ਸਾਵਧਾਨ : 15 ਜਨਵਰੀ ਤੱਕ ਇਸ ਤਰਾਂ ਦਾ ਰਹੇਗਾ ਪੰਜਾਬ ਦਾ ਮੌਸਮ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਸਾਲ ਦੀ ਆਮਦ ਤੇ ਹੀ ਪੰਜਾਬ ਅੰਦਰ ਪਹਿਲੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਸਰਦੀ ਵਿਚ ਵਾਧਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਠੰਡ ਨੇ ਆਪਣਾ ਜ਼ੋਰ ਵਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਮੌਸਮ ਨੂੰ ਲੈ ਕੇ ਕਈ ਸਾਰੀਆਂ ਤਬਦੀਲੀਆਂ ਹੋ ਰਹੀਆਂ ਹਨ। ਜਿਨ੍ਹਾਂ ਬਾਰੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਇਥੇ ਹੀ ਮੌਸਮ ਵਿਭਾਗ ਵੱਲੋਂ ਇਕ ਹੋਰ ਜਾਣਕਾਰੀ ਪੰਜਾਬ ਅਤੇ ਇਸਦੇ ਨਾਲ ਰਹਿਣ ਵਾਲੇ ਗੁਆਂਢੀ ਸੂਬਿਆਂ ਦੇ ਲੋਕਾਂ ਲਈ ਧਿਆਨ ਵਿੱਚ ਲਿਆਂਦੀ ਜਾ ਰਹੀ ਹੈ।

ਪਹਾੜੀ ਇਲਾਕਿਆਂ ਦੇ ਵਿਚ ਲਗਾ ਤਾਰ ਹੋ ਰਹੀ ਬਰਫਬਾਰੀ ਨੂੰ ਦੇਖਦੇ ਹੋਏ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਬਦਲ ਰਿਹਾ ਹੈ। ਹੁਣ ਮੌਸਮ ਸਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਦੱਸਿਆ ਗਿਆ ਹੈ ਕਿ 15 ਜਨਵਰੀ ਤੱਕ ਪੰਜਾਬ ਦਾ ਮੌਸਮ ਇਸ ਤਰ੍ਹਾਂ ਰਹੇਗਾ। ਪਹਾੜੀ ਖੇਤਰਾਂ ਵਿੱਚ ਲਗਾ ਤਾਰ ਹੋ ਰਹੀ ਬਰਫ ਬਾਰੀ ਤੇ ਬਰਸਾਤ ਕਾਰਨ ਇਸ ਦੇ ਅਸਰ ਨੂੰ ਮੈਦਾਨੀ ਖੇਤਰਾਂ ਵਿਚ ਵਧੇਰੇ ਦੇਖਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੌਰਾਨ ਉਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ

ਬੱਦਲਵਾਈ ਛਾਈ ਰਹੇਗੀ ਤੇ ਨਾਲ ਪਹਾੜੀ ਇਲਾਕਿਆਂ ਵਿਚ ਬਰਫ ਬਾਰੀ ਹੋਣ ਦੇ ਨਾਲ ਮੈਦਾਨੀ ਇਲਾਕਿਆਂ ਨੂੰ ਵੀ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਆਉਣ ਵਾਲੇ ਦਿਨਾਂ ਵਿਚ ਕੋਲਡ ਡੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਸ਼ਨੀਵਾਰ ਨੂੰ ਹਿਮਾਚਲ ਵਿਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਅੰਦਰ 15 ਜਨਵਰੀ ਤੱਕ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਹੁੰਦੀ ਨਜ਼ਰ ਨਹੀਂ ਆ ਰਹੀ। ਪਿਛਲੇ ਸਾਲ ਦਿਸੰਬਰ ਵਿਚ 10,ਅਤੇ ਜਨਵਰੀ ਵਿਚ ਹੁਣ ਤੱਕ 3 ਕੋਲਡ ਡੇ ਸਮੇਤ 13 ਕੋਲਡ ਡੇ ਦਾ ਪੰਜਾਬ ਨੂੰ ਸਾਹਮਣਾ ਕਰਨਾ ਪਿਆ ਹੈ।

8 ਜਨਵਰੀ ਤੋਂ ਪਹਾੜਾਂ ਦਾ ਮੌਸਮ ਖੁੱਲਣ ਨਾਲ ਪੰਜਾਬ ਵਿੱਚ ਲੋਕਾਂ ਨੂੰ ਫਿਰ ਤੋਂ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਆਉਣ ਵਾਲੀਆਂ ਪਛਮੀ ਹਵਾਵਾਂ ਨਾਲ ਰਾਤਾ ਹੋਰ ਵੀ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜਿਸ ਨਾਲ ਜਨਵਰੀ ਦਾ ਆਉਣ ਵਾਲਾ ਪੂਰਾ ਹਫ਼ਤਾ ਕੋਲਡ ਡੇ ਦੀ ਸਥਿਤੀ ਵਾਲਾ ਬਣਿਆ ਰਹੇਗਾ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਇਸ ਠੰਡ ਵਿੱਚ ਆਪਣਾ ਬਚਾ ਰੱਖਣ ਦੀ ਹਦਾਇਤ ਵੀ ਜਾਰੀ ਕੀਤੀ ਗਈ ਹੈ।

error: Content is protected !!