ਕੋਈ ਤਸਵੀਰ ਜਾਂ ਹੋਰ ਅਟੈਚਮੈਂਟ ਭੇਜਣ ਲਈ ਵਰਤੋਂ ਕੀਤੀ ਜਾਂਦੀ ਹੈ।

ਫੇਸਬੁਕ ਵੱਲੋਂ ਵੀ ਇਸ ਤਰਾਂ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ ਗਿਆ ਸੀ। ਪਰ ਹੁਣ ਵਟਸਐਪ ਦਾ ਕਹਿਣਾ ਹੈ ਕਿ ਇਸ ਫੀਚਰ ਦੇ ਰਾਹੀਂ ਭੁਗਤਾਨ ਵੀ ਤੁਰੰਤ ਕੀਤੇ ਜਾਣਗੇ। ਜਿੱਥੇ ਕੰਪਨੀ ਵੱਲੋਂ ਇਸ ਨੂੰ ਵੱਡੇ ਪੱਧਰ ਤੇ ਲੋਡ ਕੀਤਾ ਜਾ ਸਕਦਾ ਹੈ। ਉਥੇ ਹੀ ਵਟਸਐਪ ਦੇ ਇਸ ਨਵੇਂ ਪਾਇਲਟ ਫੀਚਰ ਦਾ ਐਲਾਨ ਵਟਸਐਪ ਦੇ ਸੀ.ਈ.ਓ. ਵਿਲ ਕੈਥਕਾਰਟ ਵੱਲੋਂ ਕੀਤਾ ਗਿਆ ਹੈ।

error: Content is protected !!