ਵਾਹਿਗੁਰੂ ਦਾ ਜਾਪ ਬਚਾਅ ਗਿਆ ਜਾਨ, ਏਦਾਂ ਸਰੀਰ ਦੇ ਆਰ ਪਾਰ ਹੋ ਗਿਆ ਲੋਹੇ ਦਾ ਮੋਟਾ ਐਂਗਲ – ਫਿਰ ਹੋਇਆ ਇਹ ਕ੍ਰਿਸ਼ਮਾ

ਆਈ ਤਾਜਾ ਵੱਡੀ ਖਬਰ

ਇਨਸਾਨ ਦੀ ਜਿੰਦਗੀ ਦੀ ਸਾਹਾਂ ਦੀ ਡੋਰ ਉਸ ਉਪਰ ਵਾਲੇ ਪਰਮਾਤਮਾ ਦੇ ਹੱਥ ਹੁੰਦੀ ਹੈ। ਉਹੀ ਇਨਸਾਨ ਨੂੰ ਬਚਾ ਵੀ ਸਕਦਾ ਹੈ ਅਤੇ ਉਸਦੀ ਸਾਹਾਂ ਦੀ ਡੋਰ ਨੂੰ ਤੋੜ ਵੀ ਸਕਦਾ ਹੈ। ਆਏ ਦਿਨ ਹੀ ਬਹੁਤ ਸਾਰੇ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿੱਥੇ ਕਿ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਥੇ ਹੀ ਸਿਆਣੇ ਕਹਿੰਦੇ ਹਨ ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਬਚਾਉਣ ਵਾਲਾ ਉਹ ਪਿਤਾ ਪਰਮੇਸ਼ਵਰ ਸਭ ਤੋਂ ਉੱਪਰ ਹੁੰਦਾ ਹੈ ਜੋ ਆਪਣੇ ਬੱਚਿਆਂ ਦਾ ਵਾਲ ਵਿੰਗਾ ਨਹੀਂ ਹੋਣ ਦਿੰਦਾ। ਇਨਸਾਨ ਦੀ ਉਸ ਪ੍ਰਤੀ ਸੱਚੀ ਸ਼ਰਧਾ ਹੀ ਉਸ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਮੌਕਾ ਦਿੰਦੀ ਹੈ। ਕਿਉਂ ਕਿ ਪਰਮਾਤਮਾ ਆਪਣੇ ਅਜਿਹੇ ਸ਼ਰਧਾਲੂਆਂ ਦੇ ਹਮੇਸ਼ਾ ਅੰਗ ਸੰਗ ਹੋ ਕੇ ਉਨ੍ਹਾਂ ਲਈ ਸਹਾਈ ਹੁੰਦਾ ਹੈ। ਅਜਿਹੀ ਸ਼ਰਧਾ ਦੇ ਕਿੱਸੇ ਆਮ ਹੀ ਦੇਖਣ ਅਤੇ ਸੁਣਨ ਨੂੰ ਮਿਲ ਜਾਂਦੇ ਹਨ।

ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਵਾਹਿਗੁਰੂ ਦਾ ਜਾਪ ਹੀ ਬਚਾ ਗਿਆ ਜਾਨ, ਸਰੀਰ ਦੇ ਆਰ-ਪਾਰ ਹੋ ਗਿਆ ਸੀ ਲੋਹੇ ਦਾ ਮੋਟਾ ਐਂਗਲ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸੜਕ ਹਾਦਸੇ ਵਿੱਚ ਇਕ ਲੋਹੇ ਦਾ 6 ਫੁੱਟ ਐਂਗਲ ਇਕ ਵਿਅਕਤੀ ਦੀ ਛਾਤੀ ਵਿੱਚ ਆਰਪਾਰ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਛੋਟੇ ਹਾਥੀ ਦਾ ਚਾਲਕ ਹਰਦੀਪ ਸਿੰਘ ਗੱਡੀ ਦਾ ਟਾਇਰ ਫਟਣ ਕਾਰਨ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਨੂੰ ਰਾਹਗੀਰਾਂ ਵੱਲੋਂ ਜ਼ਖ਼ਮੀ ਹਾਲਤ ਵਿੱਚ ਆਦੇਸ਼ ਹਸਪਤਾਲ ਵਿਚ ਪਹੁੰਚਾਇਆ ਗਿਆ ਸੀ।

ਇਹ ਹਾਦਸਾ ਚੰਡੀਗੜ੍ਹ ਹਾਈਵੇ ਸਥਿਤ ਪਿੰਡ ਲਹਿਰਾ ਮੁਹੱਬਤ ਦੀ ਮਾਰਕੀਟ ਦੇ ਕੋਲ ਵੀਰਵਾਰ ਦੁਪਹਿਰ 1:30 ਵਜੇ ਵਾਪਰਿਆ ਸੀ। ਉਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਵੱਲੋਂ 5 ਘੰਟਿਆਂ ਦੇ ਆਪ੍ਰੇਸ਼ਨ ਸਦਕਾ ਹਰਦੀਪ ਸਿੰਘ ਦੀ ਜਾਨ ਬਚਾ ਲਈ ਗਈ ਹੈ। ਜਿੱਥੇ ਡਾਕਟਰਾਂ ਵੱਲੋਂ ਉਸ ਸਰੀਏ ਨੂੰ ਕੱਟਿਆ ਗਿਆ ਤੇ ਉਸ ਤੋਂ ਬਾਅਦ ਉਸਦੀ ਸਰਜਰੀ ਕੀਤੀ ਗਈ। ਡਾਕਟਰ ਨੇ ਦੱਸਿਆ ਕਿ ਇੰਨੀ ਮੋਟੀ ਰਾਡ ਹਰਦੀਪ ਸਿੰਘ ਦੇ ਦਿਲ ਦੇ ਕੋਲ ਦੀ ਆਰ ਪਾਰ ਹੋ ਗਈ ਸੀ। ਡਾਕਟਰਾਂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗਲ ਤੇ ਵਿਸ਼ਵਾਸ਼ ਨਹੀਂ ਹੋਇਆ ਕਿ ਹਰਦੀਪ ਸਿੰਘ ਬਿਲਕੁਲ ਠੀਕ ਹੈ।

ਕਿਉਂਕਿ ਹਰਦੀਪ ਸਿੰਘ ਦੀ ਵਾਹਿਗੁਰੂ ਜੀ ਵਿੱਚ ਸ਼ਰਧਾ ਨੇ ਹੀ ਉਸ ਨੂੰ ਬਚਾਇਆ ਹੈ। ਇਸ ਬਾਰੇ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੰਨੇ ਸਮੇਂ ਤੱਕ ਉਸ ਨੂੰ ਬੇਹੋਸ਼ ਕਰ ਕੇ ਉਸ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਸੀ ਉਸ ਸਮੇਂ ਤੱਕ ਹਰਦੀਪ ਸਿੰਘ ਵਲੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਨੂੰ ਵਾਹਿਗੁਰੂ ਉਪਰ ਸੱਚਾ ਵਿਸ਼ਵਾਸ ਸੀ ਕਿ ਉਸ ਨੇ ਜ਼ਿੰਦਗੀ ਵਿਚ ਕਿਸੇ ਦਾ ਬੁਰਾ ਨਹੀਂ ਕੀਤਾ ਤੇ ਵਾਹਿਗੁਰੂ ਉਸ ਨਾਲ ਕੁਝ ਵੀ ਬੁਰਾ ਨਹੀਂ ਹੋਣ ਦੇਣਗੇ।

error: Content is protected !!