ਸੁੱਤੀ ਹੋਈ ਔਰਤ ਦੇ ਬੈਡ ਤੇ ਛੱਤ ਨੂੰ ਪਾੜ ਕੇ ਅਸਮਾਨੋਂ ਲੱਖਾਂ ਮੀਲ ਦੂਰੀ ਤੋਂ ਆਈ ਇਹ ਚੀਜ ਡਿਗੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜ ਕੱਲ੍ਹ ਲੋਕ ਪੈਸੇ ਕਮਾਉਣ ਦੀ ਦੌੜ ਤੇ ਵਿੱਚ ਲਗੇ ਹੋਏ ਹਨ । ਲੋਕ ਏਨੇ ਜ਼ਿਆਦਾ ਆਪਣੀ ਜ਼ਿੰਦਗੀ ਅਤੇ ਕਾਰੋਬਾਰ ਦੇ ਵਿਚ ਵਿਅਸਤ ਹੋ ਚੁੱਕੇ ਹਨ,ਕੀ ਉਨ੍ਹਾਂ ਦੇ ਕੋਲ ਇੰਨਾ ਵੀ ਸਮਾਂ ਨਹੀਂ ਹੈ ਕਿ ਉਹ ਆਪਣੀ ਸਿਹਤ ਵੱਲ ਹੀ ਧਿਆਨ ਕਰ ਲੈਣ । ਕਿਉਂਕਿ ਪੈਸੇ ਕਮਾਉਣ ਦੀ ਇਹ ਦੌੜ ਹੀ ਇੰਨੀ ਤੇਜ਼ ਲੱਗੀ ਹੋਈ ਹੈ । ਪਰ ਸੋਚੋ ਜੇਕਰ ਤੁਸੀਂ ਰਾਤ ਨੂੰ ਸੁੱਤੇ ਪਏ ਹੋ ਤਾਂ ਤੁਹਾਡੇ ਕੋਲ ਇਕ ਅਜਿਹੀ ਚੀਜ਼ ਆ ਜਾਵੇ, ਜਿਸ ਨਾਲ ਤੁਸੀਂ ਕਰੋੜਾਂ ਰੁਪਿਆਂ ਦੇ ਮਾਲਕ ਬਣ ਜਾਵੋਗੇ ਤਾਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਵੇਗਾ , ਆਮ ਜਿਹੀ ਗੱਲ ਹੈ ਕਿ ਜੇਕਰ ਕਿਸੇ ਨਾਲ ਅਜਿਹਾ ਹੋਵੇਗਾ ਤੇ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੋਵੇਗਾ ।

ਅਜਿਹਾ ਹੀ ਹੋਇਆ ਇਕ ਔਰਤ ਨਾਲ । ਬਹੁਤ ਸਾਰੇ ਲੋਕਾਂ ਦੇ ਲਈ ਇਸ ਤੇ ਯਕੀਨ ਕਰਨਾ ਥੋੜ੍ਹਾ ਔਖਾ ਹੋਵੇਗਾ , ਪਰ ਇਹ ਗੱਲ ਸੱਚ ਹੈ । ਕਿ ਇਕ ਔਰਤ ਜੋ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਤੇ ਇਸੇ ਦੌਰਾਨ ਅਸਮਾਨੋਂ ਇਕ ਅਜਿਹੀ ਚੀਜ਼ ਉਸ ਦੇ ਕਮਰੇ ਵਿੱਚ ਆ ਕੇ ਡਿਗੀ ਜਿਸ ਦੀ ਕੀਮਤ ਲੱਖਾਂ ਰੁਪਿਆਂ ਦੀ ਦੱਸੀ ਜਾ ਰਹੀ ਹੈ ।ਦਰਅਸਲ ਪੰਜਾਬੀਆਂ ਦੇ ਗੜ੍ਹ ਕਨੇਡਾ ਦੇ ਵਿੱਚ ਇਕ ਔਰਤ ਜੋ ਕਿ ਆਪਣੇ ਬਿਸਤਰੇ ਤੇ ਉੱਪਰ ਸੁੱਤੀ ਹੋਈ ਸੀ ਤੇ ਇਸੇ ਦੌਰਾਨ ਉਸ ਦੇ ਕਮਰੇ ਵਿਚ ਅਸਮਾਨ ਤੋਂ ਉਲਕਾ ਪਿੰਡ ਡਿੱਗ ਪਿਆ । ਕਮਰੇ ਦੀ ਛੱਤ ਪਾਡ਼ ਕੇ ਇਹ ਉਲਕਾਪਿੰਡ ਇਸ ਅੌਰਤ ਤੇ ਬਿਸਤਰੇ ਉੱਪਰ ਡਿੱਗ ਗਿਆ ।

