ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ : ਭਾਰਤ ਚ 29 ਜਨਵਰੀ ਤੱਕ ਲਈ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਸਮੇਂ ਤੋਂ ਹੀ ਦੇਸ਼ ਅੰਦਰ ਹਵਾਈ ਆਵਾਜਾਈ ਉਤੇ ਰੋਕ ਲਗਾ ਦਿੱਤੀ ਗਈ ਸੀ, ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਸਭ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਵਧਾਉਂਦੇ ਹੋਏ, ਉਡਾਨਾਂ ਨੂੰ ਬੰਦ ਕਰ ਦਿੱਤਾ ਸੀ। ਤਾਂ ਜੋ ਦੂਸਰੀ ਜਗ੍ਹਾ ਤੋਂ ਆਉਣ ਵਾਲੇ ਯਾਤਰੀਆਂ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਨਾ ਹੋ ਸਕੇ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਪਹਿਲਾ ਘਰੇਲੂ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ। ਤੇ ਫਿਰ ਅੰਤਰਰਾਸ਼ਟਰੀ ਕੁਝ ਉਡਾਨਾਂ ਹੀ ਐਮਰਜੈਂਸੀ ਲਈ ਸ਼ੁਰੂ ਕੀਤੀਆਂ ਗਈਆਂ।

ਪਰ ਕਰੋਨਾ ਦੇ ਸਮੇਂ ਯਾਤਰੀਆਂ ਦੀ ਗਿਣਤੀ ਵਿਚ ਵੀ ਭਾਰੀ ਕਮੀ ਦਰਜ ਕੀਤੀ ਗਈ। ਉਡਾਣਾ ਬੰਦ ਹੋਣ ਕਾਰਨ ਬਹੁਤ ਸਾਰੇ ਯਾਤਰੀ ਦੂਸਰੀ ਜਗ੍ਹਾ ਤੇ ਫਸ ਗਏ ਸਨ। ਹੁਣ ਹਵਾਈ ਯਾਤਰਾ ਕਰਨ ਵਾਲਿਆਂ ਲਈ ਭਾਰਤ ਵਿੱਚ 29 ਜਨਵਰੀ ਤੋਂ ਇਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੋਏਅਰ ਨੇ ਘਰੇਲੂ ਉਡਾਨਾਂ ਤੇ 26 ਜਨਵਰੀ ਉਪਰ ਸੇਲ ਦੀ ਘੋਸ਼ਣਾ ਕੀਤੀ ਹੈ। ਟਿਕਟ ਸਸਤੀ ਕਰਨ ਦੀ ਪੇਸ਼ਕਸ਼ ਵੀ ਰੀਪਬਲਿਕ ਡੇ ਕਾਰਨ ਕੀਤੀ ਗਈ ਹੈ।

ਟਿਕਟ ਦੀ ਕੀਮਤ 859 ਰੁਪਏ ਤੋਂ ਸ਼ੁਰੂ ਕੀਤੀ ਗਈ ਹੈ, ਜੋ ਸਭ ਤੋਂ ਸਸਤੀ ਹੈ, ਇਸ ਤੋਂ ਬਿਨਾਂ ਟਿਕਟ ਬਦਲਣ ਉਪਰ ਵੀ ਕੋਈ ਫੀਸ ਨਹੀਂ ਲੱਗੇਗੀ। ਇਹ ਸੁਵਿਧਾ 29 ਜਨਵਰੀ 2021 ਤੱਕ ਚੱਲੇਗੀ। ਹਵਾਈ ਯਾਤਰਾ ਲਈ ਦਿੱਤੀ ਗਈ ਇਸ ਪੇਸ਼ਕਸ਼ ਦੇ ਅਨੁਸਾਰ ਯਾਤਰੀ 1 ਅਪ੍ਰੈਲ 2021 ਤੋਂ 31 ਦਸੰਬਰ 2021 ਵਿਚਕਾਰ ਕੀਤੀ ਜਾਣ ਵਾਲੀ ਯਾਤਰਾ ਲਈ ਟਿਕਟ ਬੁੱਕ ਕਰ ਸਕਦੇ ਹਨ। ਇਸ ਸਮੇਂ ਦੇ ਵਿੱਚ ਯਾਤਰਾ ਕਰਨ ਵਾਲੇ ਚਾਹਵਾਨ ਯਾਤਰੀ ਟਿਕਟ ਖਰੀਦ ਸਕਦੇ ਹਨ ।

ਸਸਤੀ ਟਿਕਟ ਦੇਣ ਲਈ ਦਿੱਤੀ ਗਈ ਇਸ ਪੇਸ਼ਕਸ਼ ਦੇ ਜ਼ਰੀਏ ਗੋਏਅਰ ਸਸਤੀਆਂ ਹਵਾਈ ਟਿਕਟਾਂ ਵਿੱਚ 10 ਲੱਖ ਦੇ ਲੱਗਭੱਗ ਸੀਟਾਂ ਦੀ ਵਿਕਰੀ ਕਰ ਸਕਦੀ ਹੈ। ਵਿਸ਼ੇਸ਼ ਕਰਾਇਆ ਸਿਰਫ ਸਿੱਧੀ ਉਡਾਣ ਤੇ ਹੀ ਲਾਗੂ ਹੋਵੇਗਾ ਤੇ ਉਹ ਵੀ ਇਕ ਪਾਸੇ ਦੀ ਯਾਤਰਾ ਲਈ। ਬੁੱਕ ਕੀਤੀ ਗਈ ਟਿਕਟ ਦੀ ਬਦਲ ਉਪਰ ਵੀ ਕੋਈ ਫੀਸ ਨਹੀਂ ਲੱਗੇਗੀ, ਜਿਸ ਦੀ ਮਿਆਦ ਯਾਤਰਾ ਤੋਂ 14 ਦਿਨ ਪਹਿਲਾਂ ਤੱਕ ਹੈ। ਟਿਕਟ ਬੁੱਕ ਕਰਾਉਣ ਲਈ ਯਾਤਰੀ ਗੋਏਅਰ ਦੀ ਵੈਬਸਾਈਟ ਤੇ ਟਿਕਟ ਬੁੱਕ ਕਰ ਸਕਦੇ ਹਨ।

ਸੀਟਾਂ ਦੇ ਘੱਟ ਜਾਂ ਵੱਧ ਹੋਣ ਨਾਲ ਕਿਰਾਏ ਵਿੱਚ ਬਦਲਾਅ ਵੀ ਕੀਤਾ ਜਾ ਸਕਦਾ ਹੈ। ਸੇਲ ਦਾ ਫਾਇਦਾ ਲੈਣ ਲਈ ਯਾਤਰੀ ਟਿਕਟ ਬੁਕਿੰਗ ਦੇ ਸਾਰੇ ਮਾਧਿਅਮਾਂ ਦਾ ਇਸਤੇਮਾਲ ਕਰ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ ਟਿਕਟ ਸਿਰਫ ਪ੍ਰੋਮੋ ਕਿਰਾਏ ਵਾਲੀ ਸੀਟ ਉਪਲਬਧ ਹੋਣ ਦੀ ਸੂਰਤ ਵਿੱਚ ਵਾਧੂ ਪੈਸੇ ਦੇ ਬਿਨਾਂ ਬਦਲੀ ਜਾ ਸਕਦੀ ਹੈ।

error: Content is protected !!