ਸਮੁੰਦਰ ਚ ਪਾਣੀ ਦੇ ਥਲੇ ਰਹੱਸਮਈ ਚੀਜ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ ਅਮਰੀਕੀ ਪਣਡੁੱਬੀ ਤੋਂ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਲੋਕਾਂ ਵੱਲੋਂ ਜਿਥੇ ਯਾਤਰਾ ਕਰਨ ਲਈ ਕਈ ਤਰ੍ਹਾਂ ਦੇ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਨਾਂ ਰਾਹੀਂ ਉਹ ਆਪਣੇ ਸਫਰ ਨੂੰ ਮੁਕੰਮਲ ਰੂਪ ਵਿੱਚ ਪੂਰਨ ਕਰ ਸਕਣ। ਜਿੱਥੇ ਲੋਕਾਂ ਵੱਲੋਂ ਸੜਕੀ ਆਵਾਜਾਈ ਰੇਲਵੇ ਅਤੇ ਹਵਾਈ ਆਵਾਜਾਈ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਸਮੁੰਦਰੀ ਆਵਾਜਾਈ ਦਾ ਇਸਤੇਮਾਲ ਵੀ ਹੋ ਰਿਹਾ ਹੈ। ਬਹੁਤ ਸਾਰੇ ਸਮੁੰਦਰੀ ਅਧਿਕਾਰੀਆਂ ਵੱਲੋਂ ਸਮੁੰਦਰ ਦੇ ਵਿੱਚ ਜਿਥੇ ਸਮੁੰਦਰੀ ਜਹਾਜ਼ਾਂ ਅਤੇ ਸਮੁੰਦਰੀ ਬੇੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਗੁਪਤ ਤਰੀਕੇ ਨਾਲ ਸਮੁੰਦਰ ਵਿੱਚ ਪਣਡੁੱਬੀ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਜਿੱਥੇ ਸੜਕੀ ਆਵਾਜਾਈ ਅਤੇ ਹਵਾਈ ਹਾਦਸੇ ਹੋ ਜਾਂਦੇ ਹਨ।

ਉਥੇ ਹੀ ਪਾਣੀ ਅੰਦਰ ਵੀ ਕਈ ਤਰਾਂ ਦੇ ਭਿਆਨਕ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਉੱਥੇ ਹੀ ਕਈ ਅਜਿਹੇ ਰਾਜ ਬਾਹਰ ਆ ਜਾਂਦੇ ਹਨ, ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਹੁਣ ਸਮੁੰਦਰ ਵਿਚ ਪਾਣੀ ਦੇ ਥੱਲੇ ਹੀ ਰਹੱਸਮਈ ਚੀਜ਼ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕੀ ਅਧਿਕਾਰੀਆਂ ਵੱਲੋਂ ਇਸ ਦਾ ਖੁਲਾਸਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਅਮਰੀਕੀ ਜਲ ਸੈਨਾ ਦੇ ਅਧਿਕਾਰੀਆਂ ਵੱਲੋਂ ਚੀਨ ਸਾਗਰ ਵਿੱਚ ਪਣਡੁੱਬੀ ਦੀ ਕਿਸੇ ਚੀਜ਼ ਨਾਲ ਟਕਰਾ ਜਾਣ ਦੀ ਘਟਨਾ ਦਾ ਖੁਲਾਸਾ ਕੀਤਾ ਗਿਆ ਹੈ।

ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਣਡੁੱਬੀ ਆਪਣੇ ਨਿਯਮਤ ਅਭਿਆਨ ਉਪਰ ਸੀ। ਪਣਡੁੱਬੀ ਦੇ ਕਿਸੇ ਚੀਜ਼ ਨਾਲ ਟਕਰਾਉਣ ਦਾ ਜ਼ਿਕਰ ਕੀਤਾ ਗਿਆ ਹੈ ਪਰ ਉਸ ਨਾਲ ਕੋਈ ਪਣਡੁੱਬੀ ਨਹੀਂ ਟਕਰਾਈ ਹੈ। ਉਥੇ ਹੀ ਵਾਪਰਿਆ ਇਸ ਹਾਦਸੇ ਕਾਰਨ ਪਣਡੁੱਬੀ ਵਿਚ ਸਵਾਰ ਦੋ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦ ਕਿ 9 ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿਚ ਜ਼ਖਮੀ ਹੋਏ ਸਾਰੇ ਲੋਕਾਂ ਦਾ ਇਲਾਜ ਵੀ ਪਣਡੁੱਬੀ ਵਿਚ ਕੀਤਾ ਗਿਆ ਹੈ।

ਜਲ ਸੈਨਾ ਦੇ ਦੋ ਅਧਿਕਾਰੀਆਂ ਵੱਲੋਂ ਇਹ ਸਾਰੀ ਘਟਨਾ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉਪਰ ਦੱਸੀ ਗਈ ਹੈ। ਜਿੱਥੇ ਸਾਰੇ ਲੋਕ ਸੁਰੱਖਿਅਤ ਹਨ, ਉੱਥੇ ਹੀ ਪਣਡੁੱਬੀ ਦੇ ਹੋਏ ਨੁਕਸਾਨ ਦਾ ਅਜੇ ਤਕ ਜਾਇਜ਼ਾ ਲਿਆ ਜਾ ਰਿਹਾ ਹੈ, ਉਸ ਦਾ ਕਿੰਨਾ ਨੁਕਸਾਨ ਹੋਇਆ ਹੈ ਉਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

error: Content is protected !!