ਵਾਪਰਿਆ ਕਹਿਰ ਚਾਈਨਾ ਡੋਰ ਨੇ ਲਈ ਇਸ ਤਰਾਂ 4 ਸਾਲਾਂ ਦੀ ਮਾਸੂਮ ਬੱਚੀ ਦੀ ਜਿੰਦਗੀ – ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਕਈ ਤਰ੍ਹਾਂ ਦੀਆਂ ਚੀਜ਼ਾ ਤੇ ਸਰਕਾਰ ਵੱਲੋਂ ਰੋਕ ਲਗਾਉਣ ਦੇ ਬਾਵਜੂਦ ਵੀ ਲੋਕ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ l ਜਿਹਨਾਂ ਗੈਰਕਾਨੂੰਨੀ ਚੀਜ਼ਾਂ ਦੀ ਵਰਤੋਂ ਕਾਰਨ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ । ਤਿਉਹਾਰਾਂ ਦੇ ਦਿਨਾਂ ਦੇ ਵਿੱਚ ਅਜਿਹੀਆਂ ਵਾਰਦਾਤਾਂ ਦੇ ਵਿੱਚ ਇਜ਼ਾਫ਼ਾ ਹੁੰਦਾ ਹੈ l ਜਿਸ ਦੇ ਚੱਲਦੇ ਪੁਲਸ ਅਤੇ ਪ੍ਰਸ਼ਾਸਨ ਦੇ ਵਲੋ ਸਮੇਂ ਸਮੇਂ ਤੇ ਸਖ਼ਤੀ ਕੀਤੀ ਜਾਂਦੀ ਹੈ । ਪਰ ਸਖ਼ਤੀ ਦੇ ਬਾਵਜੂਦ ਵੀ ਲੋਕ ਗ਼ੈਰਕਾਨੂੰਨੀ ਚੀਜ਼ਾਂ ਨੂੰ ਖਰੀਦਣਾ ਜਾਂ ਵੇਚਣਾ ਬੰਦ ਨਹੀਂ ਕਰਦੇ । ਜਿੱਥੇ ਬੀਤੇ ਦਿਨੀਂ ਬਸੰਤ ਦਾ ਤਿਉਹਾਰ ਲੋਕਾਂ ਦੇ ਵੱਲੋਂ ਖੂਬ ਧੂਮਧਾਮ ਨਾਲ ਮਨਾਇਆ ਗਿਆ l ਖੁਸ਼ੀ ਅਤੇ ਉਤਸ਼ਾਹ ਇਸ ਦਿਨ ਲੋਕਾਂ ਵਿੱਚ ਵੇਖਣ ਨੂੰ ਮਿਲਿਆ ।

ਇਸ ਦਿਨ ਚਾਈਨਾ ਡੋਰ ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਨੇ ਚਾਈਨਾ ਡੋਰ ਦੀ ਵਰਤੋਂ ਕੀਤੀ ਤੇ ਚਾਈਨਾ ਡੋਰ ਦੇ ਨਾਲ ਪਤੰਗਾਂ ਉਡਾਈਆਂ । ਜਿਸ ਕਾਰਨ ਕਈ ਤਰ੍ਹਾਂ ਦੇ ਹਾਦਸੇ ਇਸ ਚਾਈਨਾ ਡੋਰ ਦੇ ਨਾਲ ਵਾਪਰੇ l ਇਸੇ ਵਿਚਕਾਰ ਅੱਜ ਚਾਈਨਾ ਡੋਰ ਕਾਰਨ ਇੱਕ ਹੋਰ ਪਰਿਵਾਰ ਵਿਚ ਮਾਤਮ ਦਾ ਮਾਹੌਲ ਛਾ ਗਿਆ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਚਾਰ ਸਾਲਾਂ ਦੀ ਬੱਚੀ ਜਿਸ ਦਾ ਨਾਮ ਅਸ਼ਲੀਨ ਹੈ, ਉਹ ਆਪਣੀ ਮਾਤਾ ਨਾਲ ਬੀਤੇ ਦਿਨ ਸਕੂਟੀ ਤੇ ਬੈਠ ਕੇ ਸਕੂਲ ਤੋਂ ਵਾਪਸ ਆ ਰਹੀ ਸੀ ਕਿ ਉਸੇ ਸਮੇਂ ਚਾਈਨਾ ਡੋਰ ਬੱਚੇ ਦੀ ਗਰਦਨ ਦੇ ਆਲੇ ਦੁਆਲੇ ਫਿਰ ਗਈ l ਜਿਸ ਕਾਰਨ ਉਸ ਦਾ ਗਲਾ ਕੱਟਿਆ ਗਿਆ l ਬਚੇ ਦੀ ਨਾਜ਼ੁਕ ਹਾਲਤ ਨੂੰ ਵੇਖ ਕੇ ਬੱਚੀ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ । ਜਿੱਥੇ ਡਾਕਟਰਾਂ ਵਲੋਂ ਬੱਚੀ ਦੀ ਹਾਲਤ ਨੂੰ ਵੇਖਦੇ ਹੋਏ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ l ਪਰ ਅੱਜ ਸਵੇਰੇ ਇਸ ਬੱਚੀ ਦੀ ਮੌਤ ਹੋ ਗਈ । ਜਿਸ ਦੀ ਚਲਦੇ ਹੁਣ ਬੱਚੀ ਦੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ l

ਪਰਿਵਾਰਕ ਮੇਮ੍ਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਤੇ ਸਖ਼ਤ ਪਾਬੰਦੀ ਲਗਾਈ ਜਾਵੇ ਤਾਂ ਜੋ ਅਜਿਹੇ ਹਾਦਸੇ ਦਿਨ ਪ੍ਰਤੀਦਿਨ ਜੋ ਵਧ ਰਹੇ ਹਨ ਓਹਨਾ ਹਾਦਸਿਆਂ ਨੂੰ ਰੋਕਿਆ ਜਾ ਸਕੇ l ਜਿਸ ਨਾਲ ਕਈ ਕੀਮਤੀ ਜਾਨ ਬਚ ਸਕਣ ।

error: Content is protected !!