ਸ਼ਾਹਰੁਖ ਖ਼ਾਨ ਨੂੰ ਪੁੱਤ ਦੇ ਜੇਲ ਜਾਣ ਤੋਂ ਬਾਅਦ ਲੱਗ ਗਈਆਂ ਇੱਕ ਹੋਰ ਵੱਡਾ ਝਟੱਕਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਪਿੱਛੇ ਜਿਹੇ ਕਰੂਜ਼ ਡਰੱਗਜ਼ ਪਾਰਟੀ ਦੇ ਦੋਸ਼ ਵਿੱਚ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੋਆ ਜਾ ਰਹੀ ਇਸ ਕਰੂਜ਼ ਵਿੱਚ 11 ਦੇ ਕਰੀਬ ਲੋਕਾਂ ਨੂੰ ਡਰੱਗਜ਼ ਪਾਰਟੀ ਦੌਰਾਨ ਛਾਪਾਮਾਰੀ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਆਰੀਅਨ ਖਾਨ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਉਹਨਾਂ ਦੀ ਸਪੋਰਟ ਵਿੱਚ ਉਤਰ ਆਈਆਂ ਸਨ। ਕੋਰਟ ਵੱਲੋਂ ਆਰੀਅਨ ਖਾਨ ਦੀ ਬੇਲ ਨੂੰ ਨਾਮਨਜ਼ੂਰ ਕੀਤਾ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ 14 ਦਿਨ ਦੀ ਪੁਲਿਸ ਹਿਰਾਸਤ ਵਿਚ ਰੱਖਿਆ ਜਾਵੇਗਾ।

ਆਰੀਅਨ ਖਾਨ ਨੂੰ ਅਰਥਰ ਜੇਲ ਵਿਚ ਤਿੰਨ ਤੋਂ ਪੰਜ ਦਿਨਾਂ ਦੇ ਲਈ ਕੁਆਰੰਟੀਨ ਸੈੱਲ ਵਿਚ ਰੱਖਿਆ ਜਾਵੇਗਾ, ਭਾਵੇਂ ਉਨ੍ਹਾਂ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ, ਪਰ ਹਰ ਨਵੇਂ ਦੋਸ਼ੀ ਨੂੰ ਕਰੋਨਾ ਪ੍ਰੋਟੋਕੋਲ ਦੇ ਅਧੀਨ ਕੁਆਰੰਟੀਨ ਸੈੱਲ ਵਿਚ ਹੀ ਰੱਖਿਆ ਜਾਂਦਾ ਹੈ। ਅਦਾਲਤ ਵਿੱਚ ਪੇਸ਼ ਹੋਣ ਮਗਰੋਂ ਹੀ ਆਰੀਅਨ ਖਾਨ ਅਤੇ ਉਨ੍ਹਾਂ ਦੇ ਨਾਲ ਦੇ ਮੁਲਾਜ਼ਮਾਂ ਨੂੰ ਅਰਥਰ ਜੇਲ੍ਹ ਵਿੱਚ ਮੈ-ਡੀ-ਕ-ਲ ਜਾਂਚ ਤੋਂ ਬਾਅਦ ਲਿਆਂਦਾ ਗਿਆ ਸੀ। ਸ਼ਾਹਰੁਖ ਨਾਲ ਜੁੜੀ ਇਕ ਹੋਰ ਵੱਡੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਅਨੁਸਾਰ ਇਕ ਵੱਡੀ ਕੰਪਨੀ ਦੁਆਰਾ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਆਰੀਅਨ ਖਾਨ ਕਾਰਨ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਕਾਫੀ ਪਰੇਸ਼ਾਨ ਹਨ ਅਤੇ ਆਪਣੇ ਪੁੱਤਰ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਕਾਫੀ ਮਿਹਨਤ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਆਰੀਅਨ ਖਾਨ ਨੂੰ ਜ਼ਮਾਨਤ ਨਹੀਂ ਮਿਲ ਸਕੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਇਸ ਮਾਮਲੇ ਨੂੰ ਲੈ ਕੇ ਸ਼ਾਹਰੁਖ ਖਾਨ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੁਆਰਾ ਕੀਤੇ ਗਏ ਟਵੀਟ ਜਿਵੇਂ ਕਿ ” ਬਾਇਜੂਸ ਐਪ ਰਾਹੀਂ ਸ਼ਾਹਰੁਖ਼ ਖਾਨ ਆਪਣੇ ਪੁੱਤਰ ਨੂੰ ਆਨਲਾਈਨ ਕਲਾਸ ਵਿੱਚ ਜੁੜੇ ਇਸ ਨਵੇਂ ਸਿਲੇਬਸ ਦੇ ਤਹਿਤ ਇਹ ਸਭ ਸਿਖਾ ਰਹੇ ਸਨ ਕਿ ਰੇਵ ਪਾਰਟੀ ਕਿਸ ਤਰਾਂ ਕੀਤੀ ਜਾਂਦੀ ਹੈ।

ਇਕ ਹੋਰ ਟਵੀਟ ਦੇ ਅਨੁਸਾਰ ਲੋਕਾਂ ਨੇ ਕੰਪਨੀ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ ਕਿ “ਸ਼ਾਹਰੁਖ਼ ਖ਼ਾਨ ਨੂੰ ਬਾਇਜੂਸ ਦਾ ਬ੍ਰਾਂਡ ਅੰਬੈਸਡਰ ਬਣਾ ਕੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇ ਰਹੇ ਹੋ।” ਇਹਨਾਂ ਸਭ ਦੇ ਚਲਦਿਆਂ ਸਿੱਖਿਆ ਟੈਕਨੋਲੋਜੀ ਕੰਪਨੀ ਬਾਇਜੂਸ ਦੁਆਰਾ ਸ਼ਾਹਰੁਖ ਖਾਨ ਦੇ ਸਭ ਇਸ਼ਤਿਹਾਰ ਬੰਦ ਕਰ ਦਿੱਤੇ ਗਏ ਹਨ।

error: Content is protected !!