ਵਿਦੇਸ਼ ਚ ਵਾਪਰਿਆ ਕਹਿਰ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਚ ਮਾਪੇ ਕਰ ਰਹੇ ਸੀ ਵਿਆਹ ਦੀਆਂ ਤਿਆਰੀਆਂ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿਚ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਵਿ-ਗ-ੜੇ ਹੋਏ ਦਿਖਾਈ ਦੇ ਰਹੇ ਹਨ। ਨਿੱਤ ਨਵੇਂ ਚੜ੍ਹਦੇ ਦਿਨ ਆ ਰਹੀਆਂ ਸੋਗ ਭਰੀਆਂ ਖ਼ਬਰਾਂ ਦੇ ਨਾਲ ਦੇਸ਼ ਦੇ ਅੰਦਰਲੀ ਹਾਲਾਤਾਂ ਵਿੱਚ ਦੁਖਦਾਈ ਵਾਧਾ ਹੋ ਰਿਹਾ ਹੈ। ਇਹ ਹਾਲਾਤ ਉਸ ਸਮੇਂ ਹੋਰ ਵੀ ਜ਼ਿਆਦਾ ਗੰ-ਭੀ-ਰ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਟਨਾਵਾਂ ਦੇ ਵਿਚ ਮੌਤਾਂ ਦਾ ਜ਼ਿਕਰ ਹੁੰਦਾ ਹੈ ਅਤੇ ਜਿਨ੍ਹਾਂ ਵਿਚੋਂ ਜ਼ਿਆਦਾਤਰ ਮ੍ਰਿਤਕ ਜਵਾਨੀ ਵਰ੍ਹੇ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੰਦੇ ਹਨ। ਪੰਜਾਬ ਸੂਬੇ ਵਿਚੋਂ ਬਹੁਤ ਸਾਰੇ ਨੌਜਵਾਨ ਰੁਜ਼ਗਾਰ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ।

ਮਾਂ ਬਾਪ ਦੇ ਕਲੇਜੇ ਦੇ ਟੁਕੜਿਆਂ ਨਾਲ ਜਦੋਂ ਇੱਥੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਚੀ- ਸ ਪੰਜਾਬ ਵਿੱਚ ਬੈਠੇ ਹੋਏ ਪਰਿਵਾਰ ਤੱਕ ਆਣ ਪਹੁੰਚਦੀ ਹੈ। ਬੀਤੇ ਕਾਫੀ ਸਮੇਂ ਤੋਂ ਇਟਲੀ ਸ਼ਹਿਰ ਵਿੱਚੋਂ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀਆਂ ਦੁਖਦ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਜਿਸ ਕਾਰਨ ਪੰਜਾਬ ਅੰਦਰ ਮਾਹੌਲ ਗ਼-ਮ-ਗੀ-ਨ ਹੋ ਰਿਹਾ ਹੈ। ਇਹ ਮਾਹੌਲ ਉਸ ਸਮੇਂ ਹੋਰ ਵੀ ਗੰ-ਭੀ-ਰ ਹੋ ਗਿਆ ਜਦੋਂ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਦੁਖਦ ਜਾਣਕਾਰੀ ਪ੍ਰਾਪਤ ਹੋਈ।

ਇਸ ਮ੍ਰਿਤਕ ਨੌਜਵਾਨ ਦਾ ਨਾਮ ਦਰਸ਼ਨ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 31 ਸਾਲ ਸੀ। ਪੰਜਾਬ ਦੇ ਤਰਨਤਾਰਨ ਜ਼ਿਲੇ ਵਿੱਚ ਵਸੇ ਪਿੰਡ ਖਾਰਾ ਨਾਲ ਸਬੰਧ ਰੱਖਣ ਵਾਲਾ ਇਹ ਨੌਜਵਾਨ ਵਧੀਆ ਕਮਾਈ ਕਰ ਆਪਣੇ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਜ਼ਮੀਨ ਨੂੰ ਵੇਚ ਕੇ 15-16 ਸਾਲ ਪਹਿਲਾਂ ਇਟਲੀ ਆ ਗਿਆ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਮੁੰਡਾ ਕਮਾਈ ਕਰਨ ਵਾਸਤੇ ਇਟਲੀ ਗਿਆ ਸੀ।

ਜਿੱਥੇ ਉਸ ਨੇ ਪੱਕੇ ਹੋਣ ਵਾਸਤੇ ਇਕ ਇਟਾਲੀਅਨ ਕੁੜੀ ਦੇ ਨਾਲ ਕਾਗਜ਼ੀ ਵਿਆਹ ਕਰਵਾਇਆ ਸੀ ਅਤੇ ਉਹ ਨਾਪੋਲੀ ਇਲਾਕੇ ਦੇ ਵਿੱਚ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਦਰਸ਼ਨ ਸਿੰਘ ਪਿਛਲੇ ਇੱਕ ਸਾਲ ਤੋਂ ਕੰਮ ‘ਤੇ ਨਹੀਂ ਗਿਆ ਜਿਸ ਕਾਰਨ ਉਹ ਬਹੁਤ ਚਿੰ-ਤ-ਤ ਹੋ ਗਿਆ ਸੀ। ਲੋੜ ਤੋਂ ਵੱਧ ਚਿੰ-ਤਾ ਹੀ ਉਸ ਦੀ ਮੌਤ ਦਾ ਕਾਰਨ ਬਣ ਗਈ। ਇਸ ਸਮੇਂ ਮ੍ਰਿਤਕ ਦਰਸ਼ਨ ਸਿੰਘ ਦੀ ਲਾਸ਼ ਵਿੱਲਾ ਲਤੇਰਨੋ ਵਿਖੇ ਪਈ ਹੈ। ਮ੍ਰਿਤਕ ਦੇ ਦੁਖੀ ਪਰਿਵਾਰ ਵੱਲੋਂ ਸਰਕਾਰ ਅੱਗੇ ਗੁ-ਹਾ-ਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਹ ਉਸ ਦਾ ਆਖਰੀ ਵਾਰ ਚਿਹਰਾ ਦੇਖ ਸਕਣ।

error: Content is protected !!