ਵਿਦੇਸ਼ ਚ ਮੁੰਡੇ ਜੰਮਣ ਦੀ ਚਲ ਰਹੀ ਪੰਜਾਬੀਆਂ ਦੀ ਪਾਰਟੀ ਚ ਹੋ ਗਿਆ ਮੌਤ ਦਾ ਤਾਂਡਵ – ਮਚਿਆ ਏਹ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਬਹੁਤ ਸਾਰੇ ਪੰਜਾਬੀਆਂ ਵੱਲੋਂ ਜਿਥੇ ਵਿਦੇਸ਼ਾਂ ਵਿੱਚ ਜਾ ਕੇ ਭਾਰੀ ਮਿਹਨਤ-ਮੁਸ਼ੱਕਤ ਕੀਤੀ ਜਾਂਦੀ ਹੈ। ਉਥੇ ਹੀ ਸਖ਼ਤ ਕਮਾਈ ਕਰਨ ਪਿੱਛੋਂ ਆਪਣਾ ਘਰ ਬਣਾਇਆ ਜਾਂਦਾ ਹੈ ਅਤੇ ਉਥੇ ਹੀ ਆਪਣੇ ਪਰਿਵਾਰ ਨੂੰ ਵੀ ਬੁਲਾਇਆ ਜਾਂਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸੁਪਨੇ ਵਿਦੇਸ਼ਾਂ ਵਿੱਚ ਰਹਿੰਦਿਆਂ ਹੀ ਪੂਰੇ ਕੀਤੇ ਜਾਂਦੇ ਹਨ। ਜਿੱਥੇ ਉਨ੍ਹਾਂ ਲਈ ਇਨਾਂ ਦੇਸ਼ਾਂ ਦੀ ਧਰਤੀ ਹੀ ਸਭ ਕੁਝ ਬਣ ਜਾਂਦੀ ਹੈ, ਜੋ ਉਹਨਾਂ ਦੇ ਰੁਜ਼ਗਾਰ ਦਾ ਜ਼ਰੀਆ ਬਣਦੀ ਹੈ।

ਉਥੇ ਹੀ ਵਿਦੇਸ਼ਾਂ ਵਿੱਚ ਜਾ ਕੇ ਵੀ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਹਰ ਖੁਸ਼ੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕੀਤੀ ਹੈ। ਜਿੱਥੇ ਉਨ੍ਹਾਂ ਦਾ ਆਪਸੀ ਪਿਆਰ ਝਲਕਦਾ ਹੈ। ਉਥੇ ਹੀ ਖੁਸ਼ੀ ਦੇ ਮੌਕਿਆਂ ਤੇ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਕਾਰਨ ਇਹ ਖੁਸ਼ੀ ਦਾ ਮਾਹੌਲ ਗਮਗੀਨ ਹੋ ਜਾਂਦਾ ਹੈ। ਜਿੱਥੇ ਕੁਝ ਲੋਕਾਂ ਵੱਲੋਂ ਗੁੱਸੇ ਦੇ ਵਿੱਚ ਆ ਕੇ ਅਜਿਹੇ ਹਾਦਸਿਆਂ ਨੂੰ ਅੰ-ਜਾ-ਮ ਦੇ ਦਿੱਤਾ ਜਾਂਦਾ ਹੈ ਜਿਸ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਹੁਣ ਵਿਦੇਸ਼ ਵਿਚ ਮੁੰਡੇ ਜੰਮਣ ਤੇ ਚੱਲ ਰਹੀ ਪਾਰਟੀ ਦੌਰਾਨ ਮੌਤ ਦਾ ਤਾਂਡਵ ਹੋਣ ਕਾਰਨ ਹੜਕੰਪ ਮਚ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇਟਲੀ ਵਿੱਚ ਰੋਮ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਾਬੀ ਭਾਈਚਾਰੇ ਵਲੋ ਇਟਲੀ ਦੇ ਲਾਤੀਨਾ ਜਿਲੇ ਦੇ ਅਧੀਨ ਆਉਣ ਵਾਲੇ ਕਸਬੇ ਬੋਰਗੋ ਮੋਨਤੈਲੋ ਵਿਚ ਇੱਕ 29 ਪੰਜਾਬੀ ਨੌਜਵਾਨ ਦੇ ਘਰ ਪੁੱਤਰ ਹੋਣ ਕਰਕੇ ਪਾਰਟੀ ਕੀਤੀ ਜਾ ਰਹੀ ਸੀ। ਘਰ ਵਿਚ ਕੀਤੀ ਜਾ ਰਹੀ ਇਸ ਪਾਰਟੀ ਦੌਰਾਨ ਦੋ ਗਰੁੱਪਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸੀ ਲੜਾਈ ਹੋ ਗਈ। ਜਿਸ ਕਾਰਨ ਦੋਹਾਂ ਵੱਲੋਂ ਇਕ-ਦੂਜੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਜਿੱਥੇ ਇਸ ਹਾਦਸੇ ਵਿੱਚ ਨਵ-ਜਨਮੇ ਬੱਚੇ ਦੇ 29 ਸਾਲਾ ਪਿਤਾ ਦੀ ਮੌਤ ਹੋ ਗਈ ਹੈ। ਉੱਥੇ ਹੀ 10 ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲਿਸ ਵੱਲੋਂ ਮੌਕੇ ਤੇ ਮੌਜੂਦ ਲੋਹੇ ਦੀਆਂ ਰਾਡਾਂ ਤੇਜ਼ਧਾਰ ਹਥਿਆਰ ਅਤੇ ਚੱਲੇ ਹੋਏ ਕਾਰਤੂਸ ਕਾਬੂ ਕੀਤੇ ਗਏ ਹਨ।

error: Content is protected !!