ਵੱਡੇ ਹਸਪਤਾਲ ਦੇ ਡਾਕਟਰ ਨੇ ਕੀਤੀ ਅਜਿਹੀ ਕਰਤੂਤ ਕੇ ਸਾਰੇ ਪਾਸੇ ਹੋ ਗਈ ਚਰਚਾ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਉਥੇ ਹੀ ਲੋਕਾਂ ਵੱਲੋਂ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਪੇਸ਼ ਆਉਣ ਤੇ ਉਨ੍ਹਾਂ ਵੱਲੋਂ ਹਸਪਤਾਲ ਦਾ ਰੁੱਖ ਕੀਤਾ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਲੋਕਾਂ ਦਾ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਅਨੁਸਾਰ ਹੀ ਇਲਾਜ ਕੀਤਾ ਜਾਂਦਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਸ ਸਮੇਂ ਦਰਪੇਸ਼ ਆ ਜਾਂਦੀਆਂ ਹਨ ਜਦੋਂ ਡਾਕਟਰਾਂ ਵੱਲੋਂ ਕੀਤੇ ਜਾਂਦੇ ਇਲਾਜ ਦੇ ਦੌਰਾਨ ਹੀ ਕੁਤਾਹੀ ਵਰਤੀ ਜਾਂਦੀ ਹੈ ਅਤੇ ਮਰੀਜ਼ ਪਹਿਲਾਂ ਦੇ ਮੁਕਾਬਲੇ ਹੋਰ ਗੰਭੀਰ ਸਮੱਸਿਆ ਤੋਂ ਪੀੜਤ ਹੋ ਜਾਂਦਾ ਹੈ। ਅਜਿਹੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਰਹੇ ਹਨ। ਹੁਣ ਵੱਡੇ ਹਸਪਤਾਲ ਦੇ ਡਾਕਟਰਾਂ ਵੱਲੋਂ ਅਜਿਹੀ ਕਰਤੂਤ ਕੀਤੀ ਗਈ ਹੈ ਜਿਸ ਦੀ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ਦੇ ਜਮਨਾ ਪਾਰ ਖੇਤਰ ਦੇ ਇਕ ਨਿੱਜੀ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਯੋਗਿੰਦਰ ਸਿੰਘ ਨਿਵਾਸੀ ਪਿੰਡ ਸ਼ੇਰਖਾਂ, ਥਾਣਾ ਖੰਦੋਲੀ ਖੇਤਰ ਦੇ ਵਿਅਕਤੀ ਦਾ ਆਗਰਾ ਮਥੁਰਾ ਹਾਈਵੇ ਤੇ ਇੱਕ ਟਰੱਕ ਦੀ ਟੱਕਰ ਵਿੱਚ ਐਕਸੀਡੈਂਟ ਹੋ ਗਿਆ ਸੀ ਅਤੇ 23 ਜਨਵਰੀ ਨੂੰ ਵਾਪਰੇ ਇਸ ਹਾਦਸੇ ਵਿਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਦੀ ਖੱਬੀ ਲੱਤ ਫਰੈਕਚਰ ਹੋ ਗਈ ਸੀ। ਇਸ ਨਿੱਜੀ ਹਸਪਤਾਲ ਵਿਚ ਉਸ ਨੂੰ 23 ਫਰਵਰੀ ਨੂੰ ਅਪ੍ਰੇਸ਼ਨ ਕਰਾਉਣ ਵਾਸਤੇ ਦਾਖ਼ਲ ਕੀਤਾ ਗਿਆ ਸੀ।

ਪਰ ਉਸ ਵਿਅਕਤੀ ਦੀ ਸਮੱਸਿਆ ਉਸ ਸਮੇਂ ਵਧ ਗਈ ਜਦੋਂ ਉਸ ਦੀ ਖੱਬੀ ਲੱਤ ਦੀ ਬਜਾਏ ਉਸ ਦੀ ਸੱਜੀ ਲੱਤ ਦਾ ਡਾਕਟਰਾਂ ਵੱਲੋਂ ਅਪ੍ਰੇਸ਼ਨ ਕਰ ਦਿੱਤਾ ਗਿਆ। ਵਿਅਕਤੀ ਦੀ ਜਦੋਂ ਫਰੈਕਚਰ ਵਾਲੀ ਲੱਤ ਦਰਦ ਕਰ ਰਹੀ ਸੀ ਅਤੇ ਦੇਖਿਆ ਗਿਆ ਕਿ ਉਸਦੀ ਦੂਸਰੀ ਲੱਤ ਦਾ ਡਾਕਟਰ ਵੱਲੋਂ ਆਪ੍ਰੇਸ਼ਨ ਕੀਤਾ ਗਿਆ ਹੈ।

ਇਸ ਮਾਮਲੇ ਨੂੰ ਦੇਖ ਕੇ ਜਿੱਥੇ ਮਰੀਜ਼ ਦੇ ਪੀੜਤ ਪਰਿਵਾਰ ਵੱਲੋਂ ਹਸਪਤਾਲ ਦੇ ਖਿਲਾਫ ਹੰਗਾਮਾ ਸ਼ੁਰੂ ਕੀਤਾ ਗਿਆ ਉਥੇ ਹੀ ਹੋਰ ਮਰੀਜ਼ ਵੀ ਇਸ ਮਾਮਲੇ ਅਤੇ ਲਾਪ੍ਰਵਾਹੀ ਨੂੰ ਲੈ ਕੇ ਹੈਰਾਨ ਰਹਿ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪੁਲਸ ਵੱਲੋਂ ਮੌਕੇ ਤੇ ਪਹੁੰਚ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਮੈਡੀਕਲ ਅਫਸਰਾਂ ਦੀ ਟੀਮ ਵੱਲੋਂ ਵੀ ਹਸਪਤਾਲ ਪਹੁੰਚ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਗਈ।

error: Content is protected !!