ਸਿਧਾਰਥ ਸ਼ੁਕਲਾ ਦੀ ਮੌਤ ਦੇ ਏਨੇ ਸਮੇਂ ਬਾਅਦ ਹੁਣ ਸ਼ਹਿਨਾਜ਼ ਗਿੱਲ ਬਾਰੇ ਆਈ ਇਹ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ

ਬਿੱਗ ਬਾਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਅਚਾਨਕ ਕਾਰਡੀਐਕ ਅਰੈਸਟ ਨਾਲ ਹੋਈ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। 40 ਸਾਲ ਦੀ ਉਮਰ ਵਿੱਚ ਹੀ ਸਿਧਾਰਥ ਸ਼ੁਕਲਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ, ਜਿਸ ਤੋਂ ਬਾਅਦ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਬਿੱਗ ਬਾਸ 13 ਵਿਚ ਹੀ ਸਿਧਾਰਥ ਸ਼ੁਕਲਾ ਦੀ ਮੁਲਾਕਾਤ ਸ਼ਹਿਨਾਜ਼ ਕੌਰ ਗਿੱਲ ਨਾਲ ਹੋਈ ਸੀ,\ ਜਿਥੇ ਉਹ ਕਾਫੀ ਗਹਿਰੇ ਦੋਸਤ ਬਣ ਗਏ ਸਨ ਅਤੇ ਉਨ੍ਹਾਂ ਦੀ ਦੋਸਤੀ ਬਿੱਗ ਬਾਸ ਦੇ ਘਰ ਤੋਂ ਬਾਹਰ ਵੀ ਵੇਖਣ ਨੂੰ ਮਿਲ ਰਹੀ ਸੀ। ਦੋਵਾਂ ਨੂੰ ਕਈ ਗਾਣਿਆਂ ਦੀ ਵੀਡੀਓਜ਼ ਵਿੱਚ ਇਕੱਠਿਆਂ ਵੇਖਿਆ ਗਿਆ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਸੀ।

ਇਸ ਤੋਂ ਇਲਾਵਾ ਦੋਵਾਂ ਨੂੰ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਬੁਲਾਇਆ ਗਿਆ ਸੀ। ਸਿਧਾਰਥ ਸ਼ੁਕਲਾ ਦੇ ਅਚਾਨਕ ਇਸ ਦੁਨੀਆਂ ਨੂੰ ਅਲਵਿਦਾ ਆਖਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਸੀ। ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ ਦੌਰਾਨ ਉਹਨਾਂ ਦੀਆਂ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ,ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਉਹਨਾਂ ਦੇ ਚਾਹੁਣ ਵਾਲੇ ਧੁਰ ਅੰਦਰੋਂ ਹਲੂਣੇ ਗਏ। ਇਸ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ ਅਤੇ ਕੰਮ ਤੋਂ ਸਦਮੇ ਕਾਰਨ ਪੂਰੀ ਤਰ੍ਹਾਂ ਨਾਲ ਦੂਰ ਹੋ ਗਈ ਸੀ,

ਪਰ ਹੁਣ ਸ਼ਹਿਨਾਜ਼ ਨਾਲ ਜੁੜੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਆਪਣੇ ਪ੍ਰਸ਼ੰਸਕਾਂ ਲਈ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਅੱਗੇ ਉਨ੍ਹਾਂ ਦੇ ਫੈਨ ਪੇਜ ਤੇ ਵੀ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਵੀਡੀਓ ਵਿਚ ਸ਼ਹਿਨਾਜ ਕਾਫ਼ੀ ਭਾਵੁਕ ਨਜ਼ਰ ਆ ਰਹੀ ਹੈ ਅਤੇ ਰੋਂਦੇ ਹੋਏ ਆਪਣੇ ਫੈਨਸ ਨੂੰ ਆਖ ਰਹੀ ਹੈ ਕਿ ਸਾਡੇ ਅੱਗੇ ਬਹੁਤ ਲਾਈਫ ਪਈ ਹੈ ਅਤੇ ਸਿਧਾਰਥ ਤੋਂ ਬਿਨਾਂ ਸਾਨੂੰ ਜੀਣਾ ਸਿੱਖਣਾ ਪਵੇਗਾ। ਉਨ੍ਹਾਂ ਅੱਗੇ ਬੋਲਿਆ ਕਿ ਜੋ ਵੀ ਹੋਇਆ ਉਹ ਕਿਸਮਤ ਦਾ ਲਿਖਿਆ ਸੀ ਅਤੇ ਅੱਗੇ ਵੀ ਜੋ ਹੈ ਉਹ ਵੀ ਕਿਸਮਤ ਹੀ ਹੈ, ਤੁਸੀਂ ਸਭ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਸ਼ਹਿਨਾਜ ਦੀ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਫੈਨਸ ਵੀ ਕਾਫੀ ਇ-ਮੋ-ਸ਼-ਨ-ਲ ਹੋ ਗਏ ਹਨ।

error: Content is protected !!