ਸਾਵਧਾਨ : ਪੰਜਾਬ ਚ ਇਥੇ ਸੋਮਵਾਰ,ਮੰਗਲਵਾਰ ਅਤੇ ਬੁੱਧਵਾਰ ਬਿਜਲੀ ਰਹੇਗੀ ਪ੍ਰਭਾਵਤ – ਕਰਲੋ ਤਿਆਰੀ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਪੰਜਾਬ ਵਿੱਚ ਜਿੱਥੇ ਮੌਨਸੂਨ ਦੇ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੀ ਸਪਲਾਈ ਨੂੰ ਲੈ ਕੇ ਵੀ ਲੋਕਾਂ ਵਿੱਚ ਭਾਰੀ ਪ੍ਰਸ਼ਾਨੀਆ ਵੇਖੀਆਂ ਗਈਆਂ ਸਨ। ਜਿੱਥੇ ਬਿਜਲੀ ਦੀ ਕਿੱਲਤ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ ਸਨ। ਫਸਲਾ ਨੂੰ ਦਿੱਤੀ ਜਾਣ ਵਾਲੀ ਪੂਰੀ ਬਿਜਲੀ ਦੇ ਕਾਰਨ ਘਰਾਂ ਦੀ ਬਿਜਲੀ ਸਪਲਾਈ ਵਿੱਚ ਕਟੌਤੀ ਕੀਤੀ ਗਈ ਸੀ। ਹੁਣ ਵੀ ਕਈ ਜਗ੍ਹਾ ਤੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿਚ ਕਈ ਮੁਸ਼ਕਲਾਂ ਵੇਖੀਆਂ ਜਾ ਰਹੀਆਂ ਹਨ।

ਉੱਥੇ ਹੀ ਕਈ ਵਾਰ ਬਿਜਲੀ ਦੀ ਮੁਰੰਮਤ ਦੇ ਚਲਦਿਆਂ ਹੋਇਆਂ ਵੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਸ ਬਾਰੇ ਪਹਿਲਾਂ ਹੀ ਬਿਜਲੀ ਵਿਭਾਗ ਵੱਲੋਂ ਜਾਣਕਾਰੀ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ। ਹੁਣ ਪੰਜਾਬ ਵਿੱਚ ਇਥੇ ਸੋਮਵਾਰ,ਮੰਗਲਵਾਰ ਅਤੇ ਬੁੱਧਵਾਰ ਬਿਜਲੀ ਪ੍ਰਭਾਵਤ ਹੋਵੇਗੀ, ਜਿਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਬਿਜਲੀ ਵਿਭਾਗ ਵੱਲੋਂ ਜਿਥੇ ਲੋਕਾਂ ਨੂੰ ਬਿਜਲੀ ਦੀ ਪੂਰੀ ਸਪਲਾਈ ਦਿੱਤੀ ਜਾ ਰਹੀ ਹੈ। ਉਥੇ ਹੀ ਕੁਝ ਤਕਨੀਕੀ ਕਾਰਨਾਂ ਦੇ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ ਵੀ ਹੋ ਜਾਂਦੀ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਹੁੰਦੀਆਂ ਹਨ।

ਹੁਣ ਪੰਜਾਬ ਵਿੱਚ ਜੌੜਾ ਛੱਤਰਾ ਵਿਖੇ ਤਿੰਨ ਦਿਨ ਬਿਜਲੀ ਪ੍ਰਭਾਵਿਤ ਹੋਣ ਸਬੰਧੀ ਖਬਰ ਸਾਹਮਣੇ ਆਈ ਹੈ। ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਸਬੰਧੀ ਅਗਾਊ ਹੀ ਇਹ ਜਾਣਕਾਰੀ ਐੱਸਡੀਓ ਅਰੁਣ ਭਰਦਵਾਜ ਸਬ ਡਵੀਜਨ ਜੌੜਾ ਛੱਤਰਾ ਵੱਲੋਂ ਜਾਰੀ ਕੀਤੀ ਗਈ ਹੈ। ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਤੇ ਉਹ ਆਪਣਾ ਪਹਿਲਾ ਹੀ ਇੰਤਜ਼ਾਮ ਕਰ ਸਕਣ।

ਜਿੱਥੇ ਇਹ ਬਿਜਲੀ ਸਪਲਾਈ ਤਿੰਨ ਦਿਨ ਪ੍ਰਭਾਵਿਤ ਰਹੇਗੀ ਉਥੇ ਹੀ ਇਸ ਬਿਜਲੀ ਦੇ ਪ੍ਰਭਾਵ ਹੇਠ ਆਉਣ ਵਾਲੇ ਪਿੰਡਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਏ ਪੀ ਫੀਡਰ ਭੋਪਰ, ਲੰਗਾਹਸੰਗਤਪੁਰ , ਮਾਨੇਪੁਰ ,ਨੂਰੋਵਾਲੀ, ਸਿੰਘਪੁਰ, ਪੂਰੋਵਾਲ ਭਿਖਾਰੀਵਾਲ, ਗੁਰਦਾਸਨੰਗਲ, ਆਲੋਵਾਲ, ਛੋਟੇਪੁਰ, ਰਾਜਪੁਰਾ ਸ਼ਾਮਲ ਹਨ, ਜਿੱਥੇ 3 ਦਿਨ ਸੋਮਵਾਰ ਤੋਂ ਲੈ ਕੇ ਬੁੱਧਵਾਰ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਦਾ ਮੁੱਖ ਕਾਰਨ ਸਬ ਡਵੀਜਨ ਜੌੜਾ ਛੱਤਰਾ ‘ਚ ਲੱਗਿਆ ਹੋਇਆ 10/12.5 ਐੱਮ.ਵੀ.ਏ ਟਰਾਂਸਫਾਰਮਰ 20 ਐੱਮ.ਵੀ.ਏ ਵਿੱਚ ਬਦਲਨਾ ਹੈ

error: Content is protected !!