ਵਿਦੇਸ਼ ਚ ਵਾਪਰਿਆ ਕਹਿਰ ਸਾਥੀਆਂ ਨੇ ਬਚਾਉਣ ਦੀ ਕੀਤੀ ਪੂਰੀ ਕੋਸ਼ਿਸ਼ ਪਰ ਵਾਪਰ ਗਿਆ ਮੁੰਡੇ ਨਾਲ ਇਹ ਭਾਣਾ

ਆਈ ਤਾਜਾ ਵੱਡੀ ਖਬਰ

ਢਿੱਡ ਦੀ ਭੁੱਖ ਬੰਦੇ ਨੂੰ ਸਭ ਕੁਝ ਕਰਵਾ ਦੇਂਦੀ ਹੈ । ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਰੋਜ਼ੀ ਰੋਟੀ ਕਮਾਉਣਾ ਦੇ ਲਈ ਵਿਦੇਸ਼ੀ ਧਰਤੀ ਤੇ ਜਾਂਦੇ ਹਨ । ਵਿਦੇਸ਼ੀ ਧਰਤੀ ਤੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਹੱਡ ਤੋੜਵੀਂ ਮਿਹਨਤ ਕਰਦੇ ਹਨ ਤਾਂ ਜੋ ਆਪਣੇ ਪਰਿਵਾਰ ਨੂੰ ਚੰਗਾ ਭੱਵਿਖ ਦੇ ਸਕੇ । 18 -18ਘੰਟੇ ਉਹ ਕੰਮ ਕਰਦੇ ਹਨ ਸਿਰਫ ਤੇ ਸਿਰਫ ਢਿੱਡ ਦੀ ਭੁੱਖ ਮਿਟਾਉਣ ਅਤੇ ਚੰਗੇ ਭਵਿੱਖ ਦੇ ਲਈ । ਪਰ ਕਈ ਵਾਰ ਵਿਦੇਸ਼ੀ ਧਰਤੀ ਤੇ ਉਹਨਾਂ ਦੇ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਉਹਨਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹੈ । ਅਜਿਹੀ ਹੀ ਮੰਦਭਾਗੀ ਅਤੇ ਦੁਖਦਾਈ ਖਬਰ ਸਾਹਮਣੇ ਆਈ ਹੈ ਮਲੇਸ਼ੀਆ ਤੋਂ ।

ਜਿਥੇ ਕਿ ਇੱਕ ਅਜਿਹਾ ਭਾਣਾ ਵਾਪਰਿਆਂ ਜਿਸਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ । ਦੱਸਦਿਆ ਕਿ ਪਿੰਡ ਭਰਥ ਦੇ ਇੱਕ ਨੌਜਵਾਨ ਦੀ ਰੋਜ਼ੀ ਰੋਟੀ ਕਮਾਉਣ ਗਏ ਮਲੇਸ਼ੀਆ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਉਸ ਦੇ ਦੋਸਤਾਂ ਵੱਲੋਂ 27 ਜੁਲਾਈ ਨੂੰ ਉਨ੍ਹਾਂ ਨੂੰ ਫੋਨ ਕੀਤਾ ਕਿ ਸਵੇਰੇ ਮੁਕੇਸ਼ ਕੁਮਾਰ ਦੀ ਛਾਤੀ ਵਿਚ ਦਰਦ ਨਿਕਲੀ ਸੀ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ । ਓਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਮੁਕੇਸ਼ ਕੁਮਾਰ (45) ਪੁੱਤਰ ਥੁੜੂ ਰਾਮ ਵਾਸੀ ਭਰਥ ਦੀ ਪਤਨੀ ਨੀਰੂ ਬਾਲਾ ਅਤੇ ਰਿਸ਼ਤੇਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਊਸਦਾ ਪਤੀ ਰੋਜ਼ੀ ਰੋਟੀ ਕਮਾਉਣ ਲਈ ਸੰਨ 2014 ਵਿਚ ਮਲੇਸ਼ੀਆ ਗਿਆ ਸੀ ਜੋ ਕਿ ਅੱਜਕੱਲ੍ਹ ਇਕ ਹੋਟਲ ਵਿੱਚ ਕੰਮ ਕਰਦਾ ਸੀ।

ਓਥੇ ਹੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੋ ਬੇਟੀਆਂ ਅਤੇ ਪਤਨੀ ਪਿੱਛੇ ਛੱਡ ਗਿਆ ਹੈ । ਪਰ ਇਸ ਦੁਖਦਾਈ ਸਮਾਚਾਰ ਜਦੋ ਪਰਿਵਾਰ ਦੇ ਵਿੱਚ ਪਹੁੰਚੀ ਤਾਂ ਪਰਿਵਾਰ ਦਾ ਪਿੱਛੋਂ ਰੋ-ਰੋ ਬੁਰਾ ਹਾਲ ਹੈ । ਜਿਥੇ ਪਰਿਵਾਰ ਦੇ ਵਿਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਓਥੇ ਹੀ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਓਥੇ ਹੀ ਰੋਂਦੇ ਕੁਰਲਾਂਦੇ ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਕੇਂਦਰ ਸਰਕਾਰ ਅਤੇ ਸਮਾਜ ਸੇਵਕ ਜਥੇਬੰਦੀਆਂ ਕੋਲੋਂ ਮੰਗ ਕੀਤੀ ਹੈ ਕਿ ਮੁਕੇਸ਼ ਕੁਮਾਰ ਦੀ ਲਾਸ਼ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ।

ਤਾਂ ਜੋ ਜਾਂਦੀ ਵਾਰੀ ਉਹ ਆਪਣੇ ਬੱਚੇ ਦਾ ਮੂੰਹ ਵੇਖ ਲੈਣ । ਇਸ ਸਮਾਚਾਰ ਦੇ ਪ੍ਰਾਪਤ ਹੋਣ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ । ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿੱਛਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਅਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

error: Content is protected !!