ਵੱਡੀ ਖਬਰ – ਇੰਗਲੈਂਡ ਦੀ ਨਵੀਂ ਵੀਜ਼ਾ ਯੋਜਨਾ ਕਰਕੇ ਇਹਨਾਂ ਲੱਖਾਂ ਲੋਕਾਂ ਨੂੰ ਲਗਣ ਗੀਆਂ ਮੌਜਾਂ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ ਦੂਸਰੇ ਦੇਸ਼ ਵਿਚ ਜਾ ਕੇ ਵਸਣ ਦਾ, ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ। ਉਹਨਾਂ ਦੇਸ਼ਾਂ ਵਿਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਕੁਝ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਅਜਿਹੇ ਸੁਪਨੇ ਅਧੂਰੇ ਰਹਿ ਗਏ। ਪਰ ਬਹੁਤ ਸਾਰੇ ਦੇਸ਼ਾਂ ਵੱਲੋਂ ਬਹੁਤ ਸਾਰੇ ਅਜਿਹੇ ਐਲਾਨ ਕੀਤੇ ਜਾ ਰਹੇ ਹਨ ਜੋ ਉਨ੍ਹਾਂ ਲੋਕਾਂ ਲਈ ਬਹੁਤ ਵੱਡੀ ਖ਼ੁਸ਼ੀ ਹਨ

ਜੋ ਉਥੇ ਜਾ ਕੇ ਵਸਣਾ ਚਾਹੁੰਦੇ ਹਨ। ਕਰੋਨਾ ਕਾਰਨ ਆਰਥਿਕ ਮੰਦੀ ਦੀ ਮਾਰ ਸਹਿ ਚੁੱਕੇ ਬਹੁਤ ਸਾਰੇ ਦੇਸ਼ਾਂ ਵੱਲੋਂ ਕਈ ਅਜਿਹੇ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਜ਼ਰੀਏ ਦੂਸਰੇ ਦੇਸ਼ਾਂ ਵਿੱਚ ਆਉਣ ਵਾਲੇ ਲੋਕ ਉਨ੍ਹਾਂ ਦੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕਣ। ਹੁਣ ਇੰਗਲੈਂਡ ਦੀ ਨਵੀਂ ਵੀਜ਼ਾ ਯੋਜਨਾ ਕਰਕੇ ਲੱਖਾਂ ਲੋਕਾਂ ਨੂੰ ਮੌਜਾਂ ਲੱਗਣ ਗੀਆਂ। ਬ੍ਰਿਟੇਨ ਦੀ ਨਵੀਂ ਵੀਜ਼ਾ ਯੋਜਨਾ ਦੇ ਤਹਿਤ 3 ਲੱਖ ਲੋਕਾਂ ਨੂੰ ਬ੍ਰਿਟੇਨ ਦੇ ਵਿੱਚ ਆਉਣ ਦਾ ਅਧਿਕਾਰ ਮਿਲ ਰਿਹਾ ਹੈ। ਇਸ ਐਲਾਨ ਦਾ ਫਾਇਦਾ ਹਾਂਗਕਾਂਗ ਦੇ ਲੋਕਾਂ ਨੂੰ ਮਿਲਣ ਦੀ ਉਮੀਦ ਹੈ।

ਕਿਉਂਕਿ ਐਤਵਾਰ ਨੂੰ ਲੱਖਾਂ ਹੀ ਹਾਂਗਕਾਂਗ ਦੇ ਉਨ੍ਹਾਂ ਲੋਕਾਂ ਨੂੰ ਬ੍ਰਿਟੇਨ ਵਿੱਚ ਆਉਣ ਅਤੇ ਨਾਗਰਿਕਤਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ, ਜੋ ਇਸ ਦਾ ਇੰਤਜ਼ਾਰ ਕਰ ਰਹੇ ਸਨ। ਇਸ ਤਰ੍ਹਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਖਿਆ ਹੈ ਕਿ ਮੈਨੂੰ ਬਹੁਤ ਮਾਣ ਹੈ ਕਿ ਅਸੀਂ ਹਾਂਗਕਾਂਗ ਬੀ ਐਨ ਓ ਦੇ ਰਹਿਣ, ਕੰਮ ਕਰਨ ਅਤੇ ਆਪਣੇ ਦੇਸ਼ ਵਿਚ ਆਪਣਾ ਘਰ ਬਣਾਉਣ ਲਈ ਰਸਤਾ ਲਿਆਏ ਹਾ। ਬ੍ਰਿਟੇਨ ਆਉਣ ਵਾਲੇ ਹਾਂਗਕਾਂਗ ਵਾਸੀ ਅਤੇ ਪਰਿਵਾਰ ਅਗਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੇ ਦੇਸ਼ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।

ਬ੍ਰਿਟੇਨ ਵਿਚ 3 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। ਉਧਰ ਚੀਨ ਵੱਲੋਂ ਇਸ ਗੱਲ ਤੇ ਵਿਰੋਧ ਕੀਤਾ ਜਾ ਰਿਹਾ ਹੈ। ਚੀਨ ਅਤੇ ਬ੍ਰਿਟੇਨ ਦੇ ਵਿੱਚ ਤਣਾਅ ਵਧਣ ਦਾ ਕਾਰਨ ਹਾਂਗਕਾਂਗ ਦੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਯੋਜਨਾ ਤੋਂ ਮਗਰੋਂ ਸਾਹਮਣੇ ਆ ਰਿਹਾ ਹੈ। ਬੀ ਐਨ ਓ ਦੇ ਰੁਤਬਾ ਧਾਰਕਾਂ ਨੂੰ 6 ਸਾਲ ਦੌਰਾਨ ਪੂਰੇ ਬ੍ਰਿਟਿਸ਼ ਨਾਗਰਿਕ ਬਣਨ ਦੀ ਆਗਿਆ ਦੇਵੇਗਾ। ਜੋ ਕਿ ਅਰਧ ਖੁਦ ਮੁਖਤਿਆਰ ਸੂਬੇ ਵਿੱਚ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਸ਼ੁਰੂਆਤ ਦੀ ਅਲੋਚਨਾ ਕਰਦਾ ਹੈ।

error: Content is protected !!