ਸੋਨਾ ਕੱਢ ਰਹੇ 18 ਲੋਕਾਂ ਦੀ ਹੋਈ ਇਸ ਤਰਾਂ ਮੌਤ ਦੇਖਣ ਵਾਲਿਆਂ ਦੀ ਕੰਬੀ ਰੂਹ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਦੋਂ ਵੀ ਹਾਦਸੇ ਨਾ ਦਾ ਦੈਂਤ ਕਿਸੇ ਜਗ੍ਹਾ ਤੇ ਵਾਪਰਦਾ ਹੈ ਤਾਂ ਕਈ ਤਰ੍ਹਾਂ ਦਾ ਭਿਆਨਕ ਨੁਕਸਾਨ ਕਰੇ ਬਿਨਾਂ ਢਲਦਾ ਨਹੀਂ । ਹਰ ਰੋਜ਼ ਹੀ ਹਾਦਸੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਰਦੇ ਹਨ ਜੋ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਕੇ ਹੀ ਜਾਂਦੇ ਹਨ । ਬੇਸ਼ੱਕ ਇਹ ਹਾਦਸਾ ਸ਼ਬਦ ਇਕ ਛੋਟਾ ਜਿਹਾ ਸ਼ਬਦ ਹੈ। ਪਰ ਜੇਕਰ ਇਹ ਹਾਦਸਾ ਕਿਸੇ ਜਗ੍ਹਾ ਤੇ ਭਿਆਨਕ ਰੂਪ ਧਾਰ ਕੇ ਵਾਪਰੇ , ਤਾਂ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਜਾਂਦਾ ਹੈ। ਇਹ ਹਾਦਸੇ ਵੱਖ ਵੱਖ ਰੂਪ ਤੇ ਵਿੱਚ ਵਾਪਰਦੇ ਹਨ । ਕਦੇ ਸੜਕੀ ਹਾਦਸਿਆਂ ਦੇ ਰੂਪ ਵਿੱਚ ਤੇ ਕਦੇ ਛੋਟੀਆਂ ਮੋਟੀਆਂ ਰੁਕਾਵਟਾਂ ਦੇ ਰੂਪ ਵਿੱਚ । ਕੁਝ ਅਜਿਹੇ ਵੀ ਹਾਦਸੇ ਹੁੰਦੇ ਹਨ ਜੋ ਦਿਲ ਨੂੰ ਝਿੰਜੋੜ ਕੇ ਰੱਖ ਦਿੰਦੇ ਹਨ ਤੇ ਅਜਿਹਾ ਹੀ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ।

ਜਿੱਥੇ ਸੋਨੇ ਦੇ ਕਾਰਨ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ । ਜਿਸ ਕਾਰਨ ਲਾਸ਼ਾਂ ਦਾ ਢੇਰ ਲੱਗ ਗਿਆ ।ਮਾਮਲਾ ਨਿਆਮੇ ਤੋਂ ਸਾਹਮਣੇ ਆਇਆ ਹੈ ਜਿੱਥੇ ਨਿਆਮੇ-ਨਾਈਜਰ ਦੇ ਮਰਾਡੀ ਖੇਤਰ ‘ਚ ਕੁੱਝ ਲੋਕ ਸੋਨਾ ਕੱਢ ਰਹੇ ਸਨ ਤੇ ਸੋਨੇ ਦੀ ਖਾਨ ਢਹਿਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਪੂਰੀ ਘਟਨਾ ਦੌਰਾਨ ਅਠਾਰਾਂ ਦੇ ਕਰੀਬ ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ । ਜਦਕਿ ਕਈ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ ।

ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਥਾਨਕ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ , ਜਿਨ੍ਹਾਂ ਦੇ ਵੱਲੋਂ ਪੁਲੀਸ ਨੂੰ ਮੌਕੇ ਤੇ ਘਟਨਾ ਦੀ ਜਾਣਕਾਰੀ ਦਿੱਤੀ ਗਈ ।ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ ਤੇ ਪੁਲੀਸ ਦੇ ਵੱਲੋਂ ਮੌਕੇ ਤੇ ਬਚਾਅ ਕਾਰਜਾਂ ਦੀਆਂ ਟੀਮਾਂ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ । ਉੱਥੇ ਹੀ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿਡੈਨ ਇੱਸਾ ਦੇ ਮਹਾਪੌਰ ਨੇ ਇਸ ਨੂੰ ‘ਮਨੁੱਖੀ ਲਹਿਰ’ ਕਿਹਾ ਹੈ। ਅਤੇ ਸਥਾਨਕ ਲੋਕ ਇੱਥੇ ਕੰਮਕਾਰ ਕਰਨ ਦੇ ਲਈ ਪਹੁੰਚ ਰਹੇ ਸਨ ।

ਸੋਮਵਾਰ ਨੂੰ ਇਲਾਕੇ ਦਾ ਦੌਰਾ ਕਰਨ ਵਾਲੀ ਮਰਾਂਡੀ ਖੇਤਰ ਦੇ ਗਵਰਨਰ ਨੇ ਇਸ ਘਟਨਾ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਸਮੀਖਿਆ ਕਰਨ ਜਾ ਰਹੇ ਹਾਂ ਕਿ ਮੁਹਿੰਮ ਨੂੰ ਫਿਰ ਤੋਂ ਕਿਵੇਂ ਵਿਵਸਥਿਤ ਕੀਤਾ ਜਾਵੇ । ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ , ਕਿਉਂਕਿ ਇਕਦਮ ਏਨੀ ਲੋਕਾਂ ਦਾ ਮਰ ਜਾਣਾ ਚਾਰੇ ਪਾਸੇ ਹਾਹਾਕਾਰ ਦਾ ਵਿਸ਼ਾ ਬਣਿਆ ਹੋਇਆ ਹੈ ।

error: Content is protected !!