ਸਰਸੇ ਵਾਲੇ ਰਾਮ ਰਹੀਮ ਲਈ ਆ ਗਈ ਵੱਡੀ ਰਾਹਤ ਦੀ ਖਬਰ – ਅਦਾਲਤ ਤੋਂ ਹੋ ਗਿਆ ਹੁਣ ਇਹ ਹੁਕਮ

ਆਈ ਤਾਜ਼ਾ ਵੱਡੀ ਖਬਰ 

ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਿਲਾ ਹੁਣ ਰੁਕਣ ਦਾ ਨਾਮ ਹੀ ਨਹੀਂ ਰਹੀਆਂ । ਜਿੱਥੇ ਪਹਿਲਾਂ ਹੀ ਰਾਮ ਰਹੀਮ ਜਬਰ ਜਨਾਹ ਮਾਮਲਾ ਅਤੇ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਜੇਲ੍ਹ ਕੱਟ ਰਹੇ ਸਨ ਤੇ ਬੀਤੇ ਕੁਝ ਦਿਨ ਪਹਿਲਾਂ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਵੀ ਮਾਣਯੋਗ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ । ਹਾਲਾਂਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਵੱਲੋਂ ਮਾਣਯੋਗ ਅਦਾਲਤ ਦੇ ਕੋਲੋਂ ਕਈ ਤਰ੍ਹਾਂ ਦੀਆਂ ਦਲੀਲਾਂ ਵੀ ਕੀਤੀਆਂ ਗਈਆਂ ਸਨ । ਪਰ ਇਸ ਦੇ ਬਾਵਜੂਦ ਵੀ ਮਾਣਯੋਗ ਅਦਾਲਤ ਵਲੋਂ ਰਾਮ ਰਹੀਮ ਸਮੇਤ ਹੋਰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਨਾਲ ਹੀ ਉਨ੍ਹਾਂ ਨੂੰ ਲੱਖਾਂ ਰੁਪਿਆਂ ਦਾ ਜੁਰਮਾਨਾ ਵੀ ਲਗਾਇਆ ਗਿਆ । ਤੇ ਇਸੇ ਵਿਚਕਾਰ ਹੁਣ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।

ਹੁਣ ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਨੇ ਇਕ ਵੱਡੀ ਰਾਹਤ ਦੇ ਦਿੱਤੀ ਹੈ । ਦਰਅਸਲ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆ ਰਿਹਾ ਸੀ ਕਿ ਰਾਮ ਰਹੀਮ ਹੁਣ ਜਲਦ ਹੀ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੀ ਅਦਾਲਤ ਦੇ ਵਿਚ ਆ ਰਹੇ ਨੇ , ਤੇ ਉਨ੍ਹਾਂ ਨੂੰ ਪੰਜਾਬ ਲਿਆਉਣ ਵਾਸਤੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ । ਪਰ ਹੁਣ ਇਸ ਮਾਮਲੇ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਰਾਮ ਰਹੀਮ ਨੂੰ ਇਕ ਵੱਡੀ ਰਾਹਤ ਦਿੱਤੀ ਗਈ ਹੈ ਤੇ ਹੁਣ ਰਾਮ ਰਹੀਮ ਨੂੰ ਪੰਜਾਬ ਨਹੀਂ ਲਿਆਂਦਾ ਜਾਏਗਾ ।

ਜ਼ਿਕਰਯੋਗ ਹੈ ਕਿ ਇਹ ਪ੍ਰੋਡਕਸ਼ਨ ਵਾਰੰਟ ਬੇਅਦਬੀ ਮਾਮਲਿਆਂ ਸਬੰਧੀ ਜਾਂਚ ਕਰ ਰਹੀ ਐੱਸ ਆਈ ਟੀ ਦੇ ਵੱਲੋਂ ਪੁੱਛਗਿੱਛ ਦੇ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਪੰਜਾਬ ਲਿਅਾੳੁਣ ਦੇ ਲੲੀ ਜਾਰੀ ਕੀਤੇ ਗਏ ਸਨ , ਤਾਂ ਜੋ ਉਨ੍ਹਾਂ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ । ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ

ਕਿ ਜੇਕਰ ਰਾਮ ਰਹੀਮ ਪੰਜਾਬ ਆਉਂਦੇ ਨੇ ਤਾਂ ਮਾਹੌਲ ਕਾਫੀ ਗਰਮਾ ਸਕਦਾ ਹੈ ਜਿਸਦੇ ਚੱਲਦੇ ਹਾਈ ਕੋਰਟ ਦੇ ਵਿਚ ਰਾਮ ਰਹੀਮ ਨੂੰ ਪੰਜਾਬ ਲਿਅਾੳੁਣ ਦੇ ਲਈ ਪੰਜ ਤੋਂ ਛੇ ਘੰਟਿਆਂ ਤਕ ਸੁਣਵਾਈ ਚੱਲੀ ਤੇ ਮਾਨਯੋਗ ਅਦਾਲਤ ਵੱਲੋਂ ਕਈ ਘੰਟਿਆਂ ਦੀ ਸੁਣਵਾਈ ਕਰਨ ਤੋਂ ਬਾਅਦ ਫ਼ੈਸਲਾ ਸੁਣਾ ਦਿੱਤਾ ਗਿਆ ਅਤੇ ਹਾਈ ਕੋਰਟ ਨੇ ਕਿਹਾ ਕਿ ਰਾਮ ਰਹੀਮ ਤਾਂ ਪਹਿਲਾਂ ਹੀ ਹਿਰਾਸਤ ਚ ਹਨ ਤੇ ਜੇਕਰ ਉਨ੍ਹਾਂ ਦੇ ਕੋਲੋਂ ਐੱਸਆਈਟੀ ਦੇ ਵੱਲੋਂ ਪੁੱਛਗਿੱਛ ਕਰਨੀ ਹੀ ਹੈ ਤਾਂ ਉਹ ਰੋਹਤਕ ਜੇਲ੍ਹ ਦੇ ਵਿੱਚ ਆ ਕੇ ਵੀ ਕਰ ਸਕਦੇ ਹਨ । ਇਸ ਦੇ ਲਈ ਰਾਮ ਰਹੀਮ ਨੂੰ ਪੰਜਾਬ ਲਿਆਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ । ਹਾਈ ਕੋਰਟ ਦੇ ਵੱਲੋਂ ਸੁਣਾਏ ਗਏ ਇਸ ਫ਼ੈਸਲੇ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਹੁਣ ਡੇਰਾ ਮੁਖੀ ਰਾਮ ਰਹੀਮ ਪੰਜਾਬ ਨਹੀਂ ਆਉਂਣਗੇ ।

error: Content is protected !!