ਵਿਆਹ ਦੇ ਕੁਝ ਘੰਟੇ ਪਹਿਲਾਂ ਲਾੜੇ ਦੇ ਹੱਥ ਪੈਰ ਤੋੜ ਦਿਤੇ – ਹੋ ਗਿਆ ਵੱਡਾ ਕਾਂਡ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਹੀ ਬੁਲੰਦ ਹੁੰਦੇ ਜਾ ਰਹੇ ਹਨ । ਲੁਟੇਰੇ ਬਿਨਾਂ ਕਿਸੇ ਡਰ ਤੋਂ ਸ਼ਰ੍ਹੇਆਮ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਕਈ ਵਾਰ ਇਹ ਲੁਟੇਰੇ ਘਟਨਾਵਾਂ ਨੂੰ ਅੰਜਾਮ ਦਿੰਦੇ ਸਮੇਂ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਜਾਂਦੇ ਹਨ । ਬੇਸ਼ੱਕ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਮੁਹਿੰਮਾਂ ਚਲਾ ਕੇ ਅਜਿਹੇ ਚੋਰਾ ਤੇ ਲੁਟੇਰਿਆਂ ਤੇ ਸ਼ਿਕੰਜਾ ਕੱਸਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ । ਪਰ ਇਸ ਦੇ ਬਾਵਜੂਦ ਵੀ ਲੁਟੇਰੇ ਆਪਣੇ ਬੁਲੰਦ ਹੌਸਲੇ ਦੇ ਚੱਲਦੇ ਹਰ ਰੋਜ਼ ਹੀ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਜਾ ਰਹੇ ਹਨ ਤੇ ਅਜਿਹੇ ਮਾਮਲੇ ਦੇਸ਼ ਦੇ ਵਿੱਚ ਲਗਾਤਾਰ ਵਧਦੇ ਜਾ ਰਹੇ ਹਨ । ਪਰ ਕਈ ਵਾਰ ਇਹ ਲੁਟੇਰੇ ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹੋਏ ਕੁਝ ਅਜਿਹੇ ਕਾਂਡ ਕਰ ਦਿੰਦੇ ਹਨ ਜੋ ਕਿਸੇ ਦੀਆਂ ਖ਼ੁਸ਼ੀਆਂ ਤਕ ਤਬਾਹ ਕਰ ਜਾਂਦੇ ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਲੁਟੇਰਿਆਂ ਦੇ ਵੱਲੋਂ ਅਜਿਹਾ ਕਾਂਡ ਕਰ ਦਿੱਤਾ ਗਿਆ ਕਿ ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਦੇ ਹੱਥ ਪੈਰ ਹੀ ਤੋੜ ਦਿੱਤੇ ਗਏ । ਮਾਮਲਾ ਹਿਸਾਰ ਤੋਂ ਸਾਹਮਣੇ ਆਇਆ ਹੈ । ਜਿਥੇ ਹਿਸਾਰ ਦੇ ਹਾਂਸੀ ਵਿੱਚ ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਤੇ ਕੁਝ ਅਣਪਛਾਤੇ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ ਤੇ ਉਸ ਦੇ ਕੋਲੋਂ ਲੱਖਾਂ ਰੁਪਏ ਦੀ ਨਗਦੀ ਲੈ ਕੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ । ਦਰਅਸਲ ਹਾਂਸੀ ਦੇ ਵਿੱਚ ਰਹਿਣ ਵਾਲਾ ਰਵਿੰਦਰ ਨਾਮ ਦਾ ਨੌਜਵਾਨ ਆਪਣੇ ਵਿਆਹ ਦੀ ਖ਼ਰੀਦਦਾਰੀ ਕਰ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਰਾਸਤੇ ਦੇ ਵਿਚ ਕੁਝ ਲੋਕਾਂ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਰਵਿੰਦਰ ਨੂੰ ਰੋਕ ਲਿਆ ।

ਫਿਰ ਉਸ ਤੇ ਉਨ੍ਹਾਂ ਵੱਲੋਂ ਹਮਲਾ ਕਰ ਦਿੱਤਾ ਗਿਆ । ਜਿਸ ਦੇ ਚੱਲਦੇ ਰਵਿੰਦਰ ਦੀ ਇੱਕ ਲੱਤ ਅਤੇ ਹੱਥ ਟੁੱਟ ਗਿਆ । ਫਿਰ ਲੁਟੇਰੇ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ । ਉਥੇ ਹੀ ਰਵਿੰਦਰ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਸੇ ਪਾਸੇ ਦੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲੀਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਰਵਿੰਦਰ ਦੇ ਵਿਆਹ ਦੀਆਂ ਘਰ ਦੇ ਵਿੱਚ ਪੂਰੀਆ ਤਿਆਰੀਆ ਚੱਲ ਰਿਹਾ ਸੀ , ਇੰਜ ਖ਼ਰੀਦਦਾਰੀ ਕਰਕੇ ਜਾ ਰਹੇ ਲਾੜੇ ਦਾ ਰਸਤੇ ਵਿਚ ਕੁਝ ਲੋਕਾਂ ਦੇ ਵੱਲੋਂ ਕੁੱਟਮਾਰ ਕਰ ਕੇ ਇਸ ਘਟਨਾ ਨੂੰ ਅੰਜਾਮ ਦੇਣਾ ਪਰਿਵਾਰ ਦੇ ਲਈ ਇਕ ਬੇਹੱਦ ਹੀ ਹੈਰਾਨ ਅਤੇ ਪਰੇਸ਼ਾਨ ਕਰ ਦੇਣ ਵਾਲਾ ਵਿਸ਼ਾ ਸੀ । ਹੁਣ ਪੀਡ਼ਤ ਪਰਿਵਾਰ ਦੇ ਵੱਲੋਂ ਪੁਲੀਸ ਤੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ।

error: Content is protected !!