ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਆਈ ਵੱਡੀ ਖਬਰ – ਸਿਹਤ ਦੇ ਕਰਕੇ ਕਰਨਾ ਪਿਆ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੀਆਂ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਇੱਕ ਵੱਖਰਾ ਨਾਮ ਹਾਸਲ ਕੀਤਾ ਹੈ। ਜਿਹਨਾ ਦੀ ਇਸ ਦੇਸ਼ ਨੂੰ ਅਜਿਹੀ ਦੇਣ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉੱਥੇ ਹੀ ਰਾਜਨੀਤਿਕ ਜਗਤ ਵਿੱਚ ਪੰਜਾਬ ਦੀਆਂ ਅਜਿਹੀਆਂ ਸਖਸ਼ੀਅਤਾਂ ਜਿਨ੍ਹਾਂ ਨੇ ਦੇਸ਼ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲੈ ਜਾ ਇੱਕ ਇਤਿਹਾਸ ਰਚ ਦਿੱਤਾ ਸੀ ਜਿਸ ਸਮੇਂ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਦੇਸ਼ ਦੀ ਉਹ ਸ਼ਖ਼ਸੀਅਤ ਵਿਦੇਸ਼ਾਂ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਲਈ ਇੱਕ ਪ੍ਰੇਰਣਾ ਸਰੋਤ ਬਣੀ ਹੋਈ ਹੈ।

ਬੀਤੇ ਦਿਨੀਂ ਜਿਹਨਾਂ ਦੇ ਬਿਮਾਰ ਹੋਣ ਤੇ ਉਨ੍ਹਾਂ ਦੇ ਸਾਰੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੇ ਸਿਹਤਯਾਬ ਹੋਣ ਵਾਸਤੇ ਦਿਨ-ਰਾਤ ਦੁਆਵਾਂ ਕੀਤੀਆਂ ਗਈਆਂ। ਹੁਣ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਿਹਤ ਦੇ ਕਾਰਨਾਂ ਕਾਰਨ ਇਹ ਕੰਮ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇਸ ਸਮੇਂ ਪਾਰਲੀਮੈਂਟ ਵਿਚ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਜਿੱਥੇ 29 ਨਵੰਬਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਰਾਜ ਸਭਾ ਵਿੱਚ ਇਸ ਸਮੇਂ 225 ਵੇਂ ਸ਼ੈਸ਼ਨ ਦੀ ਸ਼ੁਰੂਆਤ ਹੋਈ ਹੈ।

ਉਥੇ ਹੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਮਨਮੋਹਨ ਸਿੰਘ ਆਪਣੇ ਸਿਹਤ ਸਬੰਧੀ ਸਮੱਸਿਆਵਾਂ ਕਰਕੇ ਸ਼ੁਰੂ ਹੋਈ ਸਰਦ ਰੁੱਤ ਸ਼ੈਸ਼ਨ ਵਿੱਚ ਸ਼ਾਮਲ ਹੋਣ ਦੇ ਸਮਰੱਥ ਨਹੀਂ ਹਨ। ਜਿਸ ਵਾਸਤੇ ਉਨ੍ਹਾਂ ਵੱਲੋਂ 29 ਨਵੰਬਰ ਤੋਂ ਲੈ ਕੇ 23 ਦਸੰਬਰ ਤਕ ਛੁੱਟੀ ਵਾਸਤੇ ਅਪੀਲ ਕੀਤੀ ਗਈ ਸੀ। 89ਵੇਂ ਸਾਲਾ ਡਾਕਟਰ ਮਨਮੋਹਨ ਸਿੰਘ ਜਿਥੇ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਉਥੇ ਹੀ 13 ਅਕਤੂਬਰ ਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਕਰ ਕੇ ਹਸਪਤਾਲ ਦਾਖਲ ਕਰਾਇਆ ਗਿਆ ਸੀ।

ਠੀਕ ਹੋਣ ਉਪਰੰਤ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਪਰ ਹੁਣ ਉਹ ਇਸ ਸੈਸ਼ਨ ਵਿਚ ਸ਼ਾਮਲ ਨਹੀਂ ਹੋ ਸਕਦੇ ਜਿਸ ਕਰਕੇ ਉਨ੍ਹਾਂ ਵੱਲੋਂ ਛੁੱਟੀ ਵਾਸਤੇ ਅਪੀਲ ਕੀਤੀ ਗਈ ਸੀ ਅਤੇ ਸਦਨ ਦੀ ਪਰੰਪਰਾ ਦੇ ਅਨੁਸਾਰ ਉਨ੍ਹਾਂ ਦੀ ਛੁੱਟੀ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਛੁੱਟੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੀ ਇਸ ਚਿੱਠੀ ਬਾਰੇ ਉੱਚ ਸਦਨ ਦੀ ਬੈਠਕ ਸ਼ੁਰੂ ਹੋਣ ਤੇ ਸਪੀਕਰ ਐਮ ਵੈਂਕਈਆ ਨਾਇਡੂ ਵੱਲੋਂ ਦੱਸਿਆ ਗਿਆ ਸੀ।

error: Content is protected !!