ਸਿਧਾਰਥ ਸ਼ੁਕਲਾ ਤੋਂ ਬਾਅਦ ਹੁਣ ਇਸ ਚੋਟੀ ਦੇ ਮਸ਼ਹੂਰ ਅਦਾਕਾਰ ਦੀ ਭਰ ਜਵਾਨੀ ਚ ਦਿੱਲ ਦਾ ਦੌਰਾ ਪੈਣ ਨਾਲ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਦੁਨੀਆਂ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ । ਕਈ ਲੋਕਾਂ ਦੀਆਂ ਇਸ ਮਹਾਂਮਾਰੀ ਨੇ ਜਾਨਾਂ ਲਈਆਂ , ਜਿਨ੍ਹਾਂ ਦੇ ਵਿੱਚ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਸਨ । ਪਰ ਜਿਥੇ ਇਕ ਪਾਸੇ ਹੁਣ ਕੋਰੋਨਾ ਦਾ ਕਹਿਰ ਘਟ ਰਿਹਾ ਹੈ , ਦੂਜੇ ਪਾਸੇ ਕਈ ਵੱਡੀਆਂ ਹਸਤੀਆਂ ਵੱਖ ਵੱਖ ਬੀਮਾਰੀਆਂ ਦੇ ਨਾਲ ਪੀਡ਼ਤ ਹੋ ਕੇ ਦਮ ਤੋੜ ਰਹੀਆਂ ਹਨ । ਕੁਝ ਦਿਨ ਪਹਿਲਾਂ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਦਿਲ ਦੇ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ । ਜਿਸ ਕਾਰਨ ਟੀਵੀ ਇੰਡਸਟਰੀ ਦੇ ਵਿਚ ਕਾਫੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

ਹਜੇ ਸਿਧਾਰਥ ਸ਼ੁਕਲਾ ਦੀ ਮੌਤ ਦਾ ਸੋਗ ਠੰਢਾ ਨਹੀਂ ਪਿਆ ਸੀ , ਕਿ ਇੱਕ ਹੋਰ ਮਸ਼ਹੂਰ ਅਦਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ।ਦਰਅਸਲ ਟੀਵੀ ਜਗਤ ਨਾਲ ਜੁੜੀ ਹੋਈ ਇੱਕ ਬੇਹੱਦ ਹੀ ਮੰਦਭਾਗਾ ਅਤੇ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ । ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਹੁਣ ਇਕ ਹੋਰ ਅਦਾਕਾਰ ਦੀ ਛੋਟੀ ਉਮਰੇ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ । ਦਰਅਸਲ ਐਮ ਟੀ ਵੀ ਦੇ ਇਕ ਪ੍ਰਸਿੱਧ ਸ਼ੋਅ “ਲਵ ਸਕੂਲ” ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਜਗਨੂਰ ਅਨੇਜਾ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਅੱਜ ਦੇਹਾਂਤ ਹੋ ਚੁੱਕਿਆ ਹੈ ।

ਜਿਸ ਕਾਰਨ ਟੀ ਵੀ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕੁਝ ਦਿਨ ਪਹਿਲਾਂ ਇਹ ਅਦਾਕਾਰ ਮਿਸਰ ਘੁੰਮਣ ਲਈ ਗਿਆ ਹੋਇਆ ਸੀ । ਜਿੱਥੇ ਦੀਆਂ ਤਸਵੀਰਾਂ ਅਤੇ ਵੀਡੀਓ ੳੁਨ੍ਹਾਂ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਸਾਂਝੀਅਾਂ ਕੀਤੀਅਾਂ ਗੲੀਅਾਂ ਸਨ । ਜਿਸ ਦੇ ਵਿਚ ਉਹ ਬੇਹੱਦ ਖੁਸ਼ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਸੀ ।

ਪਰ ਕਿਸੇ ਨੇ ਸੋਚਿਆ ਹੋਵੇਗਾ ਕਿ ਏਨੀ ਛੋਟੀ ਉਮਰ ਵਿੱਚ ਇਸ ਅਦਾਕਾਰ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਦੇਹਾਂਤ ਹੋ ਜਾਵੇਗਾ । ਉਨ੍ਹਾਂ ਦੇ ਫੈਨਸ ਦੇ ਲਈ ਇਹ ਬੇਹੱਦ ਦੀ ਮੰਦਭਾਗੀ ਖ਼ਬਰ ਹੈ ਕਿ ਜਗਨੂਰ ਹੁਣ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ ਹਨ । ਜਗਨੂਰ ਦੇ ਪਰਿਵਾਰ ਵਿੱਚ ਇਸ ਸਮੇਂ ਮਾਤਮ ਛਾਇਆ ਹੋਇਆ ਹੈ । ਉਨ੍ਹਾਂ ਨੂੰ ਚਾਹੁਣ ਵਾਲਿਆਂ ਅਤੇ ਪਸੰਦ ਕਰਨ ਵਾਲਿਆਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਜਗਰੂਪ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਹਨ ।

error: Content is protected !!