ਵਿਦੇਸ਼ ਚ ਪੰਜਾਬੀ ਨੌਜਵਾਨ ਨੂੰ ਇਸ ਤਰਾਂ ਮਿਲੀ ਦਰਦਨਾਕ ਮੌਤ , ਛਾਇਆ ਪੰਜਾਬ ਚ ਸੋਗ

ਆਈ ਤਾਜਾ ਵੱਡੀ ਖਬਰ

ਰੋਜ਼ੀ ਰੋਟੀ ਦਾ ਸਫ਼ਰ ਇਨਸਾਨ ਨੂੰ ਕਈ ਵਾਰ ਉਸ ਦੇ ਆਪਣਿਆਂ ਕੋਲੋਂ ਕਈ ਮੀਲ ਦੂਰ ਲੈ ਜਾਂਦਾ ਹੈ। ਇਹ ਮਹਿਜ਼ ਇੱਕ ਰੋਜ਼ਾਨਾ ਦੀ ਰੋਟੀ ਕਮਾਉਣ ਦਾ ਜ਼ਰੀਆ ਹੁੰਦਾ ਹੈ ਜਿਸ ਕਾਰਨ ਕਈ ਵਾਰ ਇਨਸਾਨ ਨੂੰ ਸੱਤ ਸਮੁੰਦਰਾਂ ਦੀ ਉਡਾਰੀ ਮਾਰਨੀ ਪੈਂਦੀ ਹੈ। ਮਨੁੱਖ ਆਪਣੇ ਘਰਦਿਆਂ ਨੂੰ ਛੱਡ ਕੇ ਵਿਦੇਸ਼ਾਂ ਦੇ ਵਿਚ ਕੁਝ ਚੰਗੇ ਰੁਜ਼ਗਾਰ ਦੀ ਖਾਤਰ ਜਾਂਦਾ ਹੈ। ਇਸ ਦੌਰਾਨ ਉਸ ਇਨਸਾਨ ਵਲੋਂ ਆਪਣੇ ਪਰਿਵਾਰ ਦੀ ਰੋਜ਼-ਮਰ੍ਹਾ ਦੀ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਪੂਰਤੀ ਕਰਨ ਤੋਂ ਇਲਾਵਾ ਭਵਿੱਖ ਵਾਸਤੇ ਕੁਝ ਧਨ ਰਾਸ਼ੀ ਨੂੰ ਜੋੜਨਾ ਵੀ ਸ਼ਾਮਲ ਹੁੰਦਾ ਹੈ।

ਇਸ ਖਾਤਰ ਉਹ ਆਪਣੇ ਜੀਵਨ ਵਿਚ ਕਈ ਤਰ੍ਹਾਂ ਦੇ ਜੋਖ਼ਿਮ ਭਰੇ ਕੰਮ ਵੀ ਕਰਦਾ ਹੈ। ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦਾ ਸਬੰਧ ਯੂਨਾਈਟਡ ਅਰਬ ਅਮੀਰਾਤ ਦੇ ਸ਼ਹਿਰ ਦੁਬਈ ਦੇ ਨਾਲ ਹੈ। ਜਿੱਥੇ ਲੇਬਰ ਅਤੇ ਇਸ ਦੇ ਨਾਲ ਸਬੰਧਤ ਕਿੱਤਿਆਂ ਵਿੱਚ ਨੌਜਵਾਨ ਕੰਮ ਕਰਕੇ ਆਪਣਾ ਰੁਜ਼ਗਾਰ ਕਮਾ ਰਹੇ ਹਨ। ਇਨ੍ਹਾਂ ਨੌਜਵਾਨਾਂ ਵਿੱਚੋਂ ਕਈ ਨੌਜਵਾਨ ਕ੍ਰੇਨ ਚਲਾਉਣ ਦਾ ਕੰਮ ਵੀ ਕਰਦੇ ਹਨ। ਬਹੁਤ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਦੀ ਕ੍ਰੇਨ ਵਿੱਚੋਂ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਦਾ ਨਾਮ ਯਾਦਵਿੰਦਰ ਸਿੰਘ ਉਰਫ ਕੈਪਟਨ ਦੱਸਿਆ ਗਿਆ ਹੈ ਜਿਸ ਦਾ ਸਬੰਧ ਪੰਜਾਬ ਦੇ ਜੰਡਿਆਲਾ ਗੁਰੂ ਦੇ ਨਾਲ ਸੀ। ਮ੍ਰਿਤਕ ਯਾਦਵਿੰਦਰ ਆਪਣੇ ਰੁਜ਼ਗਾਰ ਖਾਤਰ ਦੁਬਈ ਦੇ ਵਿਚ ਕ੍ਰੇਨ ਚਲਾਉਣ ਦਾ ਕੰਮ ਕਰਦਾ ਸੀ। ਇੱਥੇ ਉਹ ਆਪਣੇ ਪਿਤਾ ਸੁਖਚੈਨ ਦੇ ਕੋਲ ਕਈ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਇੱਥੇ ਹੀ ਉਹ ਕ੍ਰੇਨ ਵੀ ਓਪਰੇਟ ਕਰਦਾ ਸੀ। ਬੀਤੀ ਰਾਤ ਜਦੋਂ ਯਾਦਵਿੰਦਰ ਕੰਮ ਕਰ ਰਿਹਾ ਸੀ ਤਾਂ ਅਚਾਨਕ ਹੀ ਕ੍ਰੇਨ ਦੀ

ਸੀਟ ਟੁੱਟ ਗਈ ਅਤੇ ਉਹ ਹੇਠਾਂ ਆਣ ਡਿੱਗ ਪਿਆ। ਇਸ ਹਾਦਸੇ ਦੇ ਵਿਚ ਯਾਦਵਿੰਦਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਨੇ ਚੁੱਕ ਕੇ ਹਸਪਤਾਲ ਲਿਜਾਣ ਦੀ ਕੀਤੀ। ਜਦੋਂ ਉਸ ਨੂੰ ਹਸਪਤਾਲ ਦੇ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਤਾਂ ਉਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਵਿਦੇਸ਼ ਦੇ ਵਿੱਚ ਵਾਪਰੇ ਇਸ ਹਾਦਸੇ ਦੇ ਕਾਰਨ ਪੰਜਾਬ ਵਿੱਚ ਮ੍ਰਿਤਕ ਦੇ ਪਰਿਵਾਰ ਦੇ ਘਰ ਸੋਗ ਦੀ ਲਹਿਰ ਛਾ ਗਈ ਹੈ।

error: Content is protected !!