ਵਾਪਰਿਆ ਕਹਿਰ ਇਕੋ ਪ੍ਰੀਵਾਰ ਦੇ 5 ਜੀਆਂ ਨੂੰ ਅਸਮਾਨੋਂ ਆਈ ਮੌਤ ਲੈ ਗਈ ਨਾਲ – ਇਲਾਕੇ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਭਾਰਤ ਵਿੱਚ ਜਿੱਥੇ ਵਾਪਰਨ ਵਾਲੇ ਸੜਕ ਹਾਦਸਿਆ ਬਿਮਾਰੀਆਂ ਅਤੇ ਹੋਰ ਹਾਦਸਿਆ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਉਥੇ ਹੀ ਮੌਸਮ ਦੀ ਤਬਦੀਲੀ ਕਾਰਨ ਵੀ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਏ ਦਿਨ ਸਾਹਮਣੇ ਆ ਜਾਂਦੀਆਂ ਹਨ। ਜਿਥੇ ਹੋਣ ਵਾਲੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਬਹੁਤ ਸਾਰੇ ਪਰਵਾਰਾਂ ਨੂੰ ਸਹਿਣਾ ਪੈਂਦਾ ਹੈ। ਜਿੱਥੇ ਮੌਸਮ ਦੀ ਤਬਦੀਲੀ ਕਾਰਨ ਲੋਕਾਂ ਨੂੰ ਸਰਦੀ ਦੇ ਜਲਦ ਆਉਣ ਦਾ ਅਹਿਸਾਸ ਹੋਇਆ ਹੈ ਉੱਥੇ ਹੀ ਬਰਸਾਤ ਹੋਣ ਕਾਰਨ ਅਤੇ ਅਸਮਾਨੀ ਬਿਜਲੀ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਜਿਥੇ ਪਹਾੜੀ ਖੇਤਰਾਂ ਦੇ ਵਿੱਚ ਵੀ ਕਈ ਜਗਾ ਤੇ ਜ਼ਮੀਨ ਖਿਸਕਣ ਕਾਰਨ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਹੁਣ ਇੱਥੇ ਕਹਿਰ ਵਾਪਰਿਆ ਹੈ ਜਿਥੇ 5 ਮੈਂਬਰਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਵਿਚ ਵਾਪਰੀ ਹੈ ਜਿਥੇ ਸ਼ਹਿਰ ਦੇ ਕੋਤਵਾਲੀ ਖੇਤਰ ਅਧੀਨ ਬਣੀ ਇਕ ਮਸਜਿਦ ਦੇ ਪਿੱਛੇ ਮੁਹੱਲਾ ਰੋਜ਼ਾ ਅਰਜਨ ਵਿਚ ਇਕ ਘਰ ਦੀ ਛੱਤ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ ਜਿੱਥੇ ਮਲਬੇ ਹੇਠ ਆਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਾਕੀ ਜ਼ਖ਼ਮੀਆਂ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਵਾਪਰੇ ਇਸ ਹਾਦਸੇ ਵਿਚ ਕੁੱਲ 11 ਲੋਕ ਜ਼ਖਮੀ ਹੋਏ ਸਨ।

ਇਹ ਲੋਕ ਉਸ ਸਮੇਂ ਮਲਬੇ ਹੇਠ ਆ ਗਏ ਜਦੋਂ ਆਪਣੇ ਘਰ ਵਿਚ ਮੌਜੂਦ ਸਨ ਅਤੇ ਘਰ ਹੋਣ ਦੇ ਕਾਰਨ, ਘਰ ਵਿਚ ਪਾਣੀ ਭਰਨ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਉਥੇ ਹੀ ਘਰ ਵਿਚ ਮੌਜੂਦ ਸਾਰੇ 11 ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੀ ਐਮਐਸ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਇਹ ਹਾਦਸਾ ਰਾਤ ਦੇ ਕਰੀਬ 1 ਵਜੇ ਵਾਪਰਿਆ ਹੈ।

ਜਿਸ ਦੀ ਜਾਣਕਾਰੀ ਮਿਲਣ ਤੇ ਉਨ੍ਹਾਂ ਵੱਲੋਂ ਮੌਕੇ ਉਪਰ ਪਹੁੰਚ ਕੀਤੀ ਗਈ ਅਤੇ ਰਾਹਤ ਟੀਮਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਜਿਸ ਤੋਂ ਬਾਅਦ ਮਲਬੇ ਹੇਠੋਂ 6 ਲੋਕਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ। ਵਾਪਰੀ ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

error: Content is protected !!