ਵਿਦੇਸ਼ੋੰ ਮੁੰਡੇ ਦੀ ਲਾਸ਼ ਜਹਾਜ ਚ ਆ ਰਹੀ ਸੀ, ਪਰ ਜੋ ਪੰਜਾਬ ਚ ਘਰੇ ਵਾਪਰ ਗਿਆ ਕਿਸੇ ਨੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਮਜਬੂਰੀਵਸ ਜਾਂਦੇ ਹਨ ਅਤੇ ਕੁਝ ਨੌਜਵਾਨਾਂ ਨੂੰ ਆਦੇਸ਼ਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਪਰ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਰਥਿਕ ਤੰਗੀਆਂ-ਤੁਰਸ਼ੀਆਂ ਦੇ ਚਲਦੇ ਹੋਏ ਹੀ ਵਿਦੇਸ਼ ਦਾ ਰੁੱਖ ਕਰਦੇ ਹਨ ਜਿੱਥੇ ਜਾ ਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਸਕਣ। ਜਿਥੇ ਵਿਦੇਸ਼ਾਂ ਵਿੱਚ ਉਹਨਾਂ ਨੌਜਵਾਨਾਂ ਵੱਲੋਂ ਭਾਰੀ ਸਖਤ ਮਿਹਨਤ ਕੀਤੀ ਜਾਂਦੀ ਹੈ। ਉਥੇ ਹੀ ਪਿੱਛੇ ਉਨ੍ਹਾਂ ਦੇ ਪਰਵਾਰਾਂ ਵੱਲੋਂ ਦਿਨ-ਰਾਤ ਉਨ੍ਹਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਜਾਂਦੀ ਹੈ। ਜਿਸ ਸਦਕਾ ਵਿਦੇਸ਼ਾਂ ਵਿੱਚ ਕਮਾਈ ਕਰਨ ਗਏ ਉਨ੍ਹਾਂ ਦੇ ਪੁੱਤਰ ਸਹੀ ਸਲਾਮਤ ਆਪਣੇ ਘਰ ਵਾਪਸ ਪਰਤ ਸਕਣ। ਜਿਥੇ ਮਾਪਿਆਂ ਵੱਲੋਂ ਆਪਣੇ ਪੁੱਤਰਾਂ ਦੀ ਘਰ ਵਾਪਸੀ ਦੀ ਉਮੀਦ ਰੱਖੀ ਜਾਂਦੀ ਹੈ।

ਉੱਥੇ ਹੀ ਉਹਨਾਂ ਨੌਜਵਾਨਾਂ ਦੇ ਸੁੱਖ-ਸਾਂਦ ਨਾਲ ਘਰ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਵਾਪਰੇ ਹੋਏ ਹਾਦਸਿਆਂ ਦੀਆਂ ਖ਼ਬਰਾਂ ਘਰ ਪਹੁੰਚ ਜਾਂਦੀਆਂ ਹਨ। ਹੁਣ ਵਿਦੇਸ਼ੀ ਮੁੰਡੇ ਦੀ ਲਾਸ਼ ਜਹਾਜ਼ ਰਾਹੀਂ ਆ ਰਹੀ ਸੀ ਉਥੇ ਹੀ ਘਰ ਵਿਚ ਹੋਰ ਹਾਦਸਾ ਵਾਪਰ ਗਿਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੇ ਅਧੀਨ ਭੋਗਪੁਰ ਇਲਾਕੇ ਦੇ ਨਜ਼ਦੀਕ ਵੱਸਦੇ ਪਿੰਡ ਨੰਗਲ ਅਰਾਈਆਂ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦਾ 28 ਸਾਲਾ ਨੌਜਵਾਨ ਦਲਜੀਤ ਕੁਮਾਰ ਪੁੱਤਰ ਕਿਸ਼ਨ ਲਾਲ ਘਰ ਦੀਆਂ ਤੰਗੀਆਂ ਦੇ ਚਲਦੇ ਹੋਏ ਕਮਾਈ ਕਰਨ ਲਈ ਦੁਬਈ ਗਿਆ ਸੀ। ਤਾਂ ਜੋ ਉਹ ਆਪਣੇ ਘਰ ਦੇ ਆਰਥਿਕ ਹਲਾਤਾਂ ਨੂੰ ਸੁਧਾਰ ਸਕੇ।

ਉੱਥੇ ਹੀ ਉਸ ਨਾਲ ਵਾਪਰੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਡਾਕਟਰ ਐੱਸ ਪੀ ਸਿੰਘ ਓਬਰਾਏ ਵੱਲੋਂ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਨੌਜਵਾਨ ਨੂੰ ਪੰਜਾਬ ਲਿਆਉਣ ਵਿਚ ਸਹਾਇਤਾ ਮਿਲ ਸਕੀ। ਜਿੱਥੇ ਅੱਜ ਇਸ ਨੌਜਵਾਨ ਦਾ ਮ੍ਰਿਤਕ ਸਰੀਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਿਆ। ਓਧਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਇਕ ਨੌਜਵਾਨ ਦੀ ਮਾਤਾ ਨਿਰਮਲ ਕੌਰ ਦਾ ਵੀ ਦਿਹਾਂਤ ਹੋ ਗਿਆ।

ਜਿਸ ਕਾਰਨ ਪਰਿਵਾਰ ਉੱਪਰ ਹੋਰ ਬਹੁਤ ਜ਼ਿਆਦਾ ਦੁੱਖਾਂ ਦਾ ਪਹਾੜ ਟੁੱਟ ਪਿਆ। ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਦੇ ਪੰਜਾਬ ਪਹੁੰਚਣ ਤੇ ਚਾਚੇ ਅਤੇ ਜੀਜੇ ਵੱਲੋਂ ਡਾ. ਐਸ ਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ ਹੈ। ਜਿਨ੍ਹਾਂ ਕਰਕੇ ਆਖਰੀ ਸਮੇਂ ਵਿਚ ਉਹ ਦਲਜੀਤ ਸਿੰਘ ਦਾ ਮੂੰਹ ਦੇਖ ਸਕੇ ਹਨ। ਉਥੇ ਹੀ ਮਾਂ ਪੁੱਤਰ ਦਾ ਅੱਜ ਇਕੱਠਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਘਟਨਾ ਕਾਰਨ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ।

error: Content is protected !!