ਵਿਦੇਸ਼ ਚ ਵਾਪਰਿਆ ਕਹਿਰ ਪੰਜਾਬੀ ਨੌਜਵਾਨ ਨੂੰ ਮਿਲੀ ਏਦਾਂ ਮੌਤ ਦੇਖ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਦੇ ਵਾਂਗ ਹੀ ਇਸ ਸਾਲ ਦੇ ਵਿਚ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਗੜੇ ਹੋਏ ਦਿਖਾਈ ਦੇ ਰਹੇ ਹਨ। ਨਿੱਤ ਨਵੇਂ ਚੜ੍ਹਦੇ ਦਿਨ ਆ ਰਹੀਆਂ ਸੋਗ ਭਰੀਆਂ ਖ਼ਬਰਾਂ ਦੇ ਨਾਲ ਦੇਸ਼ ਦੇ ਅੰਦਰਲੀ ਹਾਲਾਤਾਂ ਵਿੱਚ ਦੁਖਦਾਈ ਵਾਧਾ ਹੋ ਰਿਹਾ ਹੈ। ਇਹ ਹਾਲਾਤ ਉਸ ਸਮੇਂ ਹੋਰ ਵੀ ਜ਼ਿਆਦਾ ਗੰਭੀਰ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਟਨਾਵਾਂ ਦੇ ਵਿਚ ਮੌਤਾਂ ਦਾ ਜ਼ਿਕਰ ਹੁੰਦਾ ਹੈ

ਅਤੇ ਜਿਨ੍ਹਾਂ ਵਿਚੋਂ ਜ਼ਿਆਦਾਤਰ ਮ੍ਰਿਤਕ ਵਿਦੇਸ਼ਾਂ ਵਿੱਚ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੰਦੇ ਹਨ। ਪੰਜਾਬ ਸੂਬੇ ਵਿਚੋਂ ਬਹੁਤ ਸਾਰੇ ਨੌਜਵਾਨ ਰੁਜ਼ਗਾਰ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਮਾਂ-ਬਾਪ ਦੇ ਕਲੇਜੇ ਦੇ ਟੁਕੜਿਆਂ ਨਾਲ ਜਦੋਂ ਉਥੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਚੀਸ ਪੰਜਾਬ ਵਿੱਚ ਬੈਠੇ ਹੋਏ ਪਰਿਵਾਰ ਤੱਕ ਆਣ ਪਹੁੰਚਦੀ ਹੈ। ਬੀਤੇ ਕਾਫੀ ਸਮੇਂ ਤੋਂ ਇਟਲੀ ਸ਼ਹਿਰ ਵਿੱਚੋਂ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀਆਂ ਦੁਖਦ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਜਿਸ ਕਾਰਨ ਪੰਜਾਬ ਅੰਦਰ ਮਾਹੌਲ ਬੇਹੱਦ ਗ਼ਮਗੀਨ ਹੋ ਰਿਹਾ ਹੈ।

ਇਹ ਮਾਹੌਲ ਉਸ ਸਮੇਂ ਹੋਰ ਵੀ ਗੰਭੀਰ ਹੋ ਗਿਆ ਜਦੋਂ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਦੁਖਦ ਜਾਣਕਾਰੀ ਪ੍ਰਾਪਤ ਹੋਈ। ਇਸ ਮ੍ਰਿਤਕ ਨੌਜਵਾਨ ਦਾ ਨਾਮ ਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ,ਜਿਸ ਦੀ ਉਮਰ 40 ਸਾਲ ਸੀ। ਪੰਜਾਬ ਦੇ ਪਿੰਡ ਹਾਂਸਲਾ ਨਜ਼ਦੀਕ ਹਰਿਆਣਾ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਮਨਦੀਪ ਦੇ ਜੀਜੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮਨਦੀਪ ਆਪਣੇ ਕਿਸੇ ਦੋਸਤ ਨੂੰ ਮਿਲਣ ਬਰੇਸ਼ੀਆ ਆਇਆ ਸੀ। ਜਿੱਥੇ ਪਹੁੰਚਣ ਉਪਰੰਤ ਉਹ ਆਪਣੇ ਦੋਸਤ ਦੇ ਘਰ ਦੇ ਅੰਦਰ ਦਾਖਲ ਨਹੀਂ ਹੋ ਸਕਿਆ, ਤੇ ਘਰ ਦੇ ਬਾਹਰ ਹੀ ਡਿੱਗ ਗਿਆ।

ਉਸ ਦੀ ਹਾਲਤ ਨੂੰ ਦੇਖਦੇ ਹੋਏ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਗਿਆ। ਐਂਬੂਲੈਂਸ ਦੇ ਸਟਾਫ ਵੱਲੋਂ ਆ ਕੇ ਮਨਦੀਪ ਸਿੰਘ ਨੂੰ ਚੈੱਕ ਕੀਤਾ ਗਿਆ ਤਾਂ ਉਸ ਦੀ ਮੌਤ ਡਿਗਦੇ ਸਾਰ ਹੀ ਹੋ ਚੁੱਕੀ ਸੀ। ਅਜੇ ਤੱਕ ਮ੍ਰਿਤਕ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਆਪਣੇ ਪਰਿਵਾਰ ਦੇ ਵਿਚ ਪਿੱਛੇ ਪਤਨੀ ਅਤੇ ਇੱਕ ਬੇਟਾ ਛੱਡ ਗਿਆ ਹੈ। ਇਸ ਘਟਨਾ ਦੀ ਖ਼ਬਰ ਉਸ ਦੇ ਪਿੰਡ ਪਹੁੰਚਦੇ ਸਾਰ ਹੀ ਸੋਗ ਦੀ ਲਹਿਰ ਫੈਲ ਗਈ ਹੈ।

error: Content is protected !!