ਸਾਵਧਾਨ:ਜੇ ਤੁਹਾਡੇ ਫੋਨ ਚ ਵੀ ਇਹਨਾਂ ਐਪਸ ਚੋ ਕੋਈ ਐਪ ਤਾ ਫੋਰਨ ਕਰੋ ਡਲੀਟ,ਨਹੀ ਤਾ ਰਗੜੇ ਜਾਵੋਂਗੇ

ਜੇ ਤੁਹਾਡੇ ਫੋਨ ਚ ਵੀ ਇਹਨਾਂ ਐਪਸ ਚੋ ਕੋਈ ਐਪ ਤਾ ਫੋਰਨ ਕਰੋ ਡਲੀਟ

ਅੱਜ ਦੇ ਸਮੇ ਵਿੱਚ ਜਿਥੇ ਮੋਬਾਇਲ ਦੀ ਵਰਤੋ ਦਿਨ-ਪ੍ਰਤੀ-ਦਿਨ ਵੱਧਦੀ ਜਾ ਰਹੀ ਹੈ। ਉੱਥੇ ਹੀ ਇਨ੍ਹਾਂ ਨਾਲ ਸੰਬੰਧਤ ਦਿੱਕਤਾ ਵੀ ਵੱਧਦੀਆ ਜਾ ਰਹੀਆ ਹਨ। ਇੰਟਰਨੈੱਟ ਨਾਲ ਸੰਬੰਧਤ ਅਪਰਾਧ ਬਹੁਤ ਜਿਆਦਾ ਵੱਧਦੇ ਨਜ਼ਰ ਆ ਰਹੇ ਹਨ। ਸੋਸਲ ਮੀਡਿਆ ਤੇ ਕੁਝ ਅਜਿਹੀਆ ਐੱਪਸ ਜਾਂ ਵੈੱਬ ਸਾਇਟਾਂ ਹੁੰਦੀਆ ਹਨ ਜਿਨ੍ਹਾਂ ਦੀ ਕਈ ਵਾਰੀ ਦੁਰਵਰਤੋ ਕੀਤੀ ਜਾਦੀ ਹੈ ਅਤੇ ਆਮ ਲੋਕਾਂ ਨੂੰ ਨੁਕਸਾਨ ਪੁਹੰਚਾਇਆ ਜਾਦਾ ਹੈ। ਕਿਉਕਿ ਸੋਸਲ ਸਾਇਟਸ ਤੇ ਨਿੱਜੀ ਜਾਣਕਾਰੀ ਬਹੁਤ ਆਸਾਨੀ ਨਾਲ ਮਿਲ ਜਾਦੀ ਹੈ। ਇਸ ਲਈ ਕੁਝ ਗੱਲਾਂ ਬਾਰੇ ਇਨ੍ਹਾਂ ਸਾਰੀਆ ਐੱਪਸ ਤੇ ਜਾਣਕਾਰੀ ਸਾਂਝੀ ਕਰਨ ਤੋ ਪਹਿਲਾ ਸੁਚੇਤ ਰਹਿਣਾ ਚਾਹੀਦਾ ਹੈ।

ਇਸੇ ਤਰ੍ਹਾਂ ਅੱਜ ਕੱਲ ਸਾਈਬਰ ਅਪਰਾਧ ਸਿਖਰਾਂ ਤੇ ਪਹੁੰਚ ਗਿਆ ਹੈ। ਕਿਉਕਿ ਤੁਹਾਡੇ ਮੋਬਾਇਲ ਤੇ ਅਜਿਹੇ ਫੋਨ, ਮੈਸਿਜ ਅਤੇ ਇਮੇਲ ਆਦਿ ਆਉਦੇ ਰਹਿੰਦੇ ਹਨ। ਜਿਨ੍ਹਾਂ ਰਾਹੀ ਕੋਈ ਕੋਡ ਜਾਂ ਨੰਬਰ ਪੁਛਿਆ ਜਾਦਾ ਹੈ। ਜਿਸ ਰਾਹੀ ਉਸ ਵਿਆਕਤੀ ਦੀ ਨਿੱਜੀ ਜਾਣਕਾਰੀ ਵਾਇਰਲ ਹੋ ਸਕਦੀ ਹੈ ਜਿਸ ਰਾਹੀ ਕਈ ਵਾਰੀ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਲਈ ਅਜਿਹੇ ਫੋਨ, ਮੈਸਿਜ ਅਤੇ ਇਮੇਲ ਆਦਿ ਤੋ ਹਮੇਸਾ ਸੁਚੇਤ ਰਹਿਣਾ ਚਾਹੀਦਾ ਹੈ। ਇਸ ਤੋ ਇਲਾਵਾ ਕਈ ਵਾਰੀ ਕੁਝ ਮੈਸਿਜਾਂ ਰਾਹੀ ਜਾਂ ਕੁਝ ਐੱਪਸ ਤੇ ਅਜਿਹੇ ਲਿੰਕ ਆਉਦੇ ਹਨ ਜਿਨ੍ਹਾਂ ਰਾਹੀ ਸਾਫ਼ਟਵੇਅਰ ਅਪਡੇਟ ਕਰਨ ਦੀ ਆਪਸਨ ਦਿੱਤੀ ਜਾਦੀ ਹੈ।

