ਸਾਵਧਾਨ ਮੌਸਮ ਵਿਭਾਗ ਵਲੋਂ 5 ਅਤੇ 6 ਨਵੰਬਰ ਦੇ ਬਾਰੇ ਚ ਜਾਰੀ ਹੋਈ ਇਹ ਚੇਤਾਵਨੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ ਹੁਣ ਗਰਮੀ ਜਾਂਦੀ ਤੇ ਸਰਦੀ ਆਉਂਦੀ ਵਿਖਾਈ ਦੇ ਰਹੀ ਹੈ । ਲੋਕਾਂ ਨੇ ਆਪਣੇ ਘਰਾਂ ਦੀਆਂ ਪੇਟੀਆਂ ਦੇ ਵਿੱਚ ਰੱਖੇ ਸਵੈਟਰ ਕੱਢ ਕੇ ਪਾਉਣੇ ਸ਼ੁਰੂ ਕਰ ਦਿੱਤੇ ਹਨ , ਪਰ ਅਜੇ ਵੀ ਕਿਤੇ ਨਾ ਕਿਤੇ ਗਰਮੀ ਦਾ ਅਹਿਸਾਸ ਹੋ ਹੀ ਰਿਹਾ ਹੈ । ਕਈ ਥਾਵਾਂ ਤੇ ਪੈ ਰਹੀ ਹਲਕੀ ਹਲਕੀ ਬਾਰਿਸ਼ ਉਥੇ ਮਾਹੌਲ ਕਾਫੀ ਠੰਢਾ ਕਰਦੀ ਹੋਈ ਵਿਖਾਈ ਦੇ ਰਹੀ ਹੈ । ਦੂਜੇ ਪਾਸੇ ਤਿਉਹਾਰਾਂ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਦਿਖਾਈ ਦੇ ਰਹੀਆਂ ਹਨ । ਦੀਵਾਲੀ ਮੌਕੇ ਜਿੱਥੇ ਬੱਚੇ ਪਟਾਕੇ ਬਹੁਤ ਹੀ ਜਿਆਦਾ ਤੇ ਚਾਅ ਦੇ ਨਾਲ ਚਲਾਉਂਦੇ ਹਨ।

ਪਰ ਇਸ ਵਾਰ ਸਰਕਾਰ ਦੇ ਵੱਲੋਂ ਹਰ ਵਾਰ ਦੀ ਤਰ੍ਹਾਂ ਲੋਕਾਂ ਨੂੰ ਗ੍ਰੀਨ ਪਟਾਕੇ ਚਲਾਉਣ ਦੇ ਲਈ ਕਿਹਾ ਗਿਆ ਹੈ । ਤੇ ਹੁਣ ਦੀਵਾਲੀ ਤੋਂ ਪਹਿਲਾਂ ਮੌਸਮ ਵਿਭਾਗ ਦੇ ਵੱਲੋਂ ਇਕ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ । ਜਿਸ ਦੀ ਚਰਚਾ ਹੁਣ ਚਾਰੇ ਪਾਸੇ ਧਰਤੀ ਤੇ ਨਾ ਛਿੜ ਚੁੱਕੀ ਹੈ । ਦਰਅਸਲ ਦੀਵਾਲੀ ਮੌਕੇ ਚੱਲਣ ਵਾਲੀ ਪਟਾਖਿਆਂ ਦੇ ਕਾਰਨ ਵਾਤਾਵਰਣ ਬਹੁਤ ਨੁਕਸਾਨ ਪਹੁੰਚਦਾ ਹੈ ਤੇ ਦੀਵਾਲੀ ਤੇ ਚੱਲਣ ਵਾਲੇ ਪਟਾਖਿਆਂ ਦੇ ਕਾਰਨ ਹਵਾ ਖ਼ਰਾਬ ਹੋ ਜਾਂਦੀ ਹੈ । ਜਦੋਂ ਵਾਤਾਵਰਨ ਦੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ਤਾਂ ਕਈ ਤਰ੍ਹਾਂ ਦੇ ਰੋਗ ਮਨੁੱਖੀ ਸਰੀਰ ਨੂੰ ਲੱਗਣੇ ਸ਼ੁਰੂ ਹੋ ਜਾਂਦੇ ਹਨ ।

ਤੇ ਇਸ ਸਾਲ ਵੀ ਦੀਵਾਲੀ ਤੋਂ ਪਹਿਲਾਂ ਹਵਾ ਖ਼ਰਾਬ ਹੋਣ ਦੀਆਂ ਖ਼ਬਰਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਹਨ , ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਚੰਗੀ ਸਿਹਤ ਲਈ ਸ਼ੁੱਧ ਹਵਾ ਮੁੱਢਲੀ ਜ਼ਰੂਰਤ ਹੈ । ਕਿਉਂਕਿ ਜੇਕਰ ਵਾਤਾਵਰਣ ਦੀ ਹਵਾ ਪ੍ਰਦੂਸ਼ਿਤ ਹੁੰਦੀ ਜਾਵੇਗੀ ਤੇ ਉਸ ਦੇ ਨਾਲ ਮਨੁੱਖੀ ਸਰੀਰ ਨੂੰ ਕਈ ਭਿਆਨਕ ਰੋਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ । ਜਿਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ।

ਦਰਅਸਲ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਦੀਵਾਲੀ ਤੋਂ ਬਾਅਦ ਪੰਜ ਅਤੇ ਛੇ ਨਵੰਬਰ ਨੂੰ ਹਵਾ ਬੇਹੱਦ ਖਰਾਬ ਹੋ ਸਕਦੀ ਹੈ , ਜਿਸ ਕਰਕੇ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ । ਇਸ ਦੇ ਨਾਲ ਹੀ ਮੌਸਮ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਚਾਰ ਨਵੰਬਰ ਨੂੰ ਜਿਸ ਤਰ੍ਹਾਂ ਲੋਕਾਂ ਦੇ ਪਟਾਖੇ ਚਲਾਏ ਜਾਣਗੇ ਉਸ ਦੇ ਚਲਦੇ ਵਾਤਾਵਰਣ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਦੀ ਸੰਭਾਵਨਾ ਹੈ । ਜਿਸ ਖ਼ਰਾਬ ਗੁਣਵੱਤਾ ਦਾ ਅਸਰ ਦੀਵਾਲੀ ਤੋਂ ਕੁਝ ਦਿਨ ਰਹਿਣ ਵਾਲਾ ਹੈ , ਜਿਸ ਕਾਰਨ ਆਮ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ।

error: Content is protected !!