ਸਿੱਖ ਜਥੇ ਦੇ ਨਾਲ ਪਾਕਿਸਤਾਨ ਗਈ ਨੇ ਕਰਤਾ ਕਿਰਨ ਬਾਲਾ ਵਾਲਾ ਕੰਮ ਪਤੀ ਦੇ ਸਾਹਮਣੇ ਹੀ ਪ੍ਰੇਮੀ ਨਾਲ ਕਰ ਲਿਆ ਨਿਕਾਹ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੀ ਧਰਤੀ ਇੱਕ ਅਜਿਹੀ ਧਰਤੀ ਹੈ ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ । ਵੱਖ ਵੱਖ ਧਰਮਾਂ ਦੇ ਲੋਕ ਆਪਣੇ ਧਰਮ ਅਨੁਸਾਰ ਅਲੱਗ ਅਲੱਗ ਤਰ੍ਹਾਂ ਦੇ ਸਮਾਗਮ, ਪ੍ਰੋਗਰਾਮ ,ਤਿਉਹਾਰ ਅਤੇ ਮੇਲੇ ਮਨਾਉਂਦੇ ਹਨ । ਪੂਰੇ ਦੇਸ਼ ਭਰ ਦੇ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਕਿਸੇ ਇੱਕ ਧਰਮ ਦੇ ਸਮਾਗਮ ਦੇ ਵਿੱਚ ਜਦੋਂ ਸ਼ਾਮਿਲ ਹੁੰਦੇ ਹਨ ਤਾਂ ਵੇਖ ਕੇ ਹੀ ਬਹੁਤ ਖ਼ੁਸ਼ੀ ਹੁੰਦੀ ਹੈ । ਕਿਉਂਕਿ ਪੁਰਾਣੇ ਸਮਿਆਂ ਦੇ ਹਾਲਾਤ ਅਜਿਹੇ ਸਨ ਕਿ ਲੋਕਾਂ ਨੂੰ ਧਰਮਾਂ ਦੇ ਨਾਮ ਤੇ ਵੰਡਿਆ ਗਿਆ ਸੀ। ਪਰ ਅੱਜ ਲੋਕ ਅਜਿਹੇ ਭੇਦਭਾਵਾਂ ਨੂੰ ਛੱਡ ਕੇ ਇੱਕ ਦੂਜੇ ਨਾਲ ਜੁੜ ਰਹੇ ਨੇ , ਇੱਕ ਦੂਜੇ ਨੂੰ ਮਿਲ ਰਹੇ ਹਨ ਤੇ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰ ਰਹੇ ਹਨ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਲੋਕ ਇਕ ਦੂਜੇ ਦੇ ਧਰਮਾਂ ਦਾ ਜਿੱਥੇ ਸਤਿਕਾਰ ਕਰਦੇ ਹਨ ਉੱਥੇ ਹੀ ਇੱਕ ਦੂਜੇ ਦੇ ਧਰਮ ਨੂੰ ਅਪਣਾ ਵੀ ਲੈਂਦੇ ਹਨ ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਸਿੱਖ ਜਥੇ ਦੇ ਨਾਲ ਪਾਕਿਸਤਾਨ ਗਈ ਇਕ ਔਰਤ ਨੇ ਕਿਰਨ ਬਾਲਾ ਵਾਲਾ ਕੰਮ ਕਰ ਦਿੱਤਾ । ਜਿੱਥੇ ਕਿ ਇਕ ਔਰਤ ਨੇ ਪਹਿਲਾਂ ਆਪਣੇ ਪਤੀ ਨੂੰ ਤਲਾਕ ਦਿੱਤਾ ਤੇ ਫਿਰ ਉਸ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਨਿਕਾਹ ਕਰ ਲਿਆ ਤੇ ਇਸਲਾਮ ਧਰਮ ਨੂੰ ਅਪਣਾ ਲਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੋਲਕਾਤਾ ਦੀ ਇਕ ਵਿਆਹੁਤਾ ਮਹਿਲਾ ਜੋ ਕਿ ਸਿੱਖ ਜਥੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਮਨਾਉਣ ਲਈ ਪਾਕਿਸਤਾਨ ਗਈ ਹੋਈ ਸੀ ਤੇ ਪਾਕਿਸਤਾਨ ਦੇ ਵਿੱਚ ਇਸ ਔਰਤ ਵੱਲੋਂ ਅਜਿਹਾ ਕਾਰਾ ਕਰ ਦਿੱਤਾ ਗਿਆ ਕਿ ਜਿਸ ਦੀ ਚਰਚਾ ਪੂਰੇ ਦੇਸ਼ ਭਰ ਵਿਚ ਛਿੜੀ ਹੋਈ ਹੈ । ਦਰਅਸਲ ਜਦੋਂ ਇਹ ਔਰਤ ਪਾਕਿਸਤਾਨ ਗਈ ਹੋਈ ਸੀ ਤਾਂ ਇਸ ਅੌਰਤ ਨੇ ਉੱਥੇ ਜਾ ਕੇ ਇਸਲਾਮ ਧਰਮ ਅਪਣਾ ਲਿਆ ਤੇ ਲਾਹੌਰ ਦੇ ਇੱਕ ਵਿਅਕਤੀ ਮੁਹੰਮਦ ਇਮਰਾਨ ਦੇ ਨਾਲ ਨਿਕਾਹ ਕਰ ਲਿਆ ।

ਹਾਲਾਂਕਿ ਇਸਲਾਮ ਧਰਮ ਅਪਨਾਉਣ ਦੇ ਬਾਵਜੂਦ ਵੀ ਇਹ ਔਰਤ ਰਣਜੀਤ ਕੌਰ ਪਾਕਿਸਤਾਨ ਦੇ ਵਿੱਚ ਨਹੀਂ ਰਹਿ ਸਕੀ ਤੇ ਉਸ ਨੂੰ ਛੱਬੀ ਨਵੰਬਰ ਨੂੰ ਭਾਰਤ ਵਾਪਸ ਭੇਜ ਦਿੱਤਾ। ਸਭ ਤੋਂ ਦਿਲਚਸਪ ਇਹ ਗੱਲ ਹੈ ਕਿ ਰਣਜੀਤ , ਉਸ ਦਾ ਭਾਰਤੀ ਪਤੀ ਪਰਮਿੰਦਰ ਸਿੰਘ ਅਤੇ ਮੁਹੰਮਦ ਇਮਰਾਨ ਗੂੰਗੇ ਤੇ ਬੋਲੇ ਹਨ । ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਣਜੀਤ ਕੌਰ ਸੋਸ਼ਲ ਮੀਡੀਆ ਦੇ ਜ਼ਰੀਏ ਮੁਹੰਮਦ ਇਮਰਾਨ ਦੇ ਨਾਲ ਸੰਪਰਕ ਵਿੱਚ ਸੀ । ਉਨ੍ਹਾਂ ਦੇ ਪਤੀ ਨੂੰ ਇਸ ਦੀ ਜਾਣਕਾਰੀ ਸੀ ਅਤੇ ਪਾਕਿਸਤਾਨ ਦੇ ਵਿੱਚ ਇਸ ਔਰਤ ਵੱਲੋਂ ਆਪਣੇ ਪਤੀ ਦੇ ਸਾਹਮਣੇ ਹੀ ਆਪਣੇ ਪ੍ਰੇਮੀ ਦੇ ਨਾਲ ਨਿਕਾਹ ਕਰਵਾਇਆ ਗਿਆ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਭਾਰਤੀ ਮਹਿਲਾ ਹੈ ਜਿਸ ਦਾ ਨਾਮ ਕਿਰਨ ਬਾਲਾ ਸੀ , ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਪਾਕਿਸਤਾਨ ਚਲੀ ਗਈ ਸੀ ਤੇ ਉਸ ਦੇ ਵੱਲੋਂ ਪਾਕਿਸਤਾਨ ਦੇ ਇਕ ਵਿਅਕਤੀ ਦੇ ਨਾਲ ਨਿਕਾਹ ਕਰਵਾਇਆ ਗਿਆ ਸੀ ਤੇ ਅਜਿਹਾ ਹੀ ਹੁਣ ਇੱਕ ਮਾਮਲਾ ਮੁੜ ਤੋਂ ਸਾਹਮਣੇ ਆਇਆ ਹੈ , ਜਿਥੇ ਸਿੱਖ ਜਥੇ ਦੇ ਨਾਲ ਗਈ ਪਾਕਿਸਤਾਨ ਮਹਿਲਾ ਦੇ ਵੱਲੋਂ ਆਪਣੇ ਪਤੀ ਦੇ ਸਾਹਮਣੇ ਹੀ ਪ੍ਰੇਮੀ ਦੇ ਨਾਲ ਵਿਆਹ ਕਰਵਾ ਲਿਆ ਗਿਆ ।

error: Content is protected !!