ਹੁਣ ਜੇਕਰ ਭੁਲੇਖੇ ਨਾਲ ਵੀ ਉਸ ਅਪਡੇਟ ਤੇ ਕਲਿੱਕ ਕੀਤਾ ਜਾਦਾ ਹੈ ਇਸ ਤਰ੍ਹਾਂ ਤੁਹਾਡੀ ਨਿੱਜੀ ਜਾਣਕਾਰੀ ਵਾਇਰਲ ਹੋ ਸਕਦੀ ਹੈ ਅਤੇ ਤੁਸੀ ਸਾਈਬਰ ਅਪਰਾਧ ਦੇ ਸਿਕਾਰ ਹੋ ਸਕਦੇ ਹੋ। ਕਿਉਕਿ ਅਜਿਹਾ ਕਰਨ ਨਾਲ ਸਾਈਬਰ ਦੀ ਜਾਣਕਾਰੀ ਰੱਖਣ ਵਾਲੇ ਅਪਰਾਧੀ ਤੁਹਾਡੇ ਨਾਲ ਅਤੇ ਤੁਹਾਡੀ ਨਿੱਜੀ ਜਾਣਕਾਰੀ ਨਾਲ ਪਹੁੰਚ ਕਰ ਸਕਦੇ ਹਾ। ਜਿਸ ਨਾਲ ਤੁਹਾਨੂੰ ਉਹ ਬਲੇਕਮੇਲ ਕਰ ਸਕਦੇ ਹਨ। ਇਸ ਲਈ ਅਜਿਹੀਆ ਐਪਸ ਤੇ ਜਾਣਕਾਰੀ ਸਾਝਾਂ ਕਰਨ ਤੋ ਪਹਿਲਾ ਅਤੇ ਐਪਸ ਤੇ ਕਿਸੇ ਵੀ ਤਰ੍ਹਾਂ ਦੀ ਅੱਪਡੇਟ ਕਰਨ ਤੋ ਪਹਿਲਾ ਸੁਚੇਤ ਅਤੇ ਚੋਕਸ ਰਹਿਣ ਦੀ ਜਰੂਰਤ ਹੁੰਦੀ ਹੈ।

ਇਸ ਤੋ ਇਲਾਵਾ ਕਿਸੇ ਵੀ ਵਿਆਕਤੀ ਨੂੰ ਮੈਸਿਜ ਜਾਂ ਫੋਨ ਰਾਹੀ ਆਏ ੳਟੀਪੀ ਸਾਝਾ ਨਹੀ ਕਰਨਾ ਚਾਹੀਦਾ। ਕਿਉਕਿ ਇਸ ਨਾਲ ਵੀ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਆਪਣੇ ਮੋਬਾਈਲ ਫੋਨ ਦੇ ਵਿਚ ਭੁਲੇਖੇ ਦੇ ਨਾਲ ਵੀ ਕਦੇ ਇਹ 4 ਐਪਸ ਨਹੀਂ ਰੱਖਣੀਆਂ ਚਾਹੀਦੀਆਂ ਹਨ ਜਿਹਨਾਂ ਦੇ ਨਾਮ ਹਨ ਕੁਇੱਕ ਸਪੋਰਟ, ਟੀਮ–ਵਿਊਅਰ, ਐਨੀ ਡੈਸਕ ਤੇ ਏਅਰਡ੍ਰੌਇਡ। ਇਹਨਾਂ ਐਪਸ ਨੂੰ ਸਿਰਫ ਤਦ ਹੀ ਆਪਣੇ ਫੋਨ ਵਿਚ ਰੱਖੋ ਜੇਕਰ ਇਹਨਾਂ ਦੀ ਵਰਤੋਂ ਜਰੂਰੀ ਹੋਵੇ ਨਹੀ ਤਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ।

error: Content is protected !!