ਵੱਡੀ ਮਾੜੀ ਖਬਰ : 29 ਸਕੂਲੀ ਬੱਚਿਆਂ ਨੂੰ ਲਿਜਾ ਰਹੀ ਸਕੂਲ ਬੱਸ ਨਾਲ ਵਾਪਰਿਆ ਏਹ ਭਿਆਨਕ ਹਾਦਸਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਦੇਸ਼ ਪ੍ਰਭਾਵਤ ਹੋਏ ਹਨ ,ਉੱਥੇ ਹੀ ਹੋਰ ਵੀ ਬਹੁਤ ਸਾਰੇ ਵਾਪਰਨ ਵਾਲੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖ਼ਬਰ ਉਨ੍ਹਾਂ ਦੇਸ਼ਾਂ ਦੇ ਉੱਪਰ ਵੀ ਗਹਿਰਾ ਅਸਰ ਪਾਉਂਦੀਆਂ ਹਨ, ਜਿੱਥੇ ਅਜਿਹੇ ਹਾਦਸੇ ਵਾਪਰਦੇ ਹਨ। ਆਏ ਦਿਨ ਹੀ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਜਦੋਂ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਤਾਂ ਦੁਨੀਆਂ ਤੇ ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿੱਚ ਆ ਜਾਂਦੇ ਹਨ। ਜਿੱਥੇ ਬੱਚਿਆਂ ਨਾਲ ਛੋਟੀ ਜਿਹੀ ਅਣਗਹਿਲੀ ਕਾਰਨ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ, ਜਿਸ ਨਾਲ ਮਾਸੂਮ ਬੱਚਿਆਂ ਦੀ ਕੀਮਤੀ ਜਾਨ ਵੀ ਜਾ ਸਕਦੀ ਹੈ।

ਹੁਣ 29 ਬੱਚਿਆਂ ਨੂੰ ਸਕੂਲ ਲਿਜਾ ਰਹੀ ਬੱਸ ਨਾਲ ਹਾਦਸਾ ਵਾਪਰਿਆ ਹੈ ਜਿਸ ਬਾਰੇ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅਮਰੀਕਾ ਵਿਚ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਅਮਰੀਕਾ ਦੇ ਪੂਰਬੀ ਪੈਨਸਿਲਵੇਨੀਆ ਵਿੱਚ ਇਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿਡਲ ਸਕੂਲ ਦੇ 29 ਬੱਚਿਆਂ ਨੂੰ ਬੱਸ ਵਿਚ ਸਕੂਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਹੀ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ਤੋਂ ਇੱਕ ਨਦੀ ਵਿੱਚ 25 ਫੁੱਟ ਦੀ ਡੂੰਘਾਈ ਤੇ ਜਾ ਕੇ ਡਿੱਗ ਗਈ।

ਇਥੇ ਹੀ ਬੱਸ ਦੇ ਪਲਟਣ ਕਾਰਨ ਤੇ ਨਦੀ ਵਿਚ ਡਿਗਣ ਕਾਰਨ ਬੱਸ ਵਿਚ ਸਵਾਰ ਡਰਾਈਵਰ ਸਮੇਤ 13 ਬੱਚਿਆਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਬਚਾਅ ਕਰਮਚਾਰੀਆਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਬੱਚਿਆਂ ਨੂੰ ਅਤੇ ਬੱਸ ਨੂੰ ਨਦੀ ਵਿਚੋਂ ਬਾਹਰ ਕੱਢ ਲਿਆ ਗਿਆ ਸੀ।

ਅਗਰ ਬੱਸ ਕਿਸੇ ਦਰੱਖਤ ਨਾਲ ਟਕਰਾ ਜਾਂਦੀ ਜਾਂ ਨਦੀ ਵਿਚਲੇ ਪਾਣੀ ਦਾ ਪੱਧਰ ਵਧੇਰੇ ਹੁੰਦਾ ਤਾਂ ਹੋਰ ਭਿਆਨਕ ਹਾਦਸਾ ਵਾਪਰ ਸਕਦਾ ਸੀ। ਉਥੇ ਹੀ ਜਾਂਚ ਅਧਿਕਾਰੀਆਂ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਸ ਦੇ ਡਰਾਈਵਰ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸ ਦੀ ਐਲਕੋਹਲ, ਡਰੱਗਜ਼ ਲਏ ਜਾਣ ਦੀ ਵੀ ਜਾਂਚ ਕੀਤੀ ਜਾਵੇਗੀ। ਦੱਸਿਆ ਗਿਆ ਹੈ ਕਿ ਇਹ ਬੱਸ ਇਸਟਨ ਵਿੱਚ ਬੁਸ਼ਕਿਲ ਨਦੀ ਵਿਚ ਪਲਟ ਗਈ ਸੀ।

error: Content is protected !!