ਵਿਆਹ ਵਾਲੇ ਦਿਨ ਲਾੜੇ ਨੇ ਕਰਤੀ ਅਜਿਹੀ ਗਲਤੀ ਅਗਲੇ ਦਿਨ ਹੀ ਲਾੜੀ ਨੇ ਮੰਗ ਲਿਆ ਤਲਾਕ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਇਨਸਾਨਾਂ ਨੂੰ ਨਾ ਜੋੜ ਕੇ ਦੋ ਪਰਿਵਾਰਾਂ ਨੂੰ ਆਪਸ ਵਿੱਚ ਜੋੜਦਾ ਹੈ। ਉੱਥੇ ਹੀ ਇਸ ਖੂਬਸੂਰਤ ਬੰਧਨ ਦੇ ਨਾਲ ਹੀ ਦੋ ਵਿਅਕਤੀਆਂ ਵੱਲੋਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਜਾਂਦੀ ਹੈ। ਕੁਝ ਵਿਆਹ ਅਜਿਹੇ ਹੁੰਦੇ ਹਨ ਜੋ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਹਰ ਨੌਜਵਾਨ ਮੁੰਡੇ ਅਤੇ ਕੁੜੀ ਵੱਲੋ ਆਪਣੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਅਤੇ ਉਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਕਿਉਂਕਿ ਜਿਥੇ ਲੜਕੀ ਅਤੇ ਲੜਕਾ ਇਕ ਦੂਸਰੇ ਨੂੰ ਬਿਹਤਰ ਢੰਗ ਨਾਲ ਜਾਣਦੇ ਹਨ।

ਇਸ ਲਈ ਉਹ ਜ਼ਿੰਦਗੀ ਵਿਚ ਅੱਗੇ ਵਧਣ ਦਾ ਫੈਸਲਾ ਕਰਦੇ ਹਨ। ਹੁਣ ਵਿਆਹ ਵਾਲੇ ਦਿਨ ਲਾੜੇ ਵੱਲੋਂ ਅਜਿਹੀ ਗਲਤੀ ਕੀਤੀ ਗਈ ਕੇ ਲਾੜੀ ਵੱਲੋਂ ਅਗਲੇ ਹੀ ਦਿਨ ਤਲਾਕ ਮੰਗਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵ-ਵਿਆਹੁਤਾ ਲਾੜੀ ਵੱਲੋਂ ਅਗਲੇ ਹੀ ਦਿਨ ਆਪਣੇ ਪਤੀ ਤੋਂ ਇਸ ਲਈ ਤਲਾਕ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ।

ਕਿਉਂਕਿ ਵਿਆਹ ਵਾਲੇ ਦਿਨ ਲਾੜੇ ਵੱਲੋਂ ਮਨਾ ਕਰਨ ਦੇ ਬਾਵਜੂਦ ਵੀ ਲੜੀ ਦਾ ਮੂੰਹ ਕੇਕ ਨਾਲ਼ ਲਿਬੇੜ ਦਿੱਤਾ ਗਿਆ। ਲਾੜੀ ਵੱਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੇ ਚਿਹਰੇ ਉੱਪਰ ਕੇਕ ਲਗਾ ਕੇ ਉਸਦੇ ਚਿਹਰੇ ਨੂੰ ਖਰਾਬ ਕੀਤਾ ਜਾਵੇ। ਪਰ ਲੜੀ ਦੀ ਇੱਛਾ ਜਾਨਣ ਦੇ ਬਾਵਜੂਦ ਵੀ ਲਾੜੇ ਵੱਲੋਂ ਲੜਕੀ ਦੇ ਸਿਰ ਨੂੰ ਫੜ ਕੇ ਕੇਕ ਉਪਰ ਲਗਾ ਦਿੱਤਾ ਗਿਆ। ਜਿਸ ਨਾਲ ਲੜਕੀ ਦਾ ਪੂਰਾ ਚਿਹਰਾ ਕੇਕ ਨਾਲ ਖਰਾਬ ਹੋ ਗਿਆ। ਲੜਕੀ ਦਾ ਕਹਿਣਾ ਹੈ ਕਿ ਇਸ ਸਭ ਬਾਰੇ ਲੜਕੇ ਨੂੰ ਪਤਾ ਸੀ, ਕਿਉਂਕਿ ਉਹ ਕਾਫੀ ਲੰਮੇ ਸਮੇਂ ਤੋਂ ਉਸ ਦਾ ਬੁਆਏਫਰੈਂਡ ਰਹਿ ਚੁੱਕਾ ਸੀ ਅਤੇ ਉਸ ਵੱਲੋਂ ਇਹ ਸਭ ਕੁਝ ਜਾਣ ਬੁਝ ਕੇ ਕੀਤਾ ਗਿਆ।

ਉਥੇ ਹੀ ਲੜਕੀ ਦੇ ਤਲਾਕ ਮੰਗਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਆਖਿਆ ਗਿਆ ਹੈ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਵਧਾ ਰਹੀ ਹੈ। ਲੜਕੀ ਵੱਲੋਂ ਹੁਣ ਫੈਸਲਾ ਕੀਤਾ ਗਿਆ ਹੈ ਕਿ ਉਹ ਆਪਣੇ ਪਤੀ ਨਾਲ ਨਹੀਂ ਰਹੇਗੀ ਅਤੇ ਉਸ ਤੋਂ ਵੱਖ ਹੋਣ ਲਈ ਤਲਾਕ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ।

error: Content is protected !!