ਹਵਾਈ ਸਫ਼ਰ ਕਰਨ ਵਾਲੇ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਇੱਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਨ ਦੇ ਕਈ ਮਾਧਿਅਮ ਹੁੰਦੇ ਹਨ ਪਰ ਜਲਦੀ ਅਤੇ ਸਮੇਂ ਦੀ ਬੱਚਤ ਕਰਨ ਵਾਸਤੇ ਅਸੀਂ ਹਵਾਈ ਰਾਸਤੇ ਨੂੰ ਪਹਿਲ ਦਿੰਦੇ ਹਾਂ। ਇਸ ਜ਼ਰੀਏ ਅਸੀਂ ਲੰਬੀ ਦੂਰੀ ਦੇ ਸਫ਼ਰ ਨੂੰ ਕੁਝ ਘੰਟਿਆਂ ਦੇ ਅੰਤਰਾਲ ਵਿਚ ਹੀ ਮੁਕਾ ਕੇ ਆਪਣੀ ਮੰਜ਼ਿਲ ‘ਤੇ ਪੁੱਜ ਜਾਂਦੇ ਹਾਂ। ਕੋਰੋਨਾ ਕਾਲ ਦੀ ਸ਼ੁਰੂਆਤ ਅਤੇ ਇਸ ਬਿਮਾਰੀ ਦੇ ਖ-ਤ-ਰੇ ਨੂੰ ਭਾਂਪਦੇ ਹੋਏ ਹਵਾਈ ਉਡਾਨਾਂ ਉੱਪਰ ਦੁਨੀਆਂ ਦੇ ਤਮਾਮ ਦੇਸ਼ਾਂ ਵੱਲੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਜਿਸ ਨਾਲ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤ ਦੇ ਸੂਬੇ ਪੰਜਾਬ ਦੇ ਦੋਆਬਾ ਖੇਤਰ ਵਿੱਚ ਪੈਂਦੇ ਹਵਾਈ ਅੱਡੇ ਆਦਮਪੁਰ ਵਿਚ ਵੀ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਪਰ ਹੁਣ ਦੇਸ਼ ਅੰਦਰ ਨਿੱਜੀ ਏਅਰ ਲਾਈਨ ਸਪਾਈਸਜੈੱਟ ਨੇ ਨਵੇਂ ਸਾਲ ਵਿੱਚ ਲੋਹੜੀ ਦੇ ਮੌਕੇ ਉਪਰ ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਹਫ਼ਤੇ ਦੇ ਸੱਤੇ ਦਿਨ ਉਡਾਣਾਂ ਚਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਭਾਵ ਕਿ ਅਗਲੇ ਸਾਲ ਦੀ 12 ਜਨਵਰੀ ਤੋਂ ਬਾਅਦ ਪੂਰੇ ਹਫਤੇ ਸਪਾਈਸ ਜੈੱਟ ਦਾ ਜਹਾਜ਼ ਆਦਮਪੁਰ-ਦਿੱਲੀ ਦੇ ਲਈ ਉਡਾਣ ਭਰੇਗਾ।

ਹੁਣ ਦੇ ਸਮੇਂ ਵਿੱਚ ਗੱਲ ਕੀਤੀ ਜਾਵੇ ਤਾਂ ਆਦਮਪੁਰ-ਦਿੱਲੀ ਦੀ ਹਵਾਈ ਉਡਾਣ ਹਫਤੇ ਦੇ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹੀ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਦੋਆਬੇ ਦੇ ਆਦਮਪੁਰ ਏਅਰਪੋਰਟ ਤੋਂ ਸਾਲ 2018 ਦੇ ਵਿੱਚ ਦਿੱਲੀ-ਆਦਮਪੁਰ-ਦਿੱਲੀ ਹਵਾਈ ਸਰਵਿਸ ਸ਼ੁਰੂ ਕੀਤੀ ਗਈ ਸੀ। ਪਰ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਇਹ ਸਰਵਿਸ 8 ਮਹੀਨੇ ਤੱਕ ਬੰਦ ਰਹੀ। ਹੁਣ ਇਸ ਨਿੱਜੀ ਏਅਰਲਾਈਨ ਵੱਲੋਂ ਕੀਤਾ ਗਿਆ ਇਹ ਐਲਾਨ ਦੁਆਬਾ ਵਾਸੀਆਂ ਦੇ ਲਈ ਬਹੁਤ ਵੱਡੀ ਖੁਸ਼ਖ਼ਬਰੀ ਲੈ ਕੇ ਆਇਆ ਹੈ

ਕਿਉਂਕਿ ਪੰਜਾਬ ਦੇ ਵਿਚ ਐਨ ਆਰ ਆਈਜ਼ ਦੀ ਭਾਰੀ ਗਿਣਤੀ ਦੁਆਬਾ ਏਰੀਏ ਦੇ ਨਾਲ ਹੀ ਸਬੰਧਤ ਹੈ। ਇਸ ਸੇਵਾ ਦੀ ਸ਼ੁਰੂਆਤ ਹੋਣ ਨਾਲ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਐੱਨ ਆਰ ਆਈਜ਼ ਦਿੱਲੀ ਜ਼ਰੀਏ ਪੰਜਾਬ ਅਸਾਨੀ ਨਾਲ ਆ ਜਾ ਸਕਣਗੇ। ਮਿਲ ਰਹੀ ਜਾਣਕਾਰੀ ਮੁਤਾਬਕ ਹਫਤੇ ਦੇ ਸੱਤੇ ਦਿਨ ਸਪਾਇਸ ਜ਼ੈੱਟ ਵੱਲੋਂ ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਹਵਾਈ ਯਾਤਰਾ ਦੀਆਂ ਟਿਕਟਾਂ ਦੀ ਆਨਲਾਈਨ ਬੁਕਿੰਗ ਵੀ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ।

error: Content is protected !!