ਸਾਵਧਾਨ: ਪੰਜਾਬ ਚ ਨਵ ਜੰਮੇ ਬਚੇ ਨੂੰ ਲੈ ਕੇ ਆਈ ਅਜਿਹੀ ਤਾਜਾ ਵੱਡੀ ਖਬਰ ਸੁਣ ਸਭ ਰਹਿ ਗਏ ਹੱਕੇ ਬੱਕੇ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਜਿੱਥੇ ਹਰ ਮਾਂ-ਬਾਪ ਵੱਲੋਂ ਆਪਣੀ ਔਲਾਦ ਦੀ ਖ਼ਾਹਿਸ਼ ਰੱਖੀ ਜਾਂਦੀ ਹੈ। ਉਥੇ ਹੀ ਘਰ ਵਿੱਚ ਆਉਣ ਵਾਲੀ ਇਸ ਖੁਸ਼ੀ ਨਾਲ ਘਰ ਵਿਚ ਚਾਰੇ ਪਾਸੇ ਰੌਣਕ ਛਾ ਜਾਂਦੀ ਹੈ। ਪਰ ਬਹੁਤ ਸਾਰੇ ਲੋਕਾਂ ਵੱਲੋਂ ਲਾਲਚ ਵੱਸ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਵੀ ਨਹੀਂ ਸੋਚਿਆ ਜਾਂਦਾ। ਬਹੁਤ ਸਾਰੇ ਲੋਕਾਂ ਵੱਲੋਂ ਪੈਸੇ ਦੇ ਲਾਲਚ ਵਿੱਚ ਆ ਕੇ ਅਜਿਹੇ ਮਾਮਲੇ ਸਾਹਮਣੇ ਲਿਆ ਦਿੱਤੇ ਜਾਂਦੇ ਹਨ, ਜੋ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੇ ਹਨ। ਬਹੁਤ ਹੀ ਅਜਿਹੀਆਂ ਘਟਨਾਵਾਂ ਦਾ ਬਹੁਤ ਸਾਰੇ ਪਰਿਵਾਰਾਂ ਨੂੰ ਸ਼ਿਕਾਰ ਹੋਣਾ ਪੈ ਜਾਂਦਾ ਹੈ। ਅਜਿਹੀਆਂ ਘਟਨਾਵਾਂ ਬਾਰੇ ਸੁਣ ਕੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿੱਚ ਪੈ ਜਾਂਦੇ ਹਨ।

ਹੁਣ ਪੰਜਾਬ ਵਿਚ ਨਵ ਜਨਮੇ ਬੱਚੇ ਨੂੰ ਲੈ ਕੇ ਅਜਿਹੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਸਾਰੇ ਲੋਕ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਵੱਲੋਂ ਦੋ ਦਿਨ ਪਹਿਲਾਂ ਬਠਿੰਡਾ ਦੇ ਹੀ ਗੁੱਡਵਿਲ ਹਸਪਤਾਲ ਇਕ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਜਿਸ ਸਮੇਂ ਉਹ ਕੁਝ ਬੇਹੋਸ਼ੀ ਦੀ ਹਾਲਤ ਵਿੱਚ ਸੀ ਤਾਂ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੇ ਗੁਆਂਢ ਵਿਚ ਰਹਿਣ ਵਾਲੀਆਂ ਕੁਝ ਔਰਤਾਂ ਹਸਪਤਾਲ ਆਈਆਂ ਸਨ। ਜਿਨ੍ਹਾਂ ਬੱਚੇ ਦੀ ਮਾਂ ਨੂੰ ਆਖਿਆ ਸੀ ਕਿ ਬੱਚਾ ਕਾਫ਼ੀ ਕਮਜ਼ੋਰ ਲੱਗ ਰਿਹਾ ਹੈ ਅਤੇ ਉਸ ਨੂੰ ਬੱਚਿਆਂ ਵਾਲੇ ਕਿਸੇ ਵੱਡੇ ਹਸਪਤਾਲ ਵਿੱਚ ਵੇਖਾਇਆ ਜਾਵੇਗਾ।

ਇਸ ਲਈ ਉਹ ਬੱਚੇ ਨੂੰ ਨਾਲ ਲੈ ਜਾਂਦੀਆਂ ਹਨ। ਉਸ ਸਮੇਂ ਉਹ ਬੱਚੇ ਨੂੰ ਨਾਲ ਲੈ ਗਈਆਂ ਅਤੇ ਦੋ ਦਿਨ ਬੀਤ ਜਾਣ ਪਿੱਛੋਂ ਵੀ ਮਾਪਿਆਂ ਨੂੰ ਬੱਚਾ ਵਾਪਸ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਬੱਚੇ ਦੀ ਮਾਂ ਪੂਜਾ ਪਤਨੀ ਸੋਨੂੰ ਬਾਸੀ ਬੀੜ ਤਲਾਬ ਬਠਿੰਡਾ ਵੱਲੋਂ ਪੁਲਿਸ ਨੂੰ ਇਨ੍ਹਾਂ ਤਿੰਨ ਔਰਤਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਉਥੇ ਹੀ ਉਨ੍ਹਾਂ ਦੱਸਿਆ ਕਿ ਉਹ ਨਵ ਜਨਮੇ ਬੱਚੇ ਨੂੰ ਹਸਪਤਾਲ ਵਿੱਚੋਂ ਜ਼ਬਰਦਸਤੀ ਚੁੱਕ ਕੇ ਲੈ ਗਈਆਂ ਹਨ। ਹੁਣ ਬੱਚਾ ਵਾਪਸ ਨਹੀਂ ਕੀਤਾ ਗਿਆ।

ਔਰਤਾਂ ਨੇ ਆਖਿਆ ਸੀ ਕਿ ਬੱਚਾ ਕਮਜ਼ੋਰ ਹੈ ਅਤੇ ਮਸ਼ੀਨ ਵਿੱਚ ਰੱਖਿਆ ਹੈ ਜਦੋਂ ਠੀਕ ਹੋ ਜਾਵੇਗਾ, ਉਸ ਸਮੇਂ ਵਾਪਸ ਲਿਆਂਦਾ ਜਾਵੇਗਾ। ਪਰ ਹੁਣ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਔਰਤਾਂ ਵੱਲੋਂ ਪਾਣੀਪੱਤ ਦੇ ਰਹਿਣ ਵਾਲੇ ਇਕ ਪਰਿਵਾਰ ਨੂੰ ਇਹ ਬੱਚਾ 1 ਲੱਖ 55 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਗਿਆ ਹੈ ਅਤੇ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!