ਸ਼ਰਾਰਤੀਆਂ ਵਲੋਂ ਰੇਲ ਲਾਈਨ ਨੂੰ ਨੁਕਸਾਨ ਪਹੁੰਚਾਉਣ ਦਾ ਕਰਕੇ ਇੰਡੀਆ ਚ ਵਾਪਰ ਗਿਆ ਵੱਡਾ ਰੇਲ ਹਾਦਸਾ ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਕਈ ਤਰ੍ਹਾਂ ਦੇ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਘੱਟ ਕਿਰਾਏ ਵਿਚ ਬੇਹਤਰ ਸਫ਼ਰ ਦੀ ਭਾਲ ਕੀਤੀ ਜਾਂਦੀ ਹੈ। ਜਿਸ ਵਾਸਤੇ ਉਨ੍ਹਾਂ ਵੱਲੋਂ ਰੇਲ ਸਫ਼ਰ ਨੂੰ ਪਹਿਲ ਦਿੱਤੀ ਜਾਂਦੀ ਹੈ। ਲੋਕਾਂ ਵੱਲੋਂ ਜਿਥੇ ਰੇਲ ਦਾ ਸਫਰ ਕੀਤਾ ਜਾਂਦਾ ਹੈ ਉਥੇ ਹੀ ਆਪਣੀ ਮੰਜ਼ਲ ਤੱਕ ਵੀ ਅਸਾਨੀ ਨਾਲ ਪਹੁੰਚ ਜਾਂਦੇ ਹਨ। ਰੇਲ ਸਫ਼ਰ ਨੂੰ ਜਿੱਥੇ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ ਉਥੇ ਹੀ ਲੋਕਾਂ ਵੱਲੋਂ ਸਫਰ ਦੇ ਨਾਲ-ਨਾਲ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਮਾਣਿਆ ਜਾਂਦਾ ਹੈ। ਪਰ ਕਈ ਵਾਰ ਰੇਲ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ।

ਜਿੱਥੇ ਕੁਝ ਹਾਦਸੇ ਕਰਮਚਾਰੀਆਂ ਦੀ ਗਲਤੀ ਨਾਲ ਵਾਪਰਦੇ ਹਨ ਉਥੇ ਹੀ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਹੁਣ ਇੱਥੇ ਸ਼ਰਾਰਤੀਆਂ ਵੱਲੋਂ ਰੇਲ ਲਾਈਨ ਨੂੰ ਨੁਕਸਾਨ ਪਹੁੰਚਾਉਣ ਦਾ ਕਰਕੇ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਛੱਤੀਸਗੜ੍ਹ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲੇ ਵਿਚ ਵਾਪਰਿਆ ਹੈ। ਜਿੱਥੇ ਰੇਲਵੇ ਪਟੜੀ ਨੂੰ ਨਕਸਲੀਆਂ ਵੱਲੋਂ ਉਖਾੜ ਦਿੱਤਾ ਗਿਆ ਸੀ। ਇਹ ਹਾਦਸਾ ਕਿਰੰਦੁਲ ਵਿਸ਼ਾਖਾਪਟਨਮ ਰੇਲ ਸੈਕਸ਼ਨ ਤੇ ਵਾਪਰਿਆ ਹੈ।

ਜਿੱਥੇ ਇਕ ਮਾਲ ਗੱਡੀ ਦੇ 18 ਡੱਬੇ ਅਤੇ ਤਿੰਨ ਇੰਜਣ ਲੀਹੋ ਲਿਥ ਗਏ ਹਨ। ਦੱਸਿਆ ਗਿਆ ਹੈ ਕਿ ਇਸ ਮਾਲ ਗੱਡੀ ਵਿੱਚ ਜਿੱਥੇ ਲੋਹੇ ਦੀਆਂ ਛੜਾ ਲੱਦੀਆਂ ਹੋਈਆਂ ਸਨ। ਉਥੇ ਹੀ ਸ਼ੁੱਕਰਵਾਰ ਦੇਰ ਰਾਤ ਹੋਏ ਇਸ ਹਾਦਸੇ ਵਿਚ ਮਾਲ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਮਾਲ ਗੱਡੀ ਵਿੱਚ ਇੱਕ ਇੰਜਣ ਸਭ ਤੋਂ ਪਿੱਛੇ ਲੱਗਾ ਹੋਇਆ ਸੀ ਅਤੇ 12 ਇੰਜਣ ਅੱਗੇ ਲੱਗੇ ਸਨ।

ਇਸ ਹਾਦਸੇ ਦੀ ਜਾਣਕਾਰੀ ਮਿਲਣ ਉਪਰੰਤ ਤੁਰੰਤ ਹੀ ਸੁਰੱਖਿਆ ਫੋਰਸਾਂ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕਰ ਕੇ ਰੇਲਵੇ ਲਾਈਨ ਨੂੰ ਠੀਕ ਕਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਇਸ ਹਾਦਸੇ ਦੇ ਕਾਰਨ ਰੇਲਵੇ ਲਾਈਨ ਨੁਕਸਾਨੀ ਗਈ ਹੈ ਅਤੇ ਜਿਸ ਨੂੰ ਠੀਕ ਕਰਨ ਦਾ ਕੰਮ ਅਜੇ ਤੱਕ ਜਾਰੀ ਹੈ। ਉਥੇ ਹੀ ਰੇਲਵੇ ਲਾਈਨ ਦੇ ਪ੍ਰਭਾਵਤ ਹੋਣ ਕਾਰਨ ਬਹੁਤ ਸਾਰੀਆਂ ਗੱਡੀਆਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਗਈ ਹੈ।

error: Content is protected !!