ਸੁਖਬੀਰ ਸਿੰਘ ਬਾਦਲ ਲਈ ਆਈ ਇਹ ਵੱਡੀ ਮਾੜੀ ਖਬਰ – ਵਾਪਰੀ ਇਹ ਘਟਨਾ

ਆਈ ਤਾਜ਼ਾ ਵੱਡੀ ਖਬਰ

ਇਸ ਸਮੇਂ ਜਿਥੇ ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਉਥੇ ਹੀ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਜਗ੍ਹਾ ਤੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਸਮੇਂ ਜਿਥੇ ਕਾਂਗਰਸ ਵਿਚ ਆਪਸੀ ਤਣਾਅ ਵਧਦਾ ਜਾ ਰਿਹਾ ਹੈ। ਉੱਥੇ ਹੀ ਹਾਈਕਮਾਨ ਵੱਲੋਂ ਵੀ ਪਾਰਟੀ ਨੂੰ ਆਪਸੀ ਇਕਜੁੱਟਤਾ ਨਾਲ ਕੰਮ ਕਰਨ ਦਾ ਆਖਿਆ ਗਿਆ ਹੈ। ਭਾਜਪਾ ਨਾਲ ਗੱਠਜੋੜ ਤੋੜ ਚੁੱਕੀ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਬਸਪਾ ਨਾਲ ਗਠਜੋੜ ਕਰਨ ਤੋਂ ਬਾਅਦ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਤਿਆਰੀ ਕਰ ਰਹੀ ਹੈ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 100 ਦਿਨ ਅਤੇ 100 ਚੋਣ ਹਲਕਿਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਮੁਹਿੰਮ ਦੇ ਤਹਿਤ ਹੀ ਉਹ ਵੱਖ ਵੱਖ ਜਗ੍ਹਾ ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। ਹੁਣ ਸੁਖਬੀਰ ਬਾਦਲ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿੱਚ ਗਏ ਸਨ। ਉਥੇ ਹੀ ਉਹ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਵਾਸਤੇ ਫਤਿਹਗੜ੍ਹ ਚੂੜੀਆਂ ਦੇ ਇਕ ਰਿਜੌਰਟ ਵਿਖੇ ਵੀ ਪਹੁੰਚੇ ਸਨ।

ਜਿੱਥੇ ਇਸ ਪਾਰਟੀ ਵਿੱਚ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਸੀ। ਉੱਥੇ ਹੀ ਇਸ ਪ੍ਰੋਗਰਾਮ ਵਿੱਚ ਵਾਪਰੀ ਇਕ ਘਟਨਾ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਜਿੱਥੇ ਇਸ ਸਮਾਗਮ ਦੇ ਵਿਚ ਇਕ ਵਿਅਕਤੀ ਵੱਲੋਂ ਜੁੱਤੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹੀ ਮੌਕੇ ਤੇ ਮੌਜੂਦ ਇਸ ਵਿਅਕਤੀ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਫੜਿਆ ਗਿਆ ਅਤੇ ਬਾਹਰ ਲਿਜਾਇਆ ਗਿਆ। ਦੱਸਿਆ ਗਿਆ ਹੈ ਕਿ ਜੁੱਤੀ ਸਟੇਜ ਤੋਂ ਕਾਫ਼ੀ ਦੂਰ ਰਹਿ ਗਈ ਸੀ। ਇਸ ਵਿਅਕਤੀ ਤੋਂ ਪੁੱਛੇ ਜਾਣ ਤੇ ਉਸ ਨੇ ਕਿਹਾ ਕਿ ਅੱਜ ਸਾਰੇ ਨੇਤਾ ਲੋਕਾਂ ਨੂੰ ਝੂਠੇ ਵਾਅਦੇ ਕਰ ਰਹੇ ਹਨ।

ਜਿਸ ਕਾਰਨ ਉਸ ਵੱਲੋਂ ਆਪਣਾ ਰੋਸ ਪ੍ਰਗਟ ਕਰਨ ਲਈ ਜੁੱਤੀ ਸੁੱਟੀ ਗਈ ਸੀ। ਇਸ ਵਿਅਕਤੀ ਦੇ ਖ਼ਲਾਫ਼ ਦੇਰ ਸ਼ਾਮ ਤੱਕ ਪੁਲਿਸ ਵੱਲੋਂ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ। ਇਸ ਵਿਅਕਤੀ ਦੀ ਪਹਿਚਾਣ 42 ਸਾਲਾ ਬੂਟਾ ਸਿੰਘ ਨਿਵਾਸੀ ਨਿਊ ਗੋਲਡਨ ਐਵੀਨਿਊ ਵਿੱਚ ਗਿੱਲ ਡੇਅਰੀ ਦੇ ਕੋਲ ਰਹਿਣ ਵਾਲੇ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਇਸ ਵਿਅਕਤੀ ਵੱਲੋਂ ਪ੍ਰਚਾਰਕ ਦਾ ਕੋਰਸ ਕੀਤਾ ਹੈ ਅਤੇ ਇਸ ਸਮੇਂ ਸਿੱਖ ਪ੍ਰਚਾਰਕ ਹੈ, ਅਤੇ ਇੱਕ ਲੱਤ ਪੋਲੀਓ ਦਾ ਸ਼ਿਕਾਰ ਹੋਈ ਹੈ।

error: Content is protected !!