ਸਾਵਧਾਨ ਬੱਚਿਆਂ ਵਾਲੇ : 16 ਸਾਲਾਂ ਦੇ ਬੱਚੇ ਨੇ ਇਸ ਕਾਰਨ ਮਾਪਿਆਂ ਦੇ ਖਾਤੇ ਚੋ ਉਡਾਏ 10 ਲੱਖ ਰੁਪਏ ਅਤੇ ਫਿਰ ਕਰਤਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿੱਚ ਜਿਸ ਸਮੇ ਤੋ ਕਰੋਨਾ ਦੇ ਕਾਰਨ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉੱਥੇ ਹੀ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਚਾਲੂ ਰੱਖਣ ਦੇ ਆਦੇਸ਼ ਵੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਲਈ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਮੋਬਾਇਲ ਫੋਨ ਦੀ ਵਰਤੋਂ ਕਰਨ ਦੀ ਖੁੱਲ ਦੇ ਦਿੱਤੀ ਗਈ ਸੀ। ਉੱਥੇ ਹੀ ਕਈ ਬੱਚਿਆਂ ਵੱਲੋਂ ਪੜ੍ਹਾਈ ਲਈ ਦਿੱਤੇ ਗਏ ਫੋਨ ਦੀ ਗਲਤ ਵਰਤੋਂ ਵੀ ਕੀਤੀ ਗਈ। ਜਿਸ ਕਾਰਨ ਕਈ ਮਾਪਿਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਬੱਚਿਆਂ ਵੱਲੋਂ ਮੋਬਾਇਲ ਉਪਰ ਖੇਡੀਆਂ ਜਾਂਦੀਆਂ ਗੇਮਾਂ ਅਤੇ ਆਨਲਾਈਨ ਸ਼ੌਪਿੰਗ ਮਾਪਿਆਂ ਲਈ ਭਾਰੀ ਪੈ ਜਾਂਦੀ ਹੈ। ਆਏ ਦਿਨ ਹੀ ਅਜਿਹੇ ਬਹੁਤ ਸਾਰੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਇਕ 16 ਸਾਲਾਂ ਦੇ ਬੱਚੇ ਵੱਲੋਂ ਆਪਣੇ ਮਾਪਿਆਂ ਦੇ ਖਾਤੇ ਵਿੱਚੋਂ 10 ਲੱਖ ਰੁਪਏ ਉਡਾ ਦਿੱਤੇ ਗਏ ਅਤੇ ਉਸ ਤੋਂ ਬਾਅਦ ਇਹ ਕੰਮ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੁੰਬਈ ਤੋਂ ਸਾਹਮਣੇ ਆਈ ਹੈ ਜਿੱਥੇ ਜੋਗੇਸ਼ਵਰੀ ਇਲਾਕੇ ਵਿੱਚ ਇੱਕ ਬੱਚੇ ਵੱਲੋਂ ਪਬਜੀ ਗੇਮ ਖੇਡਣ ਦੇ ਕਾਰਨ ਆਪਣੇ ਮਾਪਿਆਂ ਦਾ 10 ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ।

ਇਸ ਸਾਰੀ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਾਪਿਆਂ ਵੱਲੋਂ ਆਪਣੇ ਬੱਚੇ ਦੇ ਘਰ ਛੱਡ ਕੇ ਜਾਣ ਸਬੰਧੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਕੀਤੀ ਗਈ। ਇਸ ਦਾ ਖੁਲਾਸਾ ਬੱਚੇ ਵੱਲੋਂ ਆਪਣੇ ਮਾਪਿਆਂ ਲਈ ਛੱਡੀ ਗਈ ਚਿੱਠੀ ਤੋਂ ਪਤਾ ਲੱਗਾ। ਕਿਉਂਕਿ ਜਦੋਂ ਮਾਪਿਆਂ ਵੱਲੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਵੱਲੋਂ ਆਨਲਾਈਨ ਪਬਜੀ ਗੇਮ ਖੇਡਣ ਦੌਰਾਨ 10 ਲੱਖ ਰੁਪਏ ਖਰਚ ਕਰ ਦਿੱਤੇ ਗਏ ਹਨ। ਮਾਪਿਆਂ ਵੱਲੋਂ ਇੰਨਾ ਜਿਆਦਾ ਨੁਕਸਾਨ ਹੋਣ ਤੇ ਬੱਚੇ ਨੂੰ ਇਸ ਗਲਤੀ ਲਈ ਝਿੜਕਿਆ ਗਿਆ।

ਜਿਸ ਕਾਰਨ 16 ਸਾਲਾਂ ਦਾ ਲੜਕਾ ਗੁੱਸੇ ਵਿਚ ਆ ਕੇ ਆਪਣੇ ਮਾਪਿਆਂ ਨੂੰ ਛੱਡ ਕੇ ਚਲਾ ਗਿਆ। ਦੁਖੀ ਹੋਏ ਮਾਪਿਆਂ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਐਮ ਆਈ ਡੀ ਸੀ ਥਾਣੇ ਵਿੱਚ ਦਿੱਤੀ ਗਈ ਹੈ। ਜਿਥੇ ਮਾਪਿਆਂ ਵੱਲੋਂ ਆਪਣੇ ਪੁੱਤਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ। ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਬੱਚੇ ਨੂੰ ਅੰਧੇਰੀ ਵਿਚ ਮਹਾਕਾਲੀ ਇਲਾਕੇ ਵਿਚ ਵੀਰਵਾਰ ਨੂੰ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਉਸ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

error: Content is protected !!