ਅਜਿਹਾ ਕਿਹਾ ਜਾਂਦਾ ਹੈ ਕਿ ਇਹ ਉਲਕਾਪਿੰਡ ਏਨੇ ਜ਼ਿਆਦਾ ਮਹਿੰਗੇ ਹੁੰਦੇ ਹਨ ਕਿ ਜੋ ਵੀ ਇਸ ਨੂੰ ਪ੍ਰਾਪਤ ਕਰਦਾ ਹੈ, ਉਹ ਮਾਲਾਮਾਲ ਹੋ ਜਾਂਦਾ ਹੈ। ਉਲਕਾ ਪਿੰਡ ਡਿੱਗਣ ਦਾ ਇਹ ਮਾਮਲਾ ਪਹਿਲੀ ਵਾਰੀ ਸਾਹਮਣੇ ਨਹੀਂ ਆਇਆ । ਬਲਕਿ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਵਿਚ ਉਲਕਾ ਪਿੰਡ ਡਿੱਗਣ ਦੀਆਂ ਤਮਾਮ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ । ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਚਲਿਆ ਹੈ ਕਿ ਔਰਤ ਦਾ ਨਾਮ ਰੂਥ ਹੇਮਿਲਟਨ ਹੈ ਤੇ ਇਹ ਔਰਤ ਰਾਤ ਨੂੰ ਆਪਣੇ ਬਿਸਤਰੇ ਤੇ ਸੋ ਰਹੀ ਸੀ । ਇਸੇ ਸਮੇਂ ਅਚਾਨਕ ਉਸ ਨੂੰ ਬਿਸਤਰੇ ਉੱਪਰ ਕਿਸੇ ਚੀਜ਼ ਤੇ ਡਿੱਗਣ ਦੀ ਤੇਜ਼ ਆਵਾਜ਼ ਸੁਣਾਈ ਦਿੱਤੀ ।

ਉਹ ਡਰ ਦੇ ਮਾਰੇ ਫਟਾਫਟ ਉੱਠੀ ਤੇ ਉਸ ਨੇ ਦੇਖਿਆ ਕਿ ਉਸ ਦੀ ਛੱਤ ਦਾ ਥੋੜ੍ਹਾ ਹਿੱਸਾ ਫਟਿਆ ਹੋਇਆ ਹੈ । ਪਰ ਇਹ ਮਹਿਲਾ ਉਸ ਸਮੇਂ ਕਾਫ਼ੀ ਹੈਰਾਨ ਰਹਿ ਗਈ ਜਦ ਉਸ ਨੇ ਆਪਣੇ ਬਿਸਤਰ ਤੇ ਇਕ ਪੱਥਰ ਪਿਆ ਹੋਇਆ ਵੇਖਿਆ । ਮਹਿਲਾ ਨੇ ਜਦੋਂ ਗੌਰ ਨਾਲ ਇਸ ਪੱਥਰ ਵਲ ਦੇਖਿਆ ਅਤੇ ਉਸ ਨੂੰ ਪਤਾ ਲੱਗਿਆ ਕਿ ਇਹ ਇੱਕ ਉਲਕਾਪਿੰਡ ਹੈ । ਹਾਲਾਂਕਿ ਗਨੀਮਤ ਰਹੀ ਹੈ ਕਿ ਇਹ ਉਲਕਾ ਪਿੰਡ ਇਸ ਅੌਰਤ ਤੇ ਉੱਪਰ ਨਹੀਂ ਡਿਗਿਆ ਸਗੋਂ ਕੁੱਝ ਹੀ ਇੰਜ ਔਰਤ ਤੋਂ ਦੂਰ ਇਹ ਉਲਕਾਪਿੰਡ ਡਿੱਗਿਆ ਸੀ। ਪਰ ਇਸਦੇ ਬਾਵਜੂਦ ਵੀ ਮਹਿਲਾ ਕਾਫੀ ਡਰੀ ਹੋਈ ਹੈ । ਫਿਰ ਇਸ ਔਰਤ ਵੱਲੋਂ ਆਪਣੇ ਆਂਢ ਗੁਆਂਢ ਦੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਤੇ ਉਨ੍ਹਾਂ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਇਹ ਉਲਕਾ ਪਿੰਡ ਉਸਦੀ ਘਰ ਦੀ ਛੱਤ ਨੂੰ ਪਾੜ ਕੇ ਉਸ ਦੇ ਬਿਸਤਰੇ ਉਪਰ ਡਿੱਗਿਆ ਹੈ ।

error: Content is protected !!