ਵਿਦੇਸ਼ ਤੋਂ ਆਏ ਇੱਕ ਫੋਨ ਨੇ ਪੰਜਾਬ ਚ ਪ੍ਰੀਵਾਰ ਤੋੜਤੇ ਸੁਪਨੇ , ਵਿਛ ਗਏ ਸੱਥਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਨੌਜਵਾਨ ਆਪਣੇ ਘਰਾਂ ਦੀਆਂ ਮਜਬੂਰੀਆਂ ਵੇਖ ਕੇ ਆਪਣੀ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਵਿਦੇਸ਼ੀ ਧਰਤੀ ਦੇ ਵੱਲ ਰੁਖ ਕਰਦੇ ਹਨ । ਵਿਦੇਸ਼ੀ ਧਰਤੀ ਤੇ ਜਾ ਕੇ ਪੰਜਾਬੀ ਨੌਜਵਾਨ ਦਿਨ ਰਾਤ ਮਿਹਨਤ ਕਰਦੇ ਨੇ ,ਮਿਹਨਤ ਮਜ਼ਦੂਰੀ ਕਰ ਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਕਈ ਵਾਰ ਵਿਦੇਸ਼ੀ ਧਰਤੀ ਤੇ ਉਨ੍ਹਾਂ ਨੌਜਵਾਨਾਂ ਦੇ ਨਾਲ ਕੰਮਕਾਰ ਕਰਦੇ ਹੋਏ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਝਿੰਜੋੜ ਕੇ ਰੱਖ ਦਿੰਦੀਆਂ ਹਨ । ਤੇ ਅਜਿਹੀ ਹੀ ਮੰਦਭਾਗੀ ਦੁਖਦਾਈ ਖ਼ਬਰ ਪੰਜਾਬੀ ਭਾਈਚਾਰੇ ਦੇ ਲਈ ਸਾਹਮਣੇ ਆ ਰਹੀ ਹੈ ।

ਜਿੱਥੇ ਵਿਦੇਸ਼ ਗਏ ਨੌਜਵਾਨ ਜਿਸ ਦਾ ਨਾਮ ਇੰਦਰਜੀਤ ਹੈ ਅਤੇ ਉਮਰ ਕਰੀਬ ਤੀਹ ਸਾਲਾਂ ਦੇ ਹੈ ,ਪਿੰਡ ਚੈਨਪੁਰ ਦਾ ਰਹਿਣ ਵਾਲਾ ਹੈ । ਜਿੱਥੇ ਵਿਦੇਸ਼ੀ ਧਰਤੀ ਤੇ ਇਸ ਦੇ ਨਾਲ ਇਕ ਅਜਿਹਾ ਭਾਣਾ ਵਾਪਰਿਆ ਕਿ ਜਿਥੇ ਪਿੱਛੇ ਰਹਿੰਦੇ ਕੁਝ ਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਦਿਲ ਦਾ ਦੌਰਾ ਪੈਣ ਦੇ ਕਾਰਨ ਇੰਦਰਜੀਤ ਦੀ ਮੌਤ ਹੋ ਚੁੱਕੀ ਹੈ । ਜਦੋਂ ਹੀ ਘਟਨਾ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਪਿੱਛੇ ਰਹਿੰਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਇਸ ਦੀ ਸੂਚਨਾ ਪਰਿਵਾਰ ਨੂੰ ਮ੍ਰਿਤਕ ਨੌਜਵਾਨ ਦੇ ਸਾਥੀਆਂ ਦੇ ਵੱਲੋਂ ਬੀਤੇ ਦਿਨੀਂ ਸ਼ਾਮ ਸਾਢੇ ਸੱਤ ਵਜੇ ਫੋਨ ਤੇ ਦਿੱਤੀ ਗਈ ।

ਇਸ ਖ਼ਬਰ ਦੇ ਮਿਲਣ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਇਹ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਪਣੇ ਪੁੱਤਰ ਦੇ ਚੰਗੇਰੇ ਭਵਿੱਖ ਦੇ ਲਈ ਇਸ ਨੂੰ ਵਿਦੇਸ਼ ਭੇਜਿਆ ਸੀ । ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਪੁੱਤਰ ਦੇ ਨਾਲ ਇਕ ਅਜਿਹਾ ਭਾਣਾ ਵਾਪਰ ਜਾਵੇਗਾ ਕੀ ਉਨ੍ਹਾਂ ਦੇ ਸੁਪਨਿਆਂ ਦਾ ਮਹਿਲ ਢਹਿ ਢੇਰੀ ਹੋ ਜਾਵੇਗਾ । ਪਰਿਵਾਰ ਨੇ ਦੱਸਿਆ ਇੰਦਰਜੀਤ ਮਾਰਚ ਮਹੀਨੇ ਦੇ ਵਿਚ ਛੁੱਟੀ ਕੱਟ ਕੇ ਵਾਪਸ ਗਿਆ ਸੀ । ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਛੋਟੇ ਕਿਸਾਨ ਦਾ ਪੁੱਤਰ ਸੀ ।

ਜਿਸ ਦੇ ਪਿਤਾ ਅਤੇ ਛੋਟੇ ਭਰਾ ਪਿੰਡ ਵਿਚ ਹੀ ਰਹਿ ਕੇ ਖੇਤੀਬਾੜੀ ਕਰਦੇ ਸਨ ਤੇ ਘਰ ਦੀਆਂ ਤੰਗੀਆਂ ਮਜਬੂਰੀਆਂ ਨੂੰ ਵੇਖ ਕੇ ਇੰਦਰਜੀਤ ਵਿਦੇਸ਼ੀ ਧਰਤੀ ਤੇ ਕੰਮਕਾਰ ਕਰਨ ਲਈ ਤਿਆਰ ਸੀ । ਪਰ ਇੰਦਰਜੀਤ ਦੀ ਹੁਣ ਮੌਤ ਦੇ ਚੱਲਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ । ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ

error: Content is protected !!