ਵਿਦੇਸ਼ ਚ ਪੰਜਾਬੀ ਨੌਜਵਾਨ ਨੇ ਖੁਦ ਇਸ ਤਰਾਂ ਆਪਣੀ ਮਰਜੀ ਨਾਲ ਦਿੱਤੀ ਆਪਣੀ ਜਾਨ – ਪੰਜਾਬ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿਚ ਜਾਂਦੇ ਰਹਿੰਦੇ ਹਨ ਜੋ ਉਹ ਆਪਣੇ ਪਰਿਵਾਰ ਦੀ ਸਥਿਤੀ ਅਤੇ ਆਪਣੇ ਭਵਿੱਖ ਨੂੰ ਉਜਵੱਲ ਕਰ ਸਕਣ। ਵਿਦੇਸ਼ਾਂ ਵਿਚ ਜਿੱਥੇ ਉਹ ਆਪਣੇ ਕੰਮ ਦੀ ਤਲਾਸ਼ ਵਿੱਚ ਪ੍ਰੇਸ਼ਾਨ ਰਹਿੰਦੇ ਹਨ ਉਥੇ ਹੀ ਉਨ੍ਹਾਂ ਨੂੰ ਆਪਣੇ ਘਰ ਦੀਆਂ ਪਰੇਸ਼ਾਨੀਆਂ ਵੀ ਮਾਨਸਿਕ ਸਥਿਤੀ ਤੇ ਕਾਫੀ ਅਸਰ ਪਾਉਂਦੀਆਂ ਹਨ। ਇਸੇ ਤਰਾਂ ਹੀ ਵਿਦੇਸ਼ਾਂ ਵਿਚ ਵਸਦੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜਵਾਨਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਅਤੇ ਜਿਸ ਦਾ ਗਹਿਰਾ ਪ੍ਰਭਾਵ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਪੈਂਦਾ ਹੈ। ਗੁਰਦਾਸਪੁਰ ਜ਼ਿਲੇ ਤੋਂ ਇੱਕ ਅਜਿਹੇ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਵੱਡੀ ਤਾਜਾ ਜਾਣਕਾਰੀ ਸਾਹਮਣੇ ਆ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਅਮਨਦੀਪ ਜੋ ਵਾਰਡ ਨੰਬਰ 24 ਨਿਊ ਸੰਤ ਨਗਰ ਦੇ ਸਵ.ਬੂਟਾ ਰਾਮ ਦੇ ਪੁੱਤਰ ਸਨ। ਮ੍ਰਿਤਕ ਅਮਨਦੀਪ ਦੇ ਭਰਾ ਰਾਜੇਸ਼, ਦੌਲਤ ਰਾਮ ਅਤੇ ਮਾਨ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 9 ਸਾਲਾਂ ਤੋਂ ਅਮਨਦੀਪ ਸਾਊਦੀ ਅਰਬੀਆਂ ਵਿੱਚ ਕੰਮ ਕਰਨ ਵਾਸਤੇ ਗਿਆ ਹੋਇਆ ਸੀ ਅਤੇ 6 ਸਾਲ ਬਾਅਦ ਤਿੰਨ ਮਹੀਨੇ ਦੀ ਛੁੱਟੀ ਲੈ ਕੇ ਉਹ ਵਾਪਿਸ ਘਰ ਆਇਆ ਸੀ। ਇਸ ਦੌਰਾਨ ਉਸ ਦਾ ਵਿਆਹ ਪਿੰਡ ਮਗਰਮੂਦੀਆਂ ਦੀ ਰਹਿਣ ਵਾਲੀ ਰਜਨੀ ਨਾਲ ਕੀਤਾ ਗਿਆ ਸੀ, ਵਿਆਹ ਤੋਂ ਬਾਅਦ ਦੋਵਾਂ ਦੇ ਸੰਬੰਧ ਵਿੱਚ ਕੁਝ ਠੀਕ ਨਹੀਂ ਚੱਲ ਰਹੇ ਸਨ ਜਿਸ ਕਾਰਨ ਅਮਨਦੀਪ ਹਮੇਸ਼ਾ ਹੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗਾ ਸੀ ਅਤੇ ਵਾਪਿਸ ਸਾਊਦੀ ਅਰਬ ਚਲਾ ਗਿਆ ਸੀ।

ਅਮਨਦੀਪ ਦੇ ਵਾਪਸ ਜਾਣ ਤੋਂ ਬਾਅਦ ਉਸ ਦੀ ਪਤਨੀ ਰਜਨੀ ਘਰੋਂ ਚਲੀ ਗਈ ਅਤੇ ਇੱਕ ਦਿਨ ਸਹੁਰੇ ਆ ਕੇ ਫਿਰ ਪੇਕੇ ਚਲੀ ਜਾਂਦੀ ਸੀ ਪਰ ਇਸ ਦੌਰਾਨ ਉਸ ਦੀ ਆਪਣੀ ਪਤਨੀ ਨਾਲ ਗੱਲ ਹੁੰਦੀ ਰਹਿੰਦੀ ਸੀ। ਪਿੰਡ ਸਿੰਘਵਾਂ ਤੋਂ ਅਮਨਦੀਪ ਦੇ ਕੁੱਝ ਸਾਥੀ ਸਾਊਦੀ ਅਰਬ ਵਿੱਚ ਉਸ ਦੇ ਨਾਲ ਕੰਮ ਕਰਨ ਲਈ ਗਏ ਤਾਂ ਉਹਨਾਂ ਨੇ ਅਮਨਦੀਪ ਦੇ ਪਰਿਵਾਰਕ ਮੈਂਬਰਾਂ ਨੂੰ ਖਬਰ ਦਿੱਤੀ ਕਿ ਅਮਨਦੀਪ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਅਮਨਦੀਪ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਪਰਿਵਾਰਿਕ ਮੈਂਬਰਾਂ ਨੇ ਪਾਰਲੀਮੈਂਟ ਮੈਂਬਰ ਸਨੀ ਦਿਓਲ ਅਤੇ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਨੂੰ ਅਮਨਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਆਉਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਹੱਥਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕਣ।

error: Content is protected !!