ਵਿਆਹ ਤੇ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਾ ਫਿਰ ਲਾੜੀ ਤੇ ਉਸਦੀ ਮਾਂ ਨੇ ਕਰਤਾ ਅਜਿਹਾ ਕੰਮ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ 2 ਇਨਸਾਨਾਂ ਵਿੱਚ ਨਾ ਹੋ ਕੇ ਦੋ ਪਰਿਵਾਰਾਂ ਵਿੱਚ ਜੁੜ ਜਾਂਦਾ ਹੈ। ਉਥੇ ਹੀ ਵਿਆਹ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਨੂੰ ਸੁਣ ਕੇ ਬਹੁਤ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ। ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦਾ ਵਧੀਆ ਪਾਲਨ ਪੋਸ਼ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ। ਉਥੇ ਹੀ ਅੱਜ ਦੇ ਦੌਰ ਵਿਚ ਬਹੁਤ ਸਾਰੇ ਬੱਚਿਆਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਆਪਣੇ ਮਾਪਿਆਂ ਦੇ ਖਿਲਾਫ ਜਾ ਕੇ ਵਿਆਹ ਕਰਵਾਏ ਜਾਂਦੇ ਹਨ। ਬੱਚਿਆਂ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਗ਼ਲਤੀਆਂ ਦਾ ਖ਼ਮਿਆਜਾ ਬਾਅਦ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਵੀ ਭੁਗਤਣਾ ਪੈ ਜਾਂਦਾ ਹੈ।

ਹੁਣ ਵਿਆਹ ਤੇ ਲਾੜਾ ਬਰਾਤ ਲੈ ਕੇ ਨਾ ਪਹੁੰਚਣ ਤੇ ਲਾੜੀ ਅਤੇ ਉਸ ਦੀ ਮਾਂ ਵੱਲੋਂ ਅਜਿਹਾ ਕੀਤਾ ਗਿਆ ਹੈ ਜਿਸ ਸਬੰਧੀ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੜੀਸਾ ਦੇ ਬਰਹਮਪੁਰਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਲੜਕੀ ਦੇ ਘਰ ਵਿਆਹ ਸਮਾਗਮ ਦੌਰਾਨ ਸਾਰੇ ਪਰਵਾਰ ਵਲੋ ਬਰਾਤ ਦਾ ਇੰਤਜ਼ਾਰ ਕੀਤਾ ਜਾਂਦਾ ਰਿਹਾ। ਪਰ ਲਾੜਾ ਬਰਾਤ ਲੈ ਕੇ ਨਾ ਪਹੁੰਚਿਆ। ਇਸ ਬਾਰੇ ਲਾੜੀ ਵੱਲੋਂ ਬਾਰ-ਬਾਰ ਲਾੜੇ ਨੂੰ ਫੋਨ ਕੀਤਾ ਜਾਂਦਾ ਰਿਹਾ ਅਤੇ ਮੈਸਜ਼ ਵੀ ਕੀਤੇ ਗਏ ਪਰ ਅੱਗੋਂ ਪਰਿਵਾਰ ਵੱਲੋਂ ਕੋਈ ਵੀ ਜਵਾਬ ਨਾ ਦਿੱਤਾ ਗਿਆ।

ਜਿਸ ਤੋਂ ਬਾਅਦ ਲਾੜੀ ਅਤੇ ਉਸ ਦੀ ਮਾਂ ਲੜਕੇ ਪਰਿਵਾਰ ਦੇ ਘਰ ਦੇ ਅੱਗੇ ਜਾ ਕੇ ਧਰਨਾ ਲਗਾ ਕੇ ਬੈਠ ਗਈਆਂ ਅਤੇ ਇਨਸਾਫ ਦੀ ਮੰਗ ਕੀਤੀ ਗਈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਆ ਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਜਿੱਥੇ ਲੜਕੀ ਅਤੇ ਉਸ ਦੀ ਮਾਂ ਵੱਲੋਂ ਲਾੜੇ ਦੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਥੇ ਹੀ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੀੜਤ ਲਾੜੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ 7 ਸਤੰਬਰ 2020 ਨੂੰ ਕੋਰਟ ਵਿਚ ਵਿਆਹ ਕਰਵਾਇਆ ਗਿਆ ਸੀ।

ਜਿਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਜਿਸ ਦੇ ਪਤੀ ਵੱਲੋਂ ਉਸਦਾ ਸਾਥ ਦਿੱਤਾ ਜਾ ਰਿਹਾ ਸੀ ਪਰ ਹੁਣ ਉਸ ਵੱਲੋਂ ਵੀ ਆਪਣੇ ਪਰਿਵਾਰਕ ਮੈਂਬਰਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਲੋਕਾਂ ਵੱਲੋਂ ਕੀਤੀ ਗਈ ਗੱਲਬਾਤ ਅਤੇ ਘਰ ਵਾਲਿਆਂ ਦੀ ਆਪਸੀ ਸਹਿਮਤੀ ਦੇ ਨਾਲ ਦੋਹਾਂ ਦਾ ਸਮਾਜ ਵਿੱਚ ਵਿਆਹ 22 ਨਵੰਬਰ ਨੂੰ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਲੜਕਾ ਅਤੇ ਉਸ ਦੇ ਪਰਿਵਾਰਕ ਮੈਂਬਰ ਬਰਾਤ ਲੈ ਕੇ ਨਹੀਂ ਪਹੁੰਚੇ।

error: Content is protected !!