ਸਰੋਂ ਦੇ ਖੇਤਾਂ ਚ ਇਥੇ ਵਾਪਰਿਆ ਮੌਤ ਦਾ ਤਾਂਡਵ – ਇਲਾਕੇ ਚ ਪਈ ਦਹਿਸ਼ਤ , ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਮਾਹੌਲ ਕਾਫੀ ਭਖਿਆ ਹੋਇਆ ਦਿਖਾਈ ਦੇ ਰਿਹਾ ਹੈ । ਸਿਆਸਤ ਵਿੱਚ ਹਰ ਰੋਜ਼ ਵੱਡੇ ਧਮਾਕੇ ਹੋ ਰਹੇ ਨੇ , ਦੂਜੇ ਪਾਸੇ ਅਪਰਾਧੀਆਂ ਦੇ ਵੱਲੋਂ ਲਗਾਤਾਰ ਅਪਰਾਧ ਨਾਲ ਸਬੰਧਤ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਜਿਸ ਕਾਰਨ ਅਜਿਹੇ ਭਿਆਨਕ ਹਾਦਸਿਆ ਦੌਰਾਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲਾ ਬਠਿੰਡਾ ਤੋਂ ਸਾਹਮਣੇ ਆਇਆ । ਜਿੱਥੇ ਬਠਿੰਡਾ ਕਲਾਂਵਾਲੀ ਬਲਾਕ ਦੇ ਪਿੰਡ ਗਰਦਾਨਾ ਦੇ ਇਕ ਸਰੋ ਦੇ ਖੇਤ ਚ ਇਕ ਲੜਕੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ। ਜਾਣਕਾਰੀ ਪ੍ਰਾਪਤ ਹੁੰਦੇ ਸਾਰ ਹੀ ਪਿੰਡ ਦੇ ਲੋਕ ਉਸ ਖੇਤ ਚ ਇਕੱਠੇ ਹੋਏ।

ਜਿਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਉੱਥੇ ਹੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ । ਜਿਨ੍ਹਾਂ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਤੇ ਪੋਸਟਮਾਰਟਮ ਕਰਵਾਉਣ ਦੇ ਲਈ ਪੁਲਸ ਵੱਲੋਂ ਲਾਸ਼ ਨੂੰ ਹਸਪਤਾਲ ਦਿੱਤਾ ਗਿਆ । ਉੱਥੇ ਹੀ ਪੁਲੀਸ ਦੇ ਵੱਲੋਂ ਕੀਤੀ ਗਈ ਕਾਰਵਾਈ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਦਾ ਨਾਮ ਮਨਪ੍ਰੀਤ ਕੌਰ ਹੈ ।

ਜੋ ਕਿ ਗਰਦਾਨਾ ਦੀ ਰਹਿਣ ਵਾਲੀ ਹੈ ਤੇ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੀ ਭੈਣ ਮਨਪ੍ਰੀਤ ਬੀਤੀ ਸੱਤ ਫਰਵਰੀ ਨੂੰ ਘਰ ਵਿੱਚ ਸੁੱਤੀ ਹੋਈ ਪਈ ਸੀ ਤੇ ਅੱਠ ਫਰਵਰੀ ਨੂੰ ਸਵੇਰੇ ਉਨ੍ਹਾਂ ਉੱਠ ਕੇ ਵੇਖਿਆ ਤਾਂ ਮਨਪ੍ਰੀਤ ਘਰ ਵਿੱਚ ਨਹੀਂ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਜਦ ਮਨਪ੍ਰੀਤ ਦੀ ਤਲਾਸ਼ ਕੀਤੀ ਤਾਂ ਸਾਨੂੰ ਉਸ ਦੀ ਲਾਸ਼ ਖੇਤਾਂ ਵਿਚ ਪਈ ਹੋਈ ਮਿਲੀ ।

ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਨਪ੍ਰੀਤ ਦਾ ਗਲਾ ਘੋਟ ਕੇ ਉਸ ਦੀ ਹੱਤਿਆ ਕੀਤੀ ਗਈ ਹੈ , ਕਿਉਂਕਿ ਉਸ ਦੇ ਗਲ ਤੇ ਵੀ ਕਈ ਤਰ੍ਹਾਂ ਦੇ ਜ਼ਖਮ ਅਤੇ ਨਿਸ਼ਾਨ ਵੀ ਮਿਲੇ ਹਨ । ਵਾਰਸਾ ਨੇ ਦੋ ਨੌਜਵਾਨਾਂ ਤੇ ਉਸ ਦੀ ਹੱਤਿਆ ਕਰਨ ਦਾ ਵੀ ਦੋਸ਼ ਲਗਾਇਆ ਹੈ । ਫਿਲਹਾਲ ਹੁਣ ਪੁਲੀਸ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਅਸਲ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ ।

error: Content is protected !!