ਸੁਸ਼ਾਂਤ ਰਾਜਪੂਤ ਦੇ ਪ੍ਰੀਵਾਰ ਤੇ ਟੁੱਟਾ ਦੁੱਖਾਂ ਦਾ ਪਹਾੜ 6 ਜੀਆਂ ਦੀ ਹੋਈ ਏਦਾਂ ਮੌਤ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਨੂੰ ਅਜਿਹਾ ਸ਼ੌਕ ਹੁੰਦਾ ਹੈ, ਕਿ ਉਹ ਅਦਾਕਾਰੀ ਦੇ ਨਾਲ ਜੁਡ਼ਿਆ ਹੋਇਆ ਕੋਈ ਕਿੱਤਾ ਅਪਣਾਵੇ । ਵੱਖ ਵੱਖ ਫ਼ਿਲਮਾਂ ਦੇ ਵਿੱਚ ਉਨ੍ਹਾਂ ਦੇ ਵੱਲੋਂ ਆਪਣੀ ਅਦਾਕਾਰੀ ਦਰਸ਼ਕਾਂ ਦੇ ਰੂਬਰੂ ਕੀਤੀ ਜਾਂਦੀ ਹੈ । ਹੁਣ ਤੱਕ ਬਹੁਤ ਸਾਰੇ ਅਦਾਕਾਰਾਂ ਦੇ ਵੱਲੋਂ ਆਪਣੀ ਅਦਾਕਾਰੀ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ ਤੇ ਰਾਜ ਕੀਤਾ ਗਿਆ ਹੈ । ਬਾਲੀਵੁੱਡ ਹਾਲੀਵੁੱਡ ਤੇ ਪਾਲੀਵੁੱਡ ਨੇ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਥੀਏਟਰਾਂ ਦੀ ਝੋਲੀ ਵਿੱਚ ਪਾਈਆਂ ਹਨ ਜੋ ਜਿੱਥੇ ਥੀਏਟਰ ਦਾ ਸ਼ਿੰਗਾਰ ਬਣੀਆਂ ਹਨ , ਉਥੇ ਹੀ ਲੋਕਾਂ ਦਾ ਮਨੋਰੰਜਨ ਕਰਨ ਵਿੱਚ ਵੀ ਇੱਕ ਅਹਿਮ ਰੋਲ ਇਨ੍ਹਾਂ ਵੱਲੋਂ ਅਦਾ ਕੀਤਾ ਗਿਆ ਹੈ ।

ਪਰ ਬੀਤੇ ਕੁਝ ਸਮੇਂ ਤੋਂ ਲਗਾਤਾਰ ਹੀ ਫਿਲਮ ਜਗਤਾ ਫਿਲਮ ਜਗਤ ਨਾਲ ਜੁਡ਼ੀਆਂ ਹੋੲੀਅਾਂ ਬੇਹੱਦ ਮਦਭਾਗੀਆਂ ਤੇ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ । ਕੁਝ ਇਨ੍ਹਾਂ ਪ੍ਰਸਿੱਧ ਹਸਤੀਆਂ ਦੇ ਵੱਲੋਂ ਕਰੋਨਾ ਮਹਾਂਮਾਰੀ ਦੇ ਕਾਰਨ ਆਪਣੀਆਂ ਜਾਨਾਂ ਗੁਆਈਆਂ ਗਈਆਂ । ਉਥੇ ਹੀ ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਵੀ ਹਨ, ਜਿਨ੍ਹਾਂ ਦੇ ਵੱਖ ਵੱਖ ਕਾਰਨਾਂ ਕਾਰਨ ਮੌਤ ਹੋ ਚੁੱਕੀ ਹੈ । ਜਿਨ੍ਹਾਂ ਵਿਚੋਂ ਇਕ ਨਾਮ ਹੈ ਸੁਸ਼ਾਂਤ ਸਿੰਘ ਰਾਜਪੂਤ । ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੱਖ ਵੱਖ ਤਰ੍ਹਾਂ ਦੀਆਂ ਖ਼ਬਰਾਂ ਉਨ੍ਹਾਂ ਦੀ ਮੌਤ ਦੇ ਨਾਲ ਜੁਡ਼ਿਆ ਹੋਇਆ ਸਾਹਮਣੇ ਆ ਰਹੀਆਂ ਸਨ ।

ਜਿਨ੍ਹਾਂ ਨੂੰ ਅਜੇ ਤੱਕ ਸੁਲਝਾਇਆ ਨਹੀਂ ਗਿਆ ਹੈ ਤੇ ਇਸ ਵਿਚਕਾਰ ਹੁਣ ਸੁਸ਼ਾਂਤ ਸਿੰਘ ਦੇ ਪਰਿਵਾਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਤੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ । ਸੁਸ਼ਾਂਤ ਸਿੰਘ ਰਾਜਪੂਤ ਤੇ ਪਰਿਵਾਰ ਦੇ ਇਕੱਠੇ ਛੇ ਜੀਆਂ ਦੀ ਮੌਤ ਹੋ ਚੁੱਕੀ ਹੈ । ਜਿਸ ਕਾਰਨ ਪਰਿਵਾਰ ਤੇ ਵਿੱਚ ਸੋਗ ਅਤੇ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਦਰਅਸਲ ਅੱਜ ਯਾਨੀ ਮੰਗਲਵਾਰ ਦੀ ਸਵੇਰ ਬਿਹਾਰ ਦੇ ਜਮੁਈ ਜ਼ਿਲੇ ਦੇ ਪਿੰਡ ਭਦਰਾਂ ਦੇ ਨੇਡ਼ੇ ਸਿਲੰਡਰਾਂ ਵਾਲੇ ਟਰੱਕ ਅਤੇ ਸੂਮੋ ਗੱਡੀ ਵਿਚਾਲੇ ਇੱਕ ਜ਼ਬਰਦਸਤ ਟੱਕਰ ਹੋਈ।

ਜਿਸ ਟੱਕਰ ਦੇ ਵਿਚ ਪ੍ਰਸਿੱਧ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਜਾ ਅਤੇ ਹਰਿਆਣਾ ਕੇਡਰ ਦੇ ਆਈਪੀਐਸ ਅਧਿਕਾਰੀ ਓਮ ਪ੍ਰਕਾਸ਼ ਸਿੰਘ ਦੇ ਚਾਰ ਰਿਸ਼ਤੇਦਾਰਾਂ ਸਮੇਤ ਕੁੱਲ ਛੇ ਲੋਕਾਂ ਦੀ ਮੌਤ ਹੋ ਗਈ । ਜਦਕਿ ਇਸ ਪੂਰੀ ਘਟਨਾ ਦੌਰਾਨ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਇਹ ਸਾਰੇ ਲੋਕ ਆਈਪੀਐੱਸ ਓਮ ਪ੍ਰਕਾਸ਼ ਦੀ ਭੈਣ ਦਾ ਪਟਨਾ ਤੋਂ ਸਸਕਾਰ ਕਰਕੇ ਵਾਪਸ ਪਰਤ ਰਹੇ ਸਨ ਤੇ ਇਸੇ ਸਮੇਂ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਕਾਰਨ ਛੇ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਚਾਰ ਲੋਕ ਬੁਰੀ ਤਰ੍ਹਾਂ ਦੇ ਨਾਂ ਜ਼ਖ਼ਮੀ ਹੋ ਗਏ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਚਾਰੇ ਪਾਸੇ ਡਰ ਅਤੇ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ।

error: Content is protected !!