ਵਿਦੇਸ਼ ਜਾਣ ਦੇ ਚੱਕਰ ਚ ਪੰਜਾਬ ਚ ਇਥੇ ਪੁੱਤ ਨੇ ਕਰ ਦਿੱਤਾ ਇਹ ਕਾਂਡ – ਇਲਾਕੇ ਚ ਪਿਆ ਸਹਿਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਨੌਜਵਾਨਾਂ ਦੇ ਵਿੱਚ ਲਗਾਤਾਰ ਵਿਦੇਸ਼ੀ ਧਰਤੀ ਤੇ ਜਾਣ ਦਾ ਰੁਝਾਨ ਵਧ ਰਿਹਾ ਹੈ ।ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਵੱਖੋ ਵੱਖਰੇ ਤਰੀਕੇ ਅਪਣਾਉਂਦੇ ਹਨ । ਕਈ ਲੋਕ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਵਿਦੇਸ਼ੀ ਧਰਤੀ ਵੱਲ ਨੂੰ ਰੁਖ਼ ਕਰਦੇ ਹਨ । ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਆਈਲੈਟਸ ਪਾਸ ਲੜਕੀਆਂ ਦੇ ਜ਼ਰੀਏ ਬਾਹਰ ਜਾਂਦੇ ਹਨ ,ਜਾਂ ਫਿਰ ਏਜੰਟਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੇ ਜ਼ਰੀਏ ਵਿਦੇਸ਼ੀ ਧਰਤੀ ਵੱਲ ਰੁਖ਼ ਕਰਦੇ ਹਨ ।ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦੀ ਲਾਲਸਾ ਲਗਾਤਾਰ ਵਧਦੀ ਜਾ ਰਹੀ ਹੈ । ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਵੱਖੋ ਵੱਖਰੇ ਰਾਸਤਿਆਂ ਨੂੰ ਅਪਨਾਉਂਦੇ ਹਨ । ਕਈ ਵਾਰ ਉਨ੍ਹਾਂ ਦੇ ਵੱਲੋਂ ਇੰਨੇ ਖ਼ਤਰਨਾਕ ਰਸਤਿਆਂ ਨੂੰ ਅਪਨਾਇਆ ਜਾਂਦਾ ਹੈ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਜ਼ਿੰਦਗੀ ਭਰ ਚੁਕਾਉਣਾ ਪੈ ਸਕਦਾ ਹੈ ।

ਅਜਿਹਾ ਹੀ ਖਮਿਆਜ਼ਾ ਚੁਕਾਉਣਾ ਪਿਆ ਫਗਵਾੜਾ ਦੇ ਇੱਕ ਨੌਜਵਾਨ ਨੂੰ । ਜਿਸ ਨੇ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਆਪਣੇ ਪਿਉ ਦਾ ਹੀ ਕਤਲ ਕਰ ਦਿੱਤਾ । ਦਰਅਸਲ ਫਗਵਾੜਾ ਦੇ ਰਹਿਣ ਵਾਲੇ ਬਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਦਾ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਅਤੇ ਮ੍ਰਿਤਕ ਦੇ ਪੁੱਤਰ ਸਮੇਤ ਦੋ ਮੁਲਜ਼ਮਾਂ ਨੂੰ ਪੁਲੀਸ ਵੱਲੋਂ ਕਾਬੂ ਕਰ ਲਿਆ ਗਿਆ ਹੈ । ਪੁਲੀਸ ਵੱਲੋਂ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਓ ਪੁੱਤਰ ਦੇ ਰਿਸ਼ਤੇ ਤੇ ਵਿਦੇਸ਼ ਜਾਣ ਦੀ ਲਾਲਸਾ ਇੰਨੀ ਜ਼ਿਆਦਾ ਭਾਰੀ ਪੈ ਗਈ ਕਿ ਇਕ ਪੁੱਤਰ ਨੇ ਆਪਣੇ ਪਿਤਾ ਦਾ ਹੀ ਕਤਲ ਕਰ ਦਿੱਤਾ । ਪੁਲੀਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਸੁਖਰਾਜ ਸਿੰਘ ਅਤੇ ਉਸ ਦੀ ਮਾਂ ਸਮੇਤ ਉਸ ਦੀ ਛੋਟੀ ਜਿਹੀ ਦੀ ਭੈਣ ਨੂੰ ਕਰੀਬ ਚਾਰ ਤੋਂ ਪੰਜ ਸਾਲ ਪਹਿਲਾਂ ਉਸ ਦੇ ਹੀ ਪਿਤਾ ਦੇ ਵੱਲੋਂ ਘਰੋਂ ਬਾਹਰ ਕਰ ਦਿੱਤਾ ਗਿਆ ਸੀ।

ਮ੍ਰਿਤਕ ਬਲਜੀਤ ਸਿੰਘ ਕੰਮ ਕੋਈ ਨਹੀਂ ਕਰਦਾ ਸੀ ਤੇ ਉਹ ਸ਼ਰਾਬ ਦਾ ਆਦੀ ਸੀ ਤੇ ਸ਼ਰਾਬ ਪੀ ਕੇ ਉਹ ਅਕਸਰ ਹੀ ਉਨ੍ਹਾਂ ਸਭ ਨੂੰ ਮਾਰਦਾ ਕੁੱਟਦਾ ਸੀ । ਸੁਖਰਾਜ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਪਿਤਾ ਦੇ ਸੰਪਰਕ ਵਿੱਚ ਸੀ । ਜਿਸਦੇ ਵੱਲੋਂ ਆਪਣੇ ਪਿਤਾ ਦੇ ਕੋਲੋਂ ਵਿਦੇਸ਼ ਜਾਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਗਈ ਸੀ । ਸੁਖਰਾਜ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਆਪਣੇ ਦੋ ਕਿੱਲੇ ਜ਼ਮੀਨ ਮਹਿੰਗੀ ਵੇਚ ਕੇ ਉਸ ਨੂੰ ਪੈਸੇ ਦੇ ਦੇਵੇ ਤਾਂ ਜੋ ਉਹ ਵਿਦੇਸ਼ੀ ਧਰਤੀ ਤੇ ਜਾ ਸਕੇ । ਪਰ ਮ੍ਰਿਤਕ ਬਲਜੀਤ ਸਿੰਘ ਤੇ ਨਾ ਤਾਂ ਆਪਣੀ ਜ਼ਮੀਰ ਵੇਚੀ ਅਤੇ ਨਾ ਹੀ ਆਪਣੇ ਪੁੱਤਰ ਨੂੰ ਪੈਸੇ ਦਿੱਤੇ ।

ਗੁੱਸੇ ਵਜੋਂ ਉਸ ਦੇ ਹੀ ਪੁੱਤਰ ਦੇ ਵੱਲੋਂ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਘਰ ਵਿਚ ਸੁੱਤੇ ਹੋਏ ਬਲਜੀਤ ਸਿੰਘ ਦੀ ਬੇਸਬਾਲ ਦੇ ਨਾਲ ਹੱਤਿਆ ਕਰ ਦਿੱਤੀ ਗਈ । ਉੱਥੇ ਹੀ ਐੱਸ ਐੱਸ ਪੀ ਨੇ ਕਿਹਾ ਹੈ ਕਿ ਪੁਲੀਸ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਮਾਮਲੇ ਦੀ ਹੋਰ ਬਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾਵੇਗੀ । ਨਾਲ ਹੀ ਪੁਲੀਸ ਬਰੀਕੀ ਨਾਲ ਜਾਂਚ ਕਰਨ ਦੇ ਲਈ ਪੁਲੀਸ ਰਿਮਾਂਡ ਦੀ ਮੰਗ ਕਰੇਗੀ ।

error: Content is protected !!