ਸਿਰੇ ਦੀ ਸ਼ਰਮਸਾਰ ਖਬਰ – ਪੰਜਾਬ ਚ ਇਥੇ ਰੂੜੀ ਤੋਂ ਜੋ ਮਿਲਿਆ ਦੇਖ ਸਾਰੇ ਪਿੰਡ ਦੇ ਉਡ ਗਏ ਹੋਸ਼

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਖ਼ਬਰਾਂ ਸਾਹਮਣੇ ਆ ਜਾਦੀਆਂ ਹਨ। ਜਿਨ੍ਹਾਂ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਜਿੱਥੇ ਬਹੁਤ ਸਾਰੇ ਲੋਕ ਔਲਾਦ ਦੀ ਖੁਸ਼ੀ ਲਈ ਤਰਸਦੇ ਹਨ । ਉਥੇ ਹੀ ਉਨ੍ਹਾਂ ਮਾਪਿਆਂ ਵਲੋਂ ਬੱਚੇ ਦੀ ਚਾਹਤ ਲਈ ਬਹੁਤ ਕੁੱਝ ਕੀਤਾ ਜਾਂਦਾ ਹੈ। ਪਰ ਅੱਜ ਦੇ ਦੌਰ ਵਿੱਚ ਕਈ ਅਜਿਹੇ ਮਾਪੇ ਵੀ ਹਨ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਲਵਾਰਸ ਬਣਾ ਕੇ ਸੁੱਟ ਦਿੱਤਾ ਜਾਂਦਾ ਹੈ। ਇਸ ਤਰਾਂ ਦੇ ਕੇਸ ਆਏ ਦਿਨ ਹੀ ਸਾਹਮਣੇ ਆ ਰਹੇ ਹਨ। ਜਿੱਥੇ ਬਹੁਤ ਸਾਰੇ ਮਾਸੂਮ ਨਵ ਜਨਮੇ ਬੱਚੇ ਅਵਾਰਾ ਕੁੱਤਿਆਂ ਦੇ ਸ਼ਿਕਾਰ ਵੀ ਬਣ ਜਾਂਦੇ ਹਨ। ਬਹੁਤ ਸਾਰੇ ਅਜਿਹੇ ਪਰਿਵਾਰਾਂ ਵੱਲੋਂ ਅਪਣਾ ਲਏ ਜਾਂਦੇ ਹਨ ਜੋ ਬੱਚੇ ਲਈ ਤਰਸਦੇ ਹਨ।

ਹੁਣ ਪੰਜਾਬ ਵਿਚ ਰੂੜੀ ਤੋਂ ਜੋ ਮਿਲਿਆ ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਰਾਏਕੋਟ ਦੇ ਪਿੰਡ ਬੱਸੀਆਂ ਤੋਂ ਸਾਹਮਣੇ ਆਈ ਹੈ। ਜਿੱਥੇ ਝੋਰੜਾਂ ਰੋਡ ਉਪਰ ਸਥਿਤ ਰੂੜੀ ਤੋਂ ਇੱਕ ਨਵ ਜਨਮੇ ਬੱਚੇ ਦੇ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਝੁੱਗੀ ਝੌਂਪੜੀ ਵਾਲੇ ਬੱਚਿਆਂ ਨੂੰ ਇਸ ਨਵ-ਜਨਮੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਦੀ ਜਾਣਕਾਰੀ ਉਕਤ ਬੱਚਿਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ।

ਇਸ ਨਵ-ਜਨਮੇ ਲੜਕੇ ਦੀ ਖ਼ਬਰ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਖਬਰ ਦੇ ਮਿਲਦੇ ਹੀ ਨਜ਼ਦੀਕ ਦੇ ਪਿੰਡਾਂ ਦੇ ਲੋਕ ਇਸ ਸਥਾਨ ਉੱਪਰ ਪਹੁੰਚੇ। ਪਿੰਡ ਦੇ ਸਰਪੰਚ ਵੱਲੋਂ ਇਸ ਨਵ-ਜਨਮੇ ਬੱਚੇ ਨੂੰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਭੇਜਿਆ ਗਿਆ ਹੈ। 48 ਘੰਟੇ ਦੀ ਨਿਗਰਾਨੀ ਤੋਂ ਬਾਅਦ ਬੱਚੇ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਜਿਥੇ ਹੋਰ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਵੱਲੋਂ ਬੱਚੇ ਨੂੰ ਦੁੱਧ ਪਿਲਾਇਆ ਗਿਆ।

ਦੱਸਿਆ ਗਿਆ ਹੈ ਕਿ ਪਿੰਡ ਬੱਸੀਆਂ ਵਿੱਚੋਂ ਮਿਲੇ ਇਸ ਨਵ-ਜਨਮੇ ਬੱਚੇ ਦਾ ਨਾੜੂਆ ਕੱਟਿਆ ਹੋਇਆ ਨਹੀਂ ਸੀ। ਜਿਸ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਹਰਕਮਲ ਕੌਰ ਨੇ ਦੱਸਿਆ ਕਿ ਬੱਚਾ ਸਿਹਤਯਾਬ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਬੱਚੇ ਨੂੰ ਗੋਦ ਲੈਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਾਏਕੋਟ ਦੇ ਥਾਣੇ ਵਿੱਚ ਇਸ ਬੱਚੇ ਸਬੰਧੀ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!