ਸਕੂਲ ਕਾਲਜਾਂ ਨੂੰ ਹੁਣ ਇਸ ਤਰੀਕ ਤੱਕ ਲਈ ਬੰਦ ਕਰਨ ਦਾ ਇਥੇ ਹੋ ਗਿਆ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਭਰ ਦੇ ਵਿੱਚ ਆੲੀ ਕੋਰੋਨਾ ਮਹਾਂਮਾਰੀ ਤਬਾਹੀ ਮਚਾਉਂਦੀ ਹੋਈ ਦਿਖਾਈ ਦੇ ਰਹੀ ਹੈ । ਹਰ ਰੋਜ਼ ਵਧ ਰਹੀ ਕੋਰੋਨਾ ਮਹਾਂਮਾਰੀ ਦੇ ਕਈ ਮਾਮਲੇ ਸਰਕਾਰਾਂ ਦੇ ਲਈ ਇਕ ਨਵੀਂ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ । ਹਾਲਾਂਕਿ ਜਿਸ ਤਰ੍ਹਾਂ ਦੇਸ਼ ਦੇ ਵਿਚ ਕੋਰੂਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਉਸ ਦੇ ਚੱਲਦੇ ਲੋਕਾਂ ਦੇ ਵਿੱਚ ਵੀ ਹੁਣ ਡਰ ਦਾ ਮਾਹੌਲ ਬਣ ਰਿਹਾ ਹੈ । ਜਿਸ ਦੇ ਚੱਲਦੇ ਸਰਕਾਰ ਦੇ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ । ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਕੋਰੋਨਾ ਮਾਮਲਿਆਂ ਕਾਰਨ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਿਆ ਗਿਆ ਹੈ । ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਚੱਲਦੇ ਸਾਰੇ ਵਿੱਦਿਅਕ ਅਦਾਰਿਆਂ ਦੀਆਂ ਹੁਣ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ।

ਹੁਣ ਉੱਤਰ ਪ੍ਰਦੇਸ਼ ਦੇ ਸਾਰੇ ਸਕੂਲ ਕਾਲਜ ਤੀਹ ਜਨਵਰੀ ਤਕ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਸੂਬੇ ਵਿਚ ਹੁਣ ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ਲਗਾਤਾਰ ਵਧ ਰਹੀ ਹੈ , ਜਿਸ ਦੇ ਚੱਲਦੇ ਸੂਬੇ ਦੇ ਵਿੱਚ ਸਾਰੇ ਸਕੂਲ ਕਾਲਜ ਸੋਲ਼ਾਂ ਜਨਵਰੀ ਤੱਕ ਬੰਦ ਕਰ ਦਿੱਤੇ ਗਏ ਸਨ। ਫਿਰ ਇਸ ਦੀ ਮਿਆਦ 23 ਜਨਵਰੀ ਤੱਕ ਕਰ ਦਿੱਤੀ ਗਈ ਸੀ । ਜਿਸ ਤੋਂ ਬਾਅਦ ਮੁੜ ਤੋਂ ਸੂਬੇ ਦੇ ਵਿੱਚ ਕੋਰੋਨਾ ਦੀ ਸਮੀਖਿਆ ਲਈ ਗਈ । ਜਿਸ ਦੇ ਚਲਦੇ ਹੁਣ 23 ਜਨਵਰੀ ਤੱਕ ਬੰਦ ਕੀਤੇ ਗਏ । ਸਾਰੇ ਸਕੂਲ ਕਾਲਜ ਤੀਹ ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸਕੂਲ ਕਾਲਜਾਂ ਦੇ ਵਿਚ ਆਨਲਾਈਨ ਪੜ੍ਹਾਈ ਨੂੰ ਜਾਰੀ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਇਸ ਦਾ ਪ੍ਰਭਾਵ ਨਾ ਪੈ ਸਕੇ । ਦੱਸਣਯੋਗ ਹੈ ਕਿ ਉਹ ਸਾਰੀਆਂ ਪਾਬੰਦੀਆਂ ਸੂਬੇ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਾਗੂ ਹੋਣਗੀਆਂ । ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕੋਰੂਨਾ ਦੇ ਵਧਦੇ ਪ੍ਰਭਾਵ ਦੇ ਘਰ ਬੰਦ ਰਹਿਣਗੇ । ਜ਼ਿਕਰਯੋਗ ਹੈ ਕੀ ਸੂਬੇ ਵਿਚ ਵੱਧਦੇ ਕੋਰੋਨਾ ਦੇ ਪ੍ਰਭਾਵ ਕਾਰਨ ਇੱਥੇ ਇਕ ਯੂਨੀਵਰਸਿਟੀ ਦੇ ਪੰਦਰਾਂ ਤੋਂ ਇਕੱਤੀ ਜਨਵਰੀ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ ।

ਸੋ ਜਿੱਥੇ ਇਕ ਪਾਸੇ ਉੱਤਰ ਪ੍ਰਦੇਸ਼ ਦੇ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ । ਦੂਜੇ ਪਾਸੇ ਬੱਚਿਆਂ ਦੀ ਪੜ੍ਹਾਈ ਤੇ ਵੀ ਇਸ ਦਾ ਖਾਸਾ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ । ਜਿਸਦੇ ਚਲਦੇ ਹੁਣ ਮੁੜ ਤੋਂ ਬੱਚਿਆਂ ਦੇ ਸਕੂਲ ਕਾਲਜ ਇਕੱਤੀ ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ ।

error: Content is protected !!