ਵਾਪਰਿਆ ਕਹਿਰ- ਪਤਨੀ ਨਾਲ ਝਗੜ ਕੇ ਗਏ ਇਸ ਪੰਜਾਬੀ ਕਲਾਕਾਰ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰੇ ਅਤੇ ਬੇਰੋਜ਼ਗਾਰੀ ਦੇ ਚਲਦੇ ਹੋਏ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਵਿਚ ਆਪਸੀ ਵਿਵਾਦ ਵੀ ਵੇਖਣ ਨੂੰ ਸਾਹਮਣੇ ਆਏ। ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿਚ ਆਪਸੀ ਤਣਾਅ ਕਈ ਹਾਦਸਿਆਂ ਦਾ ਕਾਰਨ ਵੀ ਬਣ ਗਿਆ।ਇਨ੍ਹਾਂ ਮੁਸ਼ਕਲਾਂ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਜ਼ਿੰਦਗੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਉਥੇ ਹੀ ਆਏ ਦਿਨ ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆ ਰਿਹਾ ਹਨ, ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ। ਹੁਣ ਇੱਥੇ ਕਹਿਰ ਵਾਪਰਿਆ ਹੈ ਜਿੱਥੇ ਪਤਨੀ ਨਾਲ ਝਗੜਾ ਕਰਕੇ ਘਰੋਂ ਗਏ ਪੰਜਾਬੀ ਕਲਾਕਾਰ ਦੀ ਰੇਲਵੇ ਟਰੈਕ ਤੋਂ ਲਾਸ਼ ਮਿਲੀ ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਉਸ ਸਮੇਂ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬੇਅੰਤ ਨਗਰ ਵਿਚ ਵੀਰਵਾਰ ਦੀ ਸਵੇਰ ਨੂੰ 9 ਵਜੇ ਦੇ ਕਰੀਬ 30 ਸਾਲਾ ਭੰਗੜਾ ਕਲਾਕਾਰ ਦੀ ਲਾਸ਼ ਰੇਲਵੇ ਟਰੈਕ ਤੋਂ ਬਰਾਮਦ ਹੋਈ। ਮ੍ਰਿਤਕ ਦੀ ਮਾਂ ਵੱਲੋਂ ਜਿਥੇ ਆਪਣੀ ਨੂੰਹ ਉਪਰ ਆਰੋਪ ਲਗਾਏ ਗਏ ਹਨ ਕਿ ਉਸ ਦੇ ਕਾਰਨ ਉਸਦੇ ਬੇਟੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਜਿੱਥੇ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿੱਚ ਪਤਨੀ ਨਾਲ ਝਗੜਾ ਕਰਕੇ ਘਰ ਤੋਂ ਚਲਾ ਗਿਆ ਸੀ।

ਇਸ ਬਾਰੇ ਪਤਨੀ ਸੋਨੀਆ ਨਾਲ ਗੱਲਬਾਤ ਕਰਨ ਤੇ ਉਸਨੇ ਦੱਸਿਆ ਹੈ ਕੇ ਉਹਨਾਂ ਦੋਹਾਂ ਵੱਲੋਂ ਜਿੱਥੇ ਭੰਗੜਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਦੋਨੋਂ ਭੰਗੜਾ ਕਲਾਕਾਰ ਹਨ। ਉਨ੍ਹਾਂ ਦੋਹਾਂ ਵੱਲੋਂ 5 ਸਾਲ ਪਹਿਲਾਂ ਹੀ ਪ੍ਰੇਮ ਵਿਆਹ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੇ ਦੋ ਬੇਟੀਆਂ ਹਨ। ਸੋਨੀਆ ਨੇ ਦੱਸਿਆ ਕਿ ਜਿੱਥੇ ਉਸ ਦਾ ਇਕ ਮਹੀਨਾ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਘਰ ਵਿੱਚ ਹੈ ਅਤੇ ਕੰਮ ਤੇ ਨਹੀ ਜਾ ਰਹੀ। ਉੱਥੇ ਹੀ ਉਸ ਦਾ ਪਤੀ ਬੁੱਧਵਾਰ ਸ਼ਾਮ ਨੂੰ ਇਕ ਪ੍ਰੋਗਰਾਮ ਤੋਂ ਵਾਪਸ ਆਇਆ ਸੀ।

ਜੋ ਕਾਫੀ ਨਸ਼ੇ ਦੀ ਹਾਲਤ ਵਿਚ ਸੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਘਰ ਵਿੱਚ ਝਗੜਾ ਕੀਤਾ ਉਸ ਤੋਂ ਬਾਅਦ ਉਹ ਘਰੋਂ ਚਲਾ ਗਿਆ ਸੀ। ਪਰ ਉਹ ਆਤਮ ਹੱਤਿਆ ਨਹੀਂ ਕਰ ਸਕਦਾ। ਇਹ ਇੱਕ ਐਕਸੀਡੈਂਟ ਹੋ ਸਕਦਾ ਹੈ। ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਉਸ ਦੇ ਘਰ ਤੋਂ 200 ਮੀਟਰ ਦੀ ਦੂਰੀ ਤੇ ਇੱਕ ਰੇਲਵੇ ਟਰੈਕ ਤੋਂ ਮਿਲੀ ਸੀ ਜਿਸ ਦੇ ਸਿਰ ਵਿਚ ਟਰੇਨ ਦੀ ਫੇਟ ਲੱਗਣ ਕਾਰਨ ਸੱਟ ਲੱਗੀ ਹੋਈ ਸੀ।

error: Content is protected !!