ਸ਼ੇਨ ਵਾਰਨ ਦੇ ਆਖਰੀ ਸਮੇਂ ਹਸਪਤਾਲ ਚ 45 ਮਿੰਟ ਤੱਕ ਕੀਤਾ ਗਿਆ ਇਹ ਕੰਮ ਪਰ ਫਿਰ ਵੀ ਨਹੀਂ ਸਕੀ ਬਚ ਜਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਕਲਾਕਾਰਾਂ , ਖਿਡਾਰੀਆਂ, ਸੰਗੀਤਕਾਰਾਂ ਤੇ ਗੀਤਕਾਰਾਂ ਵੱਲੋਂ ਆਪਣੇ ਟੈਲੇਂਟ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਜਾਂਦਾ ਹੈ । ਜਦੋਂ ਇਹ ਮਹਾਨ ਹਸਤੀਆਂ ਕਿਸੇ ਕਾਰਨਾਂ ਕਾਰਨ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਜਾਂਦੀਆਂ ਹਨ ਤੇ ਉਨ੍ਹਾਂ ਦੇ ਜਾਨ ਨਾਲ ਜੋ ਘਾਟਾ ਉਨ੍ਹਾਂ ਦੇ ਖੇਤਰ ਦੇ ਨਾਲ ਜੁੜੇ ਲੋਕਾਂ ਨੂੰ ਹੁੰਦਾ ਹੈ ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਇਸ ਦੇ ਚੱਲਦੇ ਅੱਜ ਸ਼ੇਨ ਵਾਰਨ ਦੇ ਦੇਹਾਂਤ ਕਾਰਨ ਖੇਡ ਜਗਤ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਫੈਨਜ਼ ਚ ਇਸ ਸਮੇਂ ਸੋਗ ਦੀ ਲਹਿਰ ਹੈ , ਹਰ ਕਿਸੇ ਦੇ ਵੱਲੋਂ ਸ਼ੇਨ ਵਾਰਨ ਦੀ ਫੋਟੋ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।

ਇਸੇ ਵਿਚਕਾਰ ਹੁਣ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਇਕ ਅਜਿਹਾ ਬਿਆਨ ਦਿੱਤਾ ਗਿਆ ਹੈ ਕਿ ਸ਼ੇਨ ਵਾਰਨ ਨੇ ਆਪਣੇ ਆਖ਼ਰੀ ਸਮੇਂ ਦੌਰਾਨ ਹਸਪਤਾਲ ਦੇ ਵਿਚ ਪਨਤਾਲੀ ਮਿੰਟ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ । ਜਿਸ ਬਾਰੇ ਹੁਣ ਹਸਪਤਾਲ ਵੱਲੋਂ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ । ਦੱਸ ਦੇਈਏ ਕਿ ਆਸਟ੍ਰੇਲੀਆ ਦੇ ਕ੍ਰਿਕਟਰ ਸ਼ੇਨ ਵਾਰਨ ਨੂੰ ਜਦੋਂ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਦੇ ਨਿਰਦੇਸ਼ਕ ਤੇ ਵੱਲੋਂ ਦਿੱਤੀ ਗਈ ਹੈ ।

ਥਾਈ ਇੰਟਰਨੈਸ਼ਨਲ ਹਸਪਤਾਲ ਦੇ ਚਿਕਿਤਸਾ ਨਿਰਦੇਸ਼ਕ ਦੁਲਯਾਕਿਤ ਵਿੱਟਾਯਾਚਨਯਪੋਂਗ ਨੇ ਕਿਹਾ, ‘ਮਰੀਜ ਨੂੰ 45 ਮਿੰਟ ਤਕ ਸੀ. ਪੀ. ਆਰ. ਦਿੱਤਾ ਗਿਆ ਸੀ। ਉਥੇ ਹੀ ਮੌਕੇ ਤੇ ਮੌਜੂਦ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ ।

ਜ਼ਿਕਰਯੋਗ ਹੈ ਕਿ ਬਵੰਜਾ ਸਾਲ ਦੀ ਸ਼ੇਨ ਵਾਰਨਰ ਅੱਜ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਜਿਸ ਦੇ ਚੱਲਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਫੋਕਸ ਸਪੋਰਟਸ ਟੈਲੀਵਿਜ਼ਨ ਨੇ ਸ਼ੇਨ ਵਾਰਨ ਦੇ ਪਰਿਵਾਰ ਦੇ ਬਿਆਨ ਦੇ ਹਵਾਲੇ ਤੋਂ ਕਿਹਾ ਹੈ ਕਿ ਵਾਰਨ ਦੀ ਥਾਈਲੈਂਡ ਚ ਦੇਹਾਂਤ ਹੋਇਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਉਨ੍ਹਾਂ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ।

error: Content is protected